ਇਸ ਸਮੇਂ 27 ਟੈਂਕਰ ਵਿੱਚ 422 ਮੀਟ੍ਰਿਕ ਟਨ ਐੱਲਐੱਮਓ ਦੇ ਨਾਲ ਸੱਤ ਆਕਸੀਜਨ ਐਕਸਪ੍ਰੈੱਸ ਆਪਣੇ ਸਫਰ ‘ਤੇ ਹਨ
ਹਰਿਆਣਾ ਆਪਣੀ ਚੌਥੀ ਅਤੇ ਪੰਜਵੀਂ ਆਕਸੀਜਨ ਐਕਸਪ੍ਰੈੱਸ ਹਾਸਲ ਕਰੇਗਾ ਜਿਨ੍ਹਾਂ ਵਿੱਚ ਓਡੀਸ਼ਾ ਦੇ ਅੰਗੁਲ ਅਤੇ ਰਾਉਰਕੇਲਾ ਤੋਂ ਲਗਭਗ 72 ਮੀਟ੍ਰਿਕ ਟਨ ( ਐੱਮਟੀ ) ਐੱਲਐੱਮਓ ਦੀ ਢੁਆਈ ਕੀਤੀ ਜਾ ਰਹੀ ਹੈ
85 ਟਨ ਦੇ ਨਾਲ ਇੱਕ ਹੋਰ ਆਕਸੀਜਨ ਐਕਸਪ੍ਰੈੱਸ ਹਾਪਾ ( ਗੁਜਰਾਤ ) ਤੋਂ ਨਿਕਲ ਚੁੱਕੀ ਹੈ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਡਿਲੀਵਰੀ ਲਈ ਗੁੜਗਾਂਓ ਪਹੁੰਚੇਗੀ
ਹਰਿਆਣਾ , ਮੱਧ ਪ੍ਰਦੇਸ਼ , ਉੱਤਰ ਪ੍ਰਦੇਸ਼ , ਤੇਲੰਗਾਨਾ ਅਤੇ ਦਿੱਲੀ ਲਈ ਆਕਸੀਜਨ ਐਕਸਪ੍ਰੈੱਸ ਆਪਣੇ ਸਫਰ ‘ਤੇ ਹਨ
ਸਾਰੀਆਂ ਰੁਕਾਵਟਾਂ ’ਤੇ ਕਾਬੂ ਪਾਉਣ ਦੇ ਨਾਲ ਨਵੇਂ ਹੱਲ ਲੱਭਦੇ ਹੋਏ ਭਾਰਤੀ ਰੇਲ ਦੇਸ਼ ਭਰ ਦੇ ਕਈ ਰਾਜਾਂ ਵਿੱਚ ਤਰਲ ਮੈਡੀਕਲ ਆਕਸੀਜਨ ( ਐੱਲਐੱਮਓ ) ਪਹੁੰਚਾ ਕੇ ਰਾਹਤ ਪ੍ਰਦਾਨ ਕਰਨ ਦੀ ਆਪਣੀ ਯਾਤਰਾ ਜਾਰੀ ਰੱਖੀ ਹੋਈ ਹੈ । ਹੁਣ ਤੱਕ ਭਾਰਤੀ ਰੇਲ ਨੇ ਦੇਸ਼ ਭਰ ਦੇ ਕਈ ਰਾਜਾਂ ਵਿੱਚ 76 ਟੈਂਕਰਾਂ ਵਿੱਚ 1125 ਐੱਮਟੀ ( ਲਗਭਗ ) ਐੱਲਐੱਮਓ ਪਹੁੰਚਾਏ ਹਨ । 20 ਆਕਸੀਜਨ ਐਕਸਪ੍ਰੈੱਸ ਨੇ ਆਪਣੀ ਯਾਤਰਾ ਪੂਰੀ ਕਰ ਲਈ ਹੈ ਅਤੇ ਸੱਤ ਹੋਰ ਲੋਡਿਡ ਆਕਸੀਜਨ ਐਕਸਪ੍ਰੈੱਸ 27 ਟੈਂਕਰਾਂ ਵਿੱਚ 422 ਐੱਮਟੀ ( ਲਗਭਗ ) ਐੱਲਐੱਮਓ ਲੈ ਜਾ ਰਹੀਆਂ ਹਨ । ਭਾਰਤੀ ਰੇਲ ਕੋਸ਼ਿਸ਼ ਕਰ ਰਿਹਾ ਹੈ ਕਿ ਮੰਗ ਕਰਨ ਵਾਲੇ ਰਾਜਾਂ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਅਧਿਕ ਤੋਂ ਅਧਿਕ ਐੱਲਐੱਮਓ ਪਹੁੰਚਾਇਆ ਜਾ ਸਕੇ ।
ਦਿੱਲੀ ਲਈ ਤੀਜੀ ਆਕਸੀਜਨ ਐਕਸਪ੍ਰੈੱਸ 120 ਐੱਮਟੀ ਤਰਲ ਮੈਡੀਕਲ ਆਕਸੀਜਨ ਦੇ ਨਾਲ ਦੁਰਗਾਪੁਰ ਤੋਂ ਆਪਣੇ ਰਸਤੇ ‘ਤੇ ਹੈ ਅਤੇ ਉਮੀਦ ਹੈ ਕਿ ਚਾਰ ਜੂਨ , 2021 ਨੂੰ ਦਿੱਲੀ ਪਹੁੰਚ ਜਾਵੇਗੀ।
ਤੇਲੰਗਾਨਾ ਨੂੰ ਓਡੀਸ਼ਾ ਦੇ ਅੰਗੁਲ ਤੋਂ ਆਉਣ ਵਾਲੇ ਆਪਣੀ ਦੂਜੀ ਆਕਸੀਜਨ ਐਕਸਪ੍ਰੈੱਸ ਰਾਹੀਂ 60.23 ਐੱਮਟੀ ਐੱਲਐੱਮਓ ਮਿਲੇਗਾ ।
ਹਰਿਆਣਾ ਨੂੰ ਆਪਣੀ ਚੌਥੀ ਅਤੇ ਪੰਜਵੀਂ ਆਕਸੀਜਨ ਐਕਸਪ੍ਰੈੱਸ ਮਿਲੇਗੀ ਜਿਸ ਵਿੱਚ ਲਗਭਗ 72 ਐੱਮਟੀ ਤਰਲ ਮੈਡੀਕਲ ਆਕਸੀਜਨ ਹੈ । ਇਹ ਟ੍ਰੇਨਾਂ ਓਡੀਸ਼ਾ ਦੇ ਅੰਗੁਲ ਅਤੇ ਰਾਉਰਕੇਲਾ ਤੋਂ ਆ ਰਹੀਆਂ ਹਨ । 85 ਟਨ ਦੇ ਨਾਲ ਇੱਕ ਹੋਰ ਆਕਸੀਜਨ ਐਕਸਪ੍ਰੈੱਸ ਹਾਪਾ ( ਗੁਜਰਾਤ ) ਤੋਂ ਨਿਕਲ ਚੁੱਕੀ ਹੈ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਡਿਲੀਵਰੀ ਲਈ ਗੁੜਗਾਂਓ ਪਹੁੰਚ ਰਹੀ ਹੈ ।
ਮੱਧ ਪ੍ਰਦੇਸ਼ (ਚੌਥੀ) , ਉੱਤਰ ਪ੍ਰਦੇਸ਼ ( 10ਵੀਂ ) , ਤੇਲੰਗਾਨਾ , ਹਰਿਆਣਾ ਅਤੇ ਦਿੱਲੀ ਲਈ ਹੋਰ ਆਕਸੀਜਨ ਐਕਸਪ੍ਰੈੱਸ ਰਸਤੇ ਵਿੱਚ ਹਨ । ਕੁੱਲ ਸੱਤ ਟ੍ਰੇਨਾਂ ਵਿੱਚ 422.08 ਮੀਟ੍ਰਿਕ ਟਨ ਐੱਲਐੱਮਓ ਦੀ ਢੁਆਈ ਕੀਤੀ ਜਾ ਰਹੀ ਹੈ ।
ਭਾਰਤੀ ਰੇਲ ਹੁਣ ਤੱਕ ਮਹਾਰਾਸ਼ਟਰ ( 174 ਐੱਮਟੀ ) , ਉੱਤਰ ਪ੍ਰਦੇਸ਼ ( 430.51 ਐੱਮਟੀ ) , ਮੱਧ ਪ੍ਰਦੇਸ਼ ( 156.96 ਐੱਮਟੀ ) , ਦਿੱਲੀ ( 190 ਐੱਮਟੀ ) , ਹਰਿਆਣਾ ( 109.71 ਐੱਮਟੀ ) ਅਤੇ ਤੇਲੰਗਾਨਾ ( 63.6 ਐੱਮਟੀ ) ਵਿੱਚ 1125 ਮੀਟ੍ਰਿਕ ਟਨ ਤੋਂ ਅਧਿਕ ਤਰਲ ਮੈਡੀਕਲ ਆਕਸੀਜਨ ਪਹੁੰਚਾ ਚੁੱਕੀ ਹੈ ।