ਕਿਸਾਨ ਅੰਮਿ੍ਤਪਾਲ ਸਿੰਘ ਝੋਨੇ ਦੀ ਸਿੱਧੀ ਬਿਜਾਈ ਕਰਕੇ ਇਲਾਕੇ ਵਿਚ ਬਣਿਆ ਖਿੱਚ ਦਾ ਕੇਦਰ

_Farmer Ammitpal Singh
ਕਿਸਾਨ ਅੰਮਿ੍ਤਪਾਲ ਸਿੰਘ ਝੋਨੇ ਦੀ ਸਿੱਧੀ ਬਿਜਾਈ ਕਰਕੇ ਇਲਾਕੇ ਵਿਚ ਬਣਿਆ ਖਿੱਚ ਦਾ ਕੇਦਰ
ਝੋਨੇ ਦੀ ਉਪਜ 28 ਕੁਇੰਟਲ ਪ੍ਰਤੀ ਏਕੜ ਲੈ ਕੇ ਕੀਤੀ ਮਿਸਾਲ
ਗੁਰਦਾਸਪੁਰ, 8 ਅਪਰੈਲ 2022
ਗੁਰਦਾਸਪੁਰ ਜਿਲ੍ਹੇ ਦੇ ਪਿੰਡ  ਲੌਗੋਵਾਲ  ਦਾ ਅਗਾਂਹਵਧੂ ਕਿਸਾਨ ਅੰਮ੍ਰਿਤਪਾਲ ਸਿੰਘ  ਸਿੰਘ ਬਿਨਾਂ ਕੱਦੂ ਕੀਤੇ ਹੀ ਝੋਨੇ ਦੀ ਸਿੱਧੀ ਬਿਜਾਈ ਕਰਕੇ ਇਲਾਕੇ ਵਿੱਚ ਖਿੱਚ ਦਾ ਕੇਦਰ ਬਣਿਆ ਹੈ।
ਅੰਮਿ੍ਤਪਾਲ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਉਸਨੇ ਡੇਢ ਏਕੜ ਵਿਚ ਝੋਨੇ ਦੀ ਫਸਲ ਦੀ ਸਿੱਧੀ ਬਿਜਾਈ ਕੀਤੀ ਸੀ ਤੇ ਚੰਗਾ ਝਾੜ ਨਿਕਲਣ ਕਾਰਨ ਉਸਨੇ 3 ਏਕੜ ਵਿਚ ਸਿੱਧੀ ਬਿਜਾਈ ਕਰਨੀ ਸ਼ੁਰੂ ਕਰ ਦਿੱਤੀ। ਉਸਨੇ ਅੱਗੇ ਦੱਸਿਆ ਕਿ ਪਹਿਲੀ ਮਈ ਤੋ 20 ਮਈ ਦਰਮਿਆਨ ਉਸਨੇ ਬਿਜਾਈ ਕੀਤੀ ਤੇ ਇੱਕ ਏਕੜ ਵਿੱਚ 8 ਕਿਲੋ ਬੀਜ ਪਾਇਆ।  ਉਸਨੇ ਅੱਗੇ ਦੱਸਿਆ ਕਿ ਹੁਣ ਝੋਨੇ ਦੀ ਉਪਜ਼ 28  ਕੁਇੰਟਲ ਪ੍ਰਤੀ ਏਕੜ ਲੈ ਰਿਹਾ ਹੈ ਤੇ ਖਰਚਾ ਕੇਵਲ 6 ਤੋਂ 8  ਹਜਾਰ ਰੁਪਏ ਤਕ ਹੁੰਦਾ ਹੈ। ਉਸਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੀ ਸਮੇਂ ਸਮੇਂ ਤੇ ਸਲਾਹ ਲੈਂਦਾ ਹੈ ਤੇ ਖੇਤੀ ਮਾਹਿਰਾਂ ਦੇ ਦੱਸਣ ਅਨੁਸਾਰ ਖੇਤੀ ਕਰਦਾ ਹੈ। ਆਪਣੇ ਇਸ ਕਾਰਜ ਕਾਰਨ ਅੰਮਿ੍ਤਪਾਲ ਸਿੰਘ ਆਪਣੇ ਇਲਾਕੇ ਲਈ ਰੋਲ ਮਾਡਲ ਬਣਿਆ ਹੋਇਆ ਹੈ।
ਉਸਨੇ ਕਿਸਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਫਸਲ ਦੀ ਰਹਿੰਦ-ਖੂੰਹਦ ਨੂੰ ਸਾੜਨਾ ਨਹੀਂ ਚਾਹੀਦਾ ਹੈ। ਉਨਾਂ ਕਿਹਾ ਕਿ ਆਧੁਨਿਕ ਤਰੀਕੇ ਨਾਲ ਖੇਤੀ ਕਰਨੀ ਚਾਹੀਦੀ ਹੈ ਤੇ ਦਿਨੋਂ ਦਿਨ ਹੋ ਰਹੇ ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਪਰਾਲੀ ਦੇ ਨਾੜ ਨੂੰ ਅੱਗ ਲਗਾਉਣ ਤੋ ਗੁਰੇਜ ਕਰਨਾ ਚਾਹੀਦਾ ਹੈ ਤੇ ਝੋਨੇ ਦੀ ਸਿੱਧੀ ਬਿਜਾਈ ਕਰਨੀ ਚਾਹੀਦੀ ਹੈ।
ਇਸ ਮੋਕੇ  ਚਰਣਧੀਰ ਠਾਕੁਰ, ਖੇਤੀਬਾੜੀ ਅਫਸਰ  ਗੁਰਦਾਸਪੁਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਜ਼ਿਲੇ ਦੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਤਮਾ ਗੁਰਦਾਸਪੁਰ ਦੀ ਸਮੁੱਚੀ ਟੀਮ ਅਤੇ ਆਤਮਾ ਖੇਤੀਬਾੜੀ ਅਤੇ ਕਿਸਾਨ ਭਲਾਈ  ਵਿਭਾਗ ਗੁਰਦਾਸਪੁਰ ਵਲੋਂ ਲਗਾਤਾਰ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਅਗਾਂਹਵਧੂ ਕਿਸਾਨ ਅੰਮਿ੍ਤਪਾਲ ਸਿੰਘ ।
Spread the love