ਪਹਿਲੀ ਅਪਰੈਲ ਨੂੰ ਹੋਵੇਗੀ ‘ਪ੍ਰੀਖਿਆ ਪੇ ਚਰਚਾ’

ਆਜ਼ਾਦੀ ਕਾ ਅੰਮਿ੍ਰਤ ਮਹਾਂਉਤਸਵ

ਫਾਜ਼ਿਲਕਾ, 30 ਮਾਰਚ 2022

ਆਜ਼ਾਦੀ ਦਾ ਅੰਮਿ੍ਰਤ ਮਹਾਂਉਤਸਵ ਤਹਿਤ ਜ਼ਿਲ੍ਹਾ ਫਾਜ਼ਿਲਕਾ ਵਿੱਚ ਗਤੀਵਿਧੀਆਂ ਜਾਰੀ ਹਨ। ਇਸ ਮੁਹਿੰਮ ਤਹਿਤ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਪਹਿਲੀ ਅਪਰੈਲ ਨੂੰ ‘ਪ੍ਰੀਖਿਆ ਪੇ ਚਰਚਾ’ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਦੇ ਰੂ-ਬ-ਰੂ ਹੋਣਗੇ।

ਹੋਰ ਪੜ੍ਹੋ :-8 ਅਪ੍ਰੈਲ 2022 ਤੋਂ 16 ਅਪ੍ਰੈਲ 2022 ਤੱਕ ਦੂਜੀ ਜਮਾਤ ਤੋਂ ਲੈ ਕੇ ਨੋਵੀਂ ਜਮਾਤ ਤੱਕ ਦਾਖਲਾ ਕਰਵਾਉਣ ਲਈ ਅਰਜੀਆਂ ਦੀ ਮੰਗ

ਜਵਾਹਰ ਨਵੋਦਿਆਂ ਸਕੂਲ ਕਿਕਰ ਵਾਲਾ ਰੂਪਾ ਦੇ ਪਿ੍ਰੰਸੀਪਲ ਸ੍ਰੀ ਅਸ਼ੋਕ ਵਰਮਾ ਨੇ ਦੱਸਿਆ ਕਿ ‘ਪ੍ਰੀਖਿਆ ਪੇ ਚਰਚਾ’ ਪ੍ਰੋਗਰਾਮ ਤਹਿਤ ਪ੍ਰਧਾਨ ਮੰਤਰੀ 1 ਅਪਰੈਲ ਨੂੰ ਸਵੇਰੇ 11 ਵਜੇ ਵਿਦਿਆਰਥੀਆਂ ਦੇ ਰੂਬਰੂ ਹੋਣਗੇ, ਜੋ ਪ੍ਰੋਗਰਾਮ ਦੂਰਦਰਸ਼ਨ ਸਣੇ ਸੋਸ਼ਲ ਮੀਡੀਆ ’ਤੇ ਲਾਈਵ ਚਲਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਇਸ ਪ੍ਰੋਗਰਾਮ ਦਾ ਹਿੱਸਾ ਬਣਾਇਆ ਜਾਵੇਗਾ। ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ।ਇਸ ਮੌਕੇ ਪ੍ਰੀਖਿਆ ਨੂੰ ਲੈ ਕੇ ਵਿਦਿਆਰਥੀਆਂ ਅੰਦਰ ਜੋ ਡਰ ਅਤੇ ਵਿਚਾਰ ਆਉਂਦੇ ਹਨ ਉਨ੍ਹਾਂ ਨੂੰ  ਦੂਰ ਕਰਨ ਸਬੰਧੀ ਚਰਚਾ ਕੀਤੀ ਜਾਵੇਗੀ।