ਚੋਣ ਪ੍ਰਚਾਰ ਸਬੰਧੀ ਰਾਜਸੀ ਪਾਰਟੀਆਂ ਨੂੰ ਵੱਖ-ਵੱਖ ਤਰਾਂ ਦੀ ਪਰਮੀਸ਼ਨਾਂ ਜਾਰੀ ਕਰਨ ਲਈ ਜ਼ਿਲ੍ਹਾ ਪੱਧਰ ਅਤੇ ਹਲਕਾ ਪੱਧਰ ’ਤੇ ਸਿੰਗਲ ਵਿੰਡੋ ਪ੍ਰਣਾਲੀ ਸਥਾਪਤ

ਗੁਰਦਾਸਪੁਰ, 6 ਫਰਵਰੀ :-  ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਰਾਜਸੀ ਪਾਰਟੀਆਂ/ਉਮੀਦਵਾਰਾਂ ਵਲੋਂ ਉਨਾਂ ਦੇ ਧਿਆਨ ਵਿਚ ਲਿਆਂਦਾ ਗਿਆ ਕਿ ਵਿਧਾਨ ਸਭਾ ਚੋਣਾਂ-2022 ਦੇ ਚੋਣ ਪ੍ਰਚਾਰ ਸਬੰਧੀ ਵੱਖ-ਵੱਖ ਤਰਾਂ ਦੀਆਂ ਪਰਮੀਸ਼ਨਾਂ ਲੈਣ ਸਬੰਧੀ ਜ਼ਿਲੇ/ਹਲਕਿਆਂ ਵਿਚ ਵੱਖ-ਵੱਖ ਵਿਭਾਗ/ਅਫਸਰਾਂ ਕੋਲ ਜਾਣਾ ਪੈ ਰਿਹਾ ਹੈ, ਜਿਸ ਕਾਰਨ ਉਨਾਂ ਨੂੰ ਐਨਓਸੀ ਲੈਣ ਲਈ ਕਾਫੀ ਮੁਸ਼ਕਿਲ ਪੇਸ਼ ਆ ਰਹੀ ਹੈ। ਇਸ ਲਈ ਉਪਰੋਕਤ ਦੇ ਮੱਦੇਨਜ਼ਰ ਪਰਮੀਸ਼ਨਾਂ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਲਈ  ਜ਼ਿਲ੍ਹਾ ਪੱਧਰ ਅਤੇ ਹਲਕਾ ਪੱਧਰ ’ਤੇ ਸਿੰਗਲ ਵਿੰਡੋ ਪ੍ਰਣਾਲੀ ਸਥਾਪਤ ਕਰਨ ਲਈ ਲੋਕ ਪ੍ਰਤੀਨਿਧਤਾ ਐਕਟ,1951 ਦੀ ਧਾਰਾ 26 ਅਧੀਨ ਵੱਖ-ਵੱਖ ਟੀਮਾਂ ਗਾ ਗਠਨ ਕੀਤਾ ਗਿਆ ਹੈ।

ਜਿਸ ਤਹਿਤ ਜ਼ਿਲ੍ਹਾ ਲੈਵਲ ਸਿੰਗਲ ਵਿੰਡੋ ’ਤੇ ਦਿੱਤੀਆਂ ਜਾਣ ਵਾਲੀਆਂ ਪਰਮੀਸ਼ਨਾਂ ਜਿਵੇਂ ਵਹੀਕਲ ਪਰਮਿਟ (ਜਿਲੇ ਅੰਦਰ), ਹੈਲੀਕਾਪਟਰ ਅਤੇ ਹੈਲੀਪੇਡ, ਵੀਡੀਓ/ ਡਿਜ਼ੀਟਲ ਵੈਨ ਸ਼ਾਮਲ ਹਨ। ਆਰ.ਓ (ਰਿਟਰਨਿੰਗ ਅਫਸਰ) ਲੈਵਲ ਸਿੰਗਲ ਵਿੰਡੋ ਤੇ ਦਿੱਤੀਆਂ ਜਾਣ ਵਾਲੀਆਂ ਪਰਮੀਸ਼ਨਾਂ ਜਿਵੇਂ ਮੀਟਿੰਗ ਤੇ ਲਾਊਡ ਸਪੀਕਰ, ਨੁੱਕੜ ਮੀਟਿੰਗ ਤੇ ਲਾਊਡ ਸਪੀਕਰ, ਪਰਮਿਟ ਟੂ ਟੇਕ ਆਊਟ ਪਰੋਸੇਸ਼ਨ ਤੇ ਲਾਊਡ ਸਪੀਕਰ (permit to take out procession and loud speaker), ਵਹੀਕਲ ਪਰਮਿਟ, ਟੈਂਪਰੇਰੀ ਪਾਰਟੀ ਦਾ ਦਫਤਰ ਖੋਲ੍ਹਣ ਸਬੰਧੀ, ਏਅਰ ਬਲੂਨ, ਵਹੀਕਲ ਵਿਚ ਲਾਊਡ ਸਪੀਕਰ ਪਰਮਿਟ, ਡੋਰ ਟੂ ਡੋਰ ਪ੍ਰਚਾਰ, ਪੈਫਲਿਟ ਵੰਡਣ , ਬੈਨਰ ਤੇ ਝੰਡੇ ਆਦਿ ਲਗਾਉਣ ਸਬੰਧੀ ਸ਼ਾਮਲ ਹਨ।

ਉਨਾਂ ਦੱਸਿਆ ਕਿ ਜ਼ਿਲ੍ਹਾ ਲੈਵਲ ਸਿੰਗਲ ਵਿੰਡੋ ਟੀਮ ਵਿਚ ਵਿਜੇ ਕੁਮਾਰ ਸੁਪਰਡੈਂਟ (62837-23168) ਡੀ.ਸੀ ਦਫਤਰ ਗੁਰਦਾਸਪੁਰ (ਟੀਮ ਇੰਚਾਰਜ), ਇਨਾਂ ਨਾਲ ਸਰਬਜੀਤ ਸਿੰਘ ਮੁਲਤਾਨੀ (98728-48718) ਸੀਨੀਅਰ ਸਹਾਇਕ ਡੀ.ਸੀ ਦਫਤਰ, ਪਰਮਦੀਪ ਸਿੰਘ (95019-32070) ਡੀ.ਸੀ ਦਫਤਰ, ਅਮਰਿੰਦਰ ਸਿੰਘ (96463-17710) ਜਿਲਾ ਈ-ਕੋਆਰਡੀਨੇਟਰ , ਵਰੁਣ ਕੁਮਾਰ (62801-00670) ਜਿਲਾ ਈ-ਕੁਆਰਡੀਨੇਟਰ ਗੁਰਦਾਸਪੁਰ ਹਨ। ਇਹ ਟੀਮ ਇੰਚਾਰਜ, ਉਮੀਦਵਾਰ /ਬਿਨੈਕਾਰ ਨੂੰ ਪਰਮੀਸ਼ਨ ਲਈ ਹੇਠਾਂ ਦਿੱਤੇ ਨੋਡਲ ਅਫਸਰਾਂ ਨਾਲ ਤਾਲਮੇਲ ਕਰਕੇ ਲੋੜੀਦੀਆਂ ਫਾਰਮੈਲਟੀ ਪੂਰੀਆਂ ਕਰਵਾਉਣਗੇ ਅਤੇ ਸਿੰਗਲ ਵਿੰਡੋ ਰਾਹੀ ਪਰਮੀਸ਼ਨਾਂ ਜਾਰੀ ਕਰਵਾਉਣ ਦੇ ਜ਼ਿੰਮੇਵਾਰ ਹੋਣਗੇ।

ਪਰਮੀਸ਼ਨਾਂ ਲਈ ਐਨਓਸੀ ਦੇਣ ਲਈ ਵੱਖ-ਵੱਖ ਵਿਭਾਗਾਂ ਦੇ ਨੋਡਲ ਅਫਸਰ ਜਿਵੇਂ ਸਬੰਧਤ ਉੱਪ ਮੰਡਲ ਮੈਜਿਸਟਰੇਟ, ਗੁਰਮੀਤ ਸਿੰਘ ਐਸ.ਪੀ (ਹੈੱਡਕੁਆਟਰ) ਗੁਰਦਾਸਪੁਰ-97800-03303, ਪੁਲਿਸ ਜ਼ਿਲਾ ਗੁਰਦਾਸਪੁਰ, ਗੁਰਪ੍ਰੀਤ ਸਿੰਘ ਐਸ.ਪੀ (ਹੈੱਡਕੁਆਟਰ) ਬਟਾਲਾ-93320-00009 ਪੁਲਿਸ ਜ਼ਿਲ੍ਹਾ ਬਟਾਲਾ, ਨਿਗਰਾਨ ਇੰਜੀਨਅਰ ਪਾਵਰਕਾਮ ਗੁਰਦਾਸਪੁਰ, ਅਜੈ ਕੁਮਾਰ 98141-57550, ਜਿਲਾ ਫਾਇਰ ਅਫਸਰ ਗੁਰਦਾਸਪੁਰ, ਸੁਰਿੰਦਰ ਸਿੰਘ 99159-88000 ਜਿਲਾ ਫਾਇਰ ਅਫਸਰ ਬਟਾਲਾ, ਡਾ ਵਿਜੇ 90419-80048 ਸਿਵਲ ਸਰਜਨ ਗੁਰਦਾਸਪੁਰ ਹਨ। ਸਮੂਹ ਨੋਡਲ ਅਫਸਰ ਜਿਲਾ ਪੱਧਰ ਸਥਾਪਤ ਸਿੰਗਲ ਵਿੰਡੋ ਟੀਮ ਨੂੰ ਆਪਣੇ-ਆਪਣੇ ਵਿਭਾਗ ਦਾ ਐਨਓਸੀ ਭੇਜਣਗੇ ਅਤੇ ਇਸੇ ਤਰਾਂ ਆਰ.ਓ ਪੱਧਰ ਤੇ ਸਥਾਪਤ ਸਿੰਗਲ ਵਿੰਡੋ ਟੀਮ ਨਾਲ ਆਪਣੇ ਦਫਤਰ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਡਿਪਊਟ ਕਰਨਗੇ।

ਉਨਾਂ ਅੱਗੇ ਦੱਸਿਆ ਕਿ ਹਲਕਾ ਲੈਵਲ ਸਿੰਗਲ ਵਿੰਡੋ ਸਿਸਟਮ ਸਥਾਪਤ ਕੀਤੇ ਗਏ ਹਨ। ਹਲਕੇ ਗੁਰਦਾਸਪੁਰ ਲਈ ਅਮਨ ਖੋਸਲਾ 73476-05593 ਕੰਪਿਊਟਰ ਫੈਕਲਟੀ, ਸ਼ਤੀਸ 98557-50014, ਕੰਪਿਊਟਰ ਫੈਕਲਟੀ ਤੇ ਜਤਿੰਦਰ 98140-84154 ਕੰਪਿਊਟਰ ਫੈਕਲਟੀ ਸਾਮਲ ਹਨ। ਹਲਕਾ ਦੀਨਾਨਗਰ ਲਈ ਸ਼ਤੀਸ਼ ਕੁਮਾਰ 94785-94963 ਕੰਪਿਊਟਰ ਫੈਕਲਟੀ, ਪੰਕਜ ਮਹਾਜਨ 98721-70766 ਕੰਪਿਊਟਰ ਫੈਕਲਟੀ, ਜਤਿੰਦਰ ਸੈਣੀ 88721-62161 ਕੰਪਿਊਟਰ ਫੈਕਲਟੀ ਸ਼ਾਮਲ ਹਨ। ਹਲਕਾ ਕਾਦੀਆਂ ਲਈ ਸੁਖਦੀਪ ਸਿੰਘ 98888-35799 ਏ.ਐਸ.ਐਮ, ਵਿਜੈ ਕੁਮਾਰ 95013-55811 ਕੰਪਿਊਟਰ ਫੈਕਲਟੀ ਤੇ ਸ੍ਰੀਮਤੀ ਰੋਬਿਨਦੀਪ 98557-25241 ਕਲਰਕ ਸਾਮਲ ਹਨ।

ਹਲਕਾ ਬਟਾਲਾ ਲਈ ਅਮਿਤ ਗੁਪਤਾ 99140-91053 ਕੰਪਿਊਟਰ ਫੈਕਲਟੀ, ਅੰਕੁਸ਼ ਸ਼ਰਮਾ 70094-51751 ਕੰਪਿਊਟਰ ਫੈਕਲਟੀ ਤੇ ਅੰਸ਼ੂ ਨੰਦਾ 79863-55658 ਕੰਪਿਊਟਰ ਫੈਕਲਟੀ ਸ਼ਾਮਲ ਹਨ। ਹਲਕਾ ਸ੍ਰੀ ਹਰਗੋਬਿੰਦਪੁਰ ਲਈ ਬਿਕਰਮਜੀਤ ਸਿੰਘ 99141-78333 ਕੰਪਿਊਟਰ ਫੈਕਲਟੀ, ਗੁਰਪ੍ਰੀਤ ਸਿੰਘ 78885-77373 ਕੰਪਿਊਟਰ ਫੈਕਲਟੀ ਤੇ ਜਸਪਾਲ ਸਿੰਘ 98145-63060 ਕੰਪਿਊਟਰ ਫੈਕਲਟੀ ਸ਼ਾਮਲ ਹਨ। ਹਲਕਾ ਫਤਹਿਗੜ੍ਹ ਚੂੜੀਆਂ ਲਈ ਸੁਖਬੀਰ ਸਿੰਘ 98556-33442 ਕੰਪਿਊਟਰ ਫੈਕਲਟੀ, ਤਿਲਕ ਰਾਜ 98786-28217 ਕੰਪਿਊਟਰ ਫੈਕਲਟੀ ਤੇ ਬਲਬੀਰ ਸਿੰਘ 95010-17655 ਸ਼ਾਮਲ ਹਨ ਅਤੇ ਹਲਕਾ ਡੇਰਾ ਬਾਬਾ ਨਾਨਕ ਲਈ  ਰਾਕੇਸ਼ ਮਹਿਤਾ 88727-22252 ਕੰਪਿਊਟਰ ਫੈਕਲਟੀ, ਦਲਜੀਤ ਸਿੰਘ 88720-53221 ਕੰਪਿਊਟਰ ਫੈਕਲਟੀ ਤੇ ਜਸਬੀਰ ਸਿੰਘ ਰੰਧਾਵਾ 73472-09677 ਕੰਪਿਊਟਰ ਫੈਕਲਟੀ ਸ਼ਾਮਲ ਹਨ।

ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਰਾਜਸੀ ਪਾਰਟੀਆਂ/ਉਮੀਦਵਾਰਾਂ ਵਲੋਂਦਰਖਾਸਤ ਪ੍ਰਾਪਤ ਹੋਣ ਤੇ ਮਿਥੇ ਸਮੇਂ ਅੰਦਰ ਪਰਮੀਸ਼ਨ ਜਾਰੀ ਕੀਤੀ ਜਾਵੇ। ਦੇਰੀ /ਦਰਖਾਸਤ ਦਾ ਨਿਪਟਾਰਾ ਸਮੇ ਸਿਰ ਨਾ ਹੋਣ ਦੀ ਸੂਰਤ ਵਿਚ ਸਬੰਧਤ ਅਧਿਕਾਰੀ/ ਕਰਮਚਾਰੀ ਖਿਲਾਫ ਚੋਣ ਨਿਯਮਾਂ ਤਹਿਤ ਕਾਰਵਾਈ ਕੀਤੀ ਜਾਵੇਗੀ।

 

ਹੋਰ ਪੜ੍ਹੋ :- ਲੁੱਟਾਂ-ਖੋਹਾਂ ਕਰਨ ਵਾਲੇ ਦੋ ਕਾਬੂ, ਮੋਬਾਇਲ ਫੋਨ,ਲੇਡੀ ਪਰਸ ਤੇ ਚਾਂਦੀ ਦੇ ਗਹਿਣੇ ਬਰਾਮਦ