ਐਕਸਾਈਜ਼ ਵਿਭਾਗ ਦੀ ਟੀਮ ਵਲੋਂ ਮੰਡ ਖੇਤਰ ਦੇ ਪਿੰਡ ਭੈਣੀ ਪਸਵਾਲ, ਮਿੱਠਾ ਤੇ ਮੋਜਪੁਰ ਵਿਖੇ ਕੀਤੀ ਵੱਡੀ ਛਾਪੇਮਾਰੀ-65000 ਕਿਲੋ ਲਾਹਨ ਅਤੇ 48 ਤਰਪਾਲਾਂ ਬਰਾਮਦ

ਐਕਸਾਈਜ਼ ਵਿਭਾਗ ਦੀ ਟੀਮ ਵਲੋਂ ਮੰਡ ਖੇਤਰ ਦੇ ਪਿੰਡ ਭੈਣੀ ਪਸਵਾਲ
ਐਕਸਾਈਜ਼ ਵਿਭਾਗ ਦੀ ਟੀਮ ਵਲੋਂ ਮੰਡ ਖੇਤਰ ਦੇ ਪਿੰਡ ਭੈਣੀ ਪਸਵਾਲ, ਮਿੱਠਾ ਤੇ ਮੋਜਪੁਰ ਵਿਖੇ ਕੀਤੀ ਵੱਡੀ ਛਾਪੇਮਾਰੀ-65000 ਕਿਲੋ ਲਾਹਨ ਅਤੇ 48 ਤਰਪਾਲਾਂ ਬਰਾਮਦ

ਗੁਰਦਾਸਪੁਰ, 16 ਮਾਰਚ 2022

ਪੰਜਾਬ ਸਰਕਾਰ ਵਲੋਂ ਨਸ਼ਿਆਂ ਨੂੰ ਜੜ੍ਹੋ ਖਤਮ ਕਰਨ ਦੇ ਮਕਸਦ ਨਾਲ ਵਿੱਢੀ ਗਈ ਮੁਹਿੰਮ ਤਹਿਤ ਐਕਸ਼ਾਈਜ਼ ਵਿਭਾਗ ਦੀ ਟੀਮ ਵਲੋਂ ਬਿਆਸ ਦਰਿਆ ਕਿਨਾਰੇ ਪਿੰਡ  ਭੈਣੀ ਪਸਵਾਲ, ਮਿੱਠਾ ਤੇ ਮੌਜਪੁਰ ਵਿਖੇ ਛਾਪੇਮਾਰੀ ਕੀਤੀ।

ਹੋਰ ਪੜ੍ਹੋ :-ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਨ ਯੋਜਨਾ ਆਫ਼ ਕੇ.ਵੀ.ਆਈ.ਸੀ. ਦੀ ਜਿਲ੍ਹਾ ਪੱਧਰੀ ਮੋਨੀਟਰਰਿੰਗ ਕਮੇਟੀ

ਇਸ ਮੌਕੇ ਸਬੰਧੀ ਜਾਣਕਾਰੀ ਦਿੰਦਿਆਂ ਪਵਨਜੀਤ ਸਿੰਘ ਸਹਾਇਕ ਐਕਸ਼ਾਈਜ਼ ਕਮਿਸ਼ਨਰ ਗੁਰਦਾਸਪੁਰ ਨੇ ਦੱਸਿਆ ਕਿ ਰਜਿੰਦਰ ਤਨਵਰ ਤੇ ਗੋਤਮ ਗੋਬਿੰਦ ਈ.ਓ ਐਕਸਾਈਜ, ਅਜੇ ਸ਼ਰਮਾ ਐਕਸਾਈਜ ਇੰਸਪੈਟਰ, ਐਕਸ਼ਾਈਜ ਪੁਲਿਸ ਸਟਾਫ ਏ.ਐਸ.ਆਈ ਬਲਵਿੰਦਰ ਸਿੰਘ, ਹਵਾਲਦਾਰ ਹਰਜਿੰਦਰ ਸਿੰਘ, ਗੁਰਮੁਖ ਸਿੰਘ, ਬੂਆ ਦਿੱਤਾ ਤੇ ਜਗਦੀਸ ਸਿੰਘ ਵਲੋਂ ਬਿਆਸ ਦਰਿਆ ਕਿਨਾਰੇ ਪਿੰਡ  ਭੈਣੀ ਪਸਵਾਲ, ਮਿੱਠਾ ਤੇ ਮੌਜਪੁਰ ਵਿਖੇ ਛਾਪੇਮਾਰੀ ਕੀਤੀ। ਜਿਥੋ 65000 ਕਿਲੋ ਲਾਹਣ ਅਤੇ 48 ਤਰਪਾਲਾਂ ਬਰਾਮਦ ਕੀਤੀਆਂ ਗਈਆਂ ਤੇ ਮੌਕੇ ’ਤੇ ਨਸ਼ਟ ਕੀਤੀਆਂ ਗਈਆਂ।

ਬਿਆਲ

ਉਨ੍ਹਾਂ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਸ਼ਾ ਤਸਕਰਾਂ ਅਤੇ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਵਿਰੁੱਧ ਨਕੇਲ ਕੱਸੀ ਗਈ ਹੈ ਅਤੇ ਭਵਿੱਖ ਵਿਚ ਵੀ ਛਾਪੇਮਾਰੀ ਜਾਰੀ ਰਹੇਗੀ।

ਐਕਸ਼ਾਈਜ਼ ਵਿਭਾਗ ਗੁਰਦਾਸਪੁਰ ਵਲੋਂ ਕੀਤੀ ਗਈ ਛਾਪੇਮਾਰੀ ਦਾ ਦ੍ਰਿਸ਼।

Spread the love