ਫਾਜ਼ਿਲਕਾ, 9 ਫਰਵਰੀ 2022
ਉਮੀਦਵਾਰਾਂ ਦੇ ਚੋਣ ਖਰਚਿਆਂ ਦੀ ਨਿਗਰਾਨੀ ਕਰਨ ਵਾਲੀਆਂ ਟੀਮਾਂ ਨਾਲ ਚੋਣ ਕਮਿਸ਼ਨ ਵੱਲੋਂ ਫਾਜਿ਼ਲਕਾ ਜਿ਼ਲ੍ਹੇ ਲਈ ਤਾਇਨਾਤ ਕੀਤੇ ਖਰਚਾ ਅਬਜਰਵਰਾਂ ਵੱਲੋਂ ਬੈਠਕ ਕੀਤੀ ਗਈ। ਇਸ ਮੌਕੇ ਵਿਧਾਨ ਸਭਾ ਹਲਕਾ ਜਲਾਲਾਬਾਦ ਅਤੇ ਫਾਜਿ਼ਲਕਾ ਦੇ ਖਰਚਾ ਅਬਜਰਵਰ ਸ੍ਰੀ ਪੁਰੁਸੋ਼ਤਮ ਕੁਮਾਰ ਆਈਆਰਐਸ ਅਤੇ ਅਬੋਹਰ ਤੇ ਬੱਲੂਆਣਾ ਦੇ ਖਰਚਾ ਨਿਗਰਾਨ ਉਮੇਸ਼ ਕੁਮਾਰ ਆਈਆਰਐਸ ਨੇ ਬੈਠਕ ਕੀਤੀ।
ਹੋਰ ਪੜ੍ਹੋ :-ਚੋਣ ਕਮਿਸ਼ਨ ਵੱਲੋਂ ਐਗਜ਼ਿਟ ਪੋਲ ’ਤੇ ਪਾਬੰਦੀ
ਬੈਠਕ ਦੌਰਾਨ ਚੋਣ ਖਰਚ ਆਬਜਰਵਰਾਂ ਨੇ ਸਾਰੀਆਂ ਖਰਚਾ ਨਿਗਰਾਨ ਟੀਮਾਂ ਨੂੰ ਕਿਹਾ ਕਿ ਉਹ ਪੂਰੀ ਚੌਕਸੀ ਰੱਖਣ ਅਤੇ ਹਰ ਇਕ ਉਮੀਦਵਾਰ ਦੇ ਹਰ ਪ੍ਰਕਾਰ ਦੇ ਚੋਣ ਖਰਚ ਤੇ ਨਿਗਾ ਰੱਖੀ ਜਾਵੇ ਅਤੇ ਸੈਡੋ ਰਜਿਸਟਰ ਵਿਚ ਇਹ ਖਰਚ ਦਰਜ ਕੀਤਾ ਜਾਵੇ। ਉਨ੍ਹਾਂ ਨੇ ਕਰ ਅਤੇ ਆਬਕਾਰੀ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਚੋਣਾਂ ਦੌਰਾਨ ਨਸਿ਼ਆਂ ਦੀ ਵਰਤੋਂ ਨੁੰ ਰੋਕਣ ਲਈ ਹੋਰ ਸਖ਼ਤੀ ਕਰਨ। ਉਨ੍ਹਾਂ ਨੇ ਇਸ ਮੌਕੇ ਬੈਂਕਾਂ ਨੂੰ ਵੀ ਹਦਾਇਤ ਕੀਤੀ ਕਿ ਹਰ ਪ੍ਰਕਾਰ ਦੀ ਸ਼ੱਕੀ ਲੈਣ ਦੇਣ ਦੀ ਰਿਪੋਰਟ ਚੋਣ ਕਮਿਸ਼ਨ ਨੂੰ ਕੀਤੀ ਜਾਵੇ।
ਬੈਠਕ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਮੀਦਵਾਰਾਂ ਵੱਲੋਂ ਸ਼ੋਸਲ ਮੀਡੀਆ ਵਿਚ ਕੀਤੇ ਜਾ ਰਹੇ ਪ੍ਰਚਾਰ ਤੇ ਵੀ ਚੋਣ ਕਮਿਸ਼ਨ ਦੀ ਤਿੱਖੀ ਨਜਰ ਹੈ ਅਤੇ ਹਰ ਪ੍ਰਕਾਰ ਦਾ ਖਰਚਾ ਚੋਣ ਖਰਚ ਵਿਚ ਜ਼ੋੜਿਆ ਜਾ ਰਿਹਾ ਹੈ।
ਬੈਠਕ ਦੌਰਾਨ ਈਟੀਓ ਐਕਸਾਇਜ ਵਿਭਾਗ ਨੇ ਦੱਸਿਆ ਕਿ ਫਾਜਿ਼ਲਕਾ ਜਿ਼ਲ੍ਹੇ ਵਿਚ ਵਿਭਾਗ ਨੇ ਨਜਾਇਜ ਸ਼ਰਾਬ ਸੰਬੰਧੀ 27 ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ 28 ਵਿਅਕਤੀਆਂ ਨੂੰ ਗਿਰਫਤਾਰ ਕੀਤਾ ਗਿਆ ਹੈ।