ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਾਂਤੀਪੂਰਨ, ਨਿਰਪੱਖ ਚੋਣਾਂ ਤੇ ਵੋਟਰਾਂ ਵਿਚ ਉਤਸ਼ਾਹ ਲਈ ਕੀਤੇ ਪ੍ਰਬੰਧਾਂ ’ਤੇ ਤਸੱਲੀ ਪ੍ਰਗਟਾਈ
ਜ਼ਿਲ੍ਹਾ ਚੋਣ ਅਫਸਰ ਤੇ ਐਸ.ਐਸ.ਪੀ ਗੁਰਦਾਸਪੁਰ ਤੇ ਬਟਾਲਾ ਸਮੇਤ ਅਧਿਕਾਰੀਆਂ ਨੇ ਦਿੱਤੀ ਜਾਣਕਾਰੀ
ਗੁਰਦਾਸਪੁਰ, 25 ਜਨਵਰੀ 2022
ਪੰਜਾਬ ਵਿਧਾਨ ਸਭਾ ਚੋਣਾਂ-2022 ਲਈ ਨਿਯੁਕਤ ਕੀਤੇ ਗਏ ਖਰਚਾ ਆਬਜਰਵਰ ਸ੍ਰੀ ਸੌਰਬ ਕੁਮਾਰ ਰਾਏ ਆਈ.ਆਰ.ਐਸ (ਹਲਕਾ ਗੁਰਦਾਸਪੁਰ-04, ਦੀਨਾਨਗਰ 05 ਅਤੇ ਕਾਦੀਆਂ-06) ਅਤੇ ਸ੍ਰੀ ਸੀ.ਪੀ ਚੰਦਰਕਾਂਤ, ਆਈ.ਆਰ.ਐਸ (ਹਲਕਾ ਬਟਾਲਾ 07, ਸ੍ਰੀ ਹਰਗੋਬਿੰਦਪੁਰ 08, ਫਤਹਿਗੜ੍ਹ ਚੂੜੀਆਂ 09 ਅਤੇ ਹਲਕਾ ਡੇਰਾ ਬਾਬਾ ਨਾਨਕ-10) ਵਲੋਂ ਜ਼ਿਲ੍ਹਾ ਚੋਣ ਅਫਸਰ ਜਨਾਬ ਮੁਹੰਮਦ ਇਸ਼ਫਾਕ, ਐਸ.ਐਸ.ਪੀ ਗੁਰਦਾਸਪੁਰ ਡਾ. ਨਾਨਕ ਸਿੰਘ, ਐਸ.ਐਸ.ਪੀ ਬਟਾਲਾ ਗੋਰਵ ਤੂਰਾ, ਸ੍ਰੀ ਰਾਹੁਲ ਵਧੀਕ ਡਿਪਟੀ ਕਮਿਸ਼ਨਰ, ਰਿਟਰਨਿੰਗ ਅਫਸਰ ਅਤੇ ਨੋਡਲ ਅਫਸਰਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਚੋਣ ਅਮਲ ਦਾ ਜਾਇਜ਼ਾ ਲਿਆ।
ਹੋਰ ਪੜ੍ਹੋ :-ਕੋਵਿਡ-19 ਦੇ ਚਲਦਿਆਂ ਵਰਚੂਅਲ ਮਨਾਇਆ ਗਿਆ 12ਵਾਂ ਰਾਸਟਰੀ ਵੋਟਰ ਦਿਵਸ
ਜ਼ਿਲ੍ਹਾ ਚੋਣ ਅਫਸਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਖਰਚਾ ਆਬਜਰਵਰਾਂ ਨੂੰ ਜ਼ਿਲ੍ਹੇ ਦੀ ਭੂਗੋਲਿਕ ਸਥਿਤੀ ਦੇ ਨਾਲ-ਨਾਲ ਚੋਣ ਅਮਲ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ। ਉਨਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਆਦਰਸ਼ ਚੋਣ ਜ਼ਾਬਤੇ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਜਾ ਰਹੀ ਹੈ ਅਤੇ ਉਮੀਦਵਾਰ ਦੇ ਚੋਣ ਖਰਚ ਉੱਪਰ ਕਰੜੀ ਨਿਗਰਾਨੀ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਖਰਚਾ ਆਬਜ਼ਰਵਰਾਂ ਵਲੋਂ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਚੋਣ ਨਾਮਜ਼ਦਗੀਆਂ ਦੀ ਪ੍ਰਕਿਰਿਆ ਸ਼ੁਰੂ ਹੋਣ ਦੇ ਨਾਲ ਹੀ ਉਹ ਸਟੈਟਿਕ ਸਰਵੀਲੈਂਸ ਟੀਮਾਂ ਤੇ ਉੱਡਣ ਦਸਤਿਆਂ ਨੂੰ ਹੋਰ ਗਤੀਸ਼ੀਲ ਕੀਤਾ ਜਾਵੇ। ਉਨਾਂ ਕਿਹਾ ਕਿ ਚੋਣ ਖਰਚ ’ਤੇ ਬਾਜ਼ ਅੱਖ ਰੱਖਣ ਦੇ ਨਾਲ-ਨਾਲ ਵਿਸ਼ੇਸ ਕਰਕੇ ਬੈਕਾਂ ਦੇ ਅਧਿਕਾਰੀਆਂ ਤੇ ਗੈਰ ਸਰਕਾਰੀ ਸੰਗਠਨਾਂ ਰਾਹੀਂ ਕੀਤੇ ਜਾਣ ਵਾਲੇ ਕਿਸੇ ਵੀ ਸ਼ੱਕੀ ਲੈਣ ਦੇਣ ਬਾਰੇ ਸਖਤੀ ਨਾਲ ਨਜ਼ਰ ਰੱਖੀ ਜਾਵੇ।
ਖਰਚਾ ਆਬਜ਼ਰਵਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚਲਾਏ ਜਾ ਰਹੇ ਚੋਣ ਪ੍ਰਕਿਰਿਆ ’ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਚੋਣ ਮਸ਼ੀਨਰੀ ਪੂਰੀ ਤਨਦੇਹੀ ਨਾਲ ਕੰਮ ਕਰੇ ਤਾਂ ਜੋ ਵੋਟਰ ਬਿਨਾਂ ਕਿਸੇ ਡਰ, ਲਾਲਚ ਜਾਂ ਦਬਾਅ ਤੇ ਆਪਣੀ ਜਮਹੂਰੀ ਹੱਕ ਦੀ ਸਹੀ ਵਰਤੋਂ ਕਰ ਸਕਣ।
ਜ਼ਿਲ੍ਹਾ ਚੋਣ ਅਫਸਰ ਨੇ ਇਹ ਵੀ ਦੱਸਿਆ ਕਿ ਚੋਣ ਖਰਚ ਅਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਸ਼ਿਕਾਇਤ ਸੈੱਲਾਂ ਤੋਂ ਇਲਾਵਾ ਸੀ-ਵਿਜ਼ਲ ਐਪ ਬਾਰੇ ਵੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ ਅਤੇ ਹੁਣ ਤਕ ਸੀ-ਵਿਜ਼ਲ ਰਾਹੀ ਪ੍ਰਾਪਤ 45 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਉਨਾਂ ਦੱਸਿਆ ਕਿ ਜ਼ਿਲੇ ਅੰਦਰ (ਵਿਧਾਨ ਸਭਾ ਹਲਕਿਆਂ ਵਿਚ) 24 ਫਲਾਇੰਗ ਸਕੈਅਡ ਟੀਮਾਂ, ਫਲਾਇੰਗ ਸਕੈਅਡ (ਸੀ-ਵਿਜ਼ਲ) 09 ਟੀਮਾਂ, ਸਟੈਟਿਕ ਸਰਵੈਲੈਂਸ ਟੀਮਾਂ 24 (ਮੋਚਪੁਰ ਲਈ 05 ਟੀਮਾਂ ਵੱਖਰੀਆਂ) , ਅਕਾਊਟਿੰਗ ਟੀਮਾਂ 07, ਵੀਡੀਓ ਸਰਵੈਲੈਂਸ ਟੀਮਾਂ 24, ਵੀਡੀਓ ਵਿਊਂਗ ਟੀਮਾਂ 07, ਲਿਕਰ (ਸ਼ਰਾਬ) ਮੋਨਟਰਿੰਗ ਟੀਮਾਂ 07, ਸਹਾਇਕ ਖਰਚਾ ਆਬਜ਼ਰਵਰ 07 ਅਤੇ 07 ਟੀਮਾਂ ਡਰੱਗ ਕੰਟਰੋਲ ਰੂਮ ਦੀਆਂ ਬਣਾਈਆਂ ਗਈਆਂ ਹਨ। ਇਸ ਤੋਂ ਇਲਾਵਾ ਗੁਰਦਾਸਪੁਰ ਤੇ ਪੁਲਿਸ ਜ਼ਿਲਾ ਬਟਾਲਾ ਵਲੋਂ 17 ਸੀਸੀਟੀਵੀ ਕੈਮਰੇ ਲਗਾਏ ਗਏ। ਜਿਸ ਵਿਚ ਗੁਰਦਾਸਪੁਰ ਜਿਲੇ ਅੰਦਰ 10 ਕੈਮਰੇ ਤੇ ਬਟਾਲਾ ਪੁਲਿਸ ਜ਼ਿਲ੍ਹੇ ਵਿਚ 07 ਕੈਮਰੇ ਲਗਾਏ ਗਏ ਹਨ, ਜੋ 24 ਘੰਟੇ ਨਿਗਰਾਨੀ ਰੱਖ ਰਹੇ ਹਨ।
ਮੀਟਿੰਗ ਦੌਰਾਨ ਸਹਾਇਕ ਕਮਿਸ਼ਨਰ ਆਬਕਾਰੀ ਨੇ ਦੱਸਿਆ ਕਿ ਆਦਰਸ਼ ਚੋਣ ਜ਼ਾਬਤਾ ਲੱਗਣ ਉਪਰੰਤ 23,000 ਲਿਟਰ ਲਾਹਣ, 156 ਲਿਟਰ ਨਜਾਇਜ਼ ਸ਼ਰਾਬ ਤੇ 50 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ।