ਪਿੰਡ ਨਾਸਰਕੇ ਅਤੇ ਹਰਦੋਰਵਾਲ ਵਿਖੇ ਕਿਸਾਨ ਜਾਗਰੂਕਤਾ ਕੈਂਪ

Farmer Awareness Camp
ਪਿੰਡ ਨਾਸਰਕੇ ਅਤੇ ਹਰਦੋਰਵਾਲ ਵਿਖੇ ਕਿਸਾਨ ਜਾਗਰੂਕਤਾ ਕੈਂਪ
ਗੁਰਦਾਸਪੁਰ, 14  ਮਈ 2022
ਪੰਜਾਬ ਸਰਕਾਰ ਅਤੇ ਮੁੱਖ ਖੇਤੀਬਾਡ਼ੀ ਅਫਸਰ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡਾ. ਦਿਲਬਾਗ ਸਿੰਘ ਸੋਹਲ ਬਲਾਕ ਖੇਤੀਬਾਡ਼ੀ ਅਫਸਰ ਫਤਿਹਗਡ਼੍ਹ ਚੂਡ਼ੀਆਂ ਦੀ ਅਗਵਾਈ ਵਿੱਚ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਬਲਾਕ ਦੇ ਪਿੰਡ ਨਾਸਰਕੇ ਅਤੇ ਹਰਦੋਰਵਾਲ ਵਿਖੇ ਕੈਂਪ ਲਗਾਇਆ ਗਿਆ । ਇਸ ਮੌਕੇ ਤੇ ਡਾ. ਅਰਜਿੰਦਰ ਸਿੰਘ ਸੰਧੂ ਖੇਤੀਬਾਡ਼ੀ ਵਿਸਥਾਰ ਅਫਸਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਆ ਅਤੇ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ ।

ਹੋਰ ਪੜ੍ਹੋ :- ਏ.ਐਂਡ.ਐਮ ਗਰੁਪ ਆਫ ਇੰਸਟੀਚਿਊਟ ਪਠਾਨਕੋਟ ਵਿਖੇ ਲਗਾਇਆ ਗਿਆ ਰੋਜਗਾਰ ਮੇਲਾ :- ਪਲੇਸਮੈਂਟ ਅਫਸਰ।

ਇਸ ਮੌਕੇ ਡਾ. ਗੁਰਪ੍ਰੀਤ ਕੌਰ ਖੇਤੀਬਾਡ਼ੀ ਵਿਸਥਾਰ ਅਫਸਰ ਨੇ ਦੱਸਿਆ ਕਿ ਇਸ ਨਾਲ ਪਾਣੀ ਦੀ ਬਹੁਤ ਬਚਤ ਹੋਵੇਗੀ ਅਤੇ ਪੌਦਿਆਂ ਨੂੰ ਬਿਮਾਰੀਆਂ ਬਹੁਤ ਘੱਟ ਲੱਗਦੀਆਂ ਹਨ।
ਇਸ ਮੌਕੇ ਹਰਮਨਦੀਪ ਸਿੰਘ ਖੇਤੀਬਾਡ਼ੀ ਉਪ-ਨਿਰੀਖਕ ਨੇ ਦੱਸਿਆ ਕਿ ਇਸ ਤਕਨੀਕ ਨਾਲ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਪੰਜਾਬ ਸਰਕਾਰ ਦੇਣ ਜਾ ਰਹੀ ਹੈ।
ਇਸ ਮੌਕੇ ਵਿਕਰਮਜੀਤ ਸਿੰਘ ਖੇਤੀਬਾਡ਼ੀ ਉਪ -ਨਿਰੀਖਕ ਨੇ ਮਿੱਟੀ ਦੇ ਸੈਂਪਲਾਂ ਲੈਣ ਬਾਰੇ ਦੱਸਿਆ। ਇਸ ਮੌਕੇ ਬਲਾਕ ਦੇ ਕਈ ਕਿਸਾਨ ਹਾਜ਼ਰ ਸਨ ।