ਪਿੰਡ ਨਿਹਾਲੂਵਾਲ ਵਿਖੇ ਕਿਸਾਨ ਗੋਸ਼ਟੀ 

_Farmer Goshti
ਪਿੰਡ ਨਿਹਾਲੂਵਾਲ ਵਿਖੇ ਕਿਸਾਨ ਗੋਸ਼ਟੀ 
ਮਹਿਲ ਕਲਾਂ/ਬਰਨਾਲਾ, 10 ਦਸੰਬਰ 2022
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਮਹਿਲ ਕਲਾਂ ਵੱਲੋਂ ਪਿੰਡ ਨਿਹਾਲੂਵਾਲ ਵਿਖੇ ਆਤਮਾ ਸਕੀਮ ਤਹਿਤ ਹਾੜ੍ਹੀ ਦੀਆਂ ਫ਼ਸਲਾਂ ਸਬੰਧੀ ਬਲਾਕ ਪੱਧਰੀ ਕਿਸਾਨ ਗੋਸ਼ਟੀ ਕਰਵਾਈ ਗਈ। ਇਸ ਕੈਂਪ ਵਿੱਚ ਡਾ. ਜਗਦੀਸ਼ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਨੇ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕੀਤੀ।ਇਸ ਮੌਕੇ ਡਾ. ਜਗਦੀਸ਼ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਪੁਰਾਣੇ ਸਮੇਂ ਦੀ ਖੇਤੀ ਦਾ ਹੁਣ ਦੀ ਖੇਤੀ ਨਾਲ ਫਰਕ ਬਾਰੇ ਵਿਚਾਰ ਸਾਂਝੇ ਕੀਤੇ।ਉਨ੍ਹਾਂ ਕਿਹਾ ਕਿ ਜਿਨ੍ਹਾਂ ਖੇਤਾਂ ਵਿੱਚ ਪਰਾਲੀ ਜ਼ਮੀਨ ਵਿੱਚ ਹੀ ਵਾਹ ਕੇ ਕਣਕ ਦੀ ਬਿਜਾਈ ਕੀਤੀ ਹੈ,ਉਨ੍ਹਾਂ ਖੇਤਾਂ ਨੂੰ ਪਾਣੀ ਲਗਾਉਣ ਤੋਂ ਪਹਿਲਾਂ ਯੂਰੀਆ ਦਾ ਛਿੱਟਾ ਕਣਕ ਦੀ ਫਸਲ ‘ਤੇ ਨਾਈਟਰੋਜਨ ਦੀ ਘਾਟ ਨਹੀਂ ਦਿਖਾਵੇਗਾ ਅਤੇ ਪਰਾਲੀ ਛੇਤੀ ਗਲਣ ਵਿੱਚ ਸਹਾਇਤਾ ਕਰੇਗਾ।

ਹੋਰ ਪੜ੍ਹੋ – ਟਰੈਫਿਕ ਐਜੂਕੇਸ਼ਨ ਸੈਲ ਵੱਲੋਂ ਲਗਾਇਆ ਗਿਆ ਗੱਡੀਆਂ ਦਾ ਫਰੀ ਪ੍ਰਦੂਸ਼ਣ ਚੈਕਅਪ ਕੈਂਪ

ਇਸ ਕੈਂਪ ਦੌਰਾਨ ਡਾ. ਰਾਜਿੰਦਰ ਸਿੰਘ ਜ਼ਿਲ੍ਹਾ ਸਿਖਲਾਈ ਅਫ਼ਸਰ ਬਰਨਾਲਾ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਤੇ ਮਾਹਿਰਾਂ ਦੀ ਸਲਾਹ ਨਾਲ ਹੀ ਸਹੀ ਮਿਕਦਾਰ ਵਿੱਚ ਦਵਾਈਆਂ ਅਤੇ ਖਾਦਾਂ ਆਦਿ ਦੀ ਵਰਤੋਂ ਨਾਲ ਖੇਤੀ ਕਰਨ ਦੀ ਸਲਾਹ ਦਿੱਤੀ। ਇਸ ਮੌਕੇ ਡਾ. ਜਰਨੈਲ ਸਿੰਘ ਖੇਤੀਬਾੜੀ ਅਫ਼ਸਰ ਮਹਿਲ ਕਲਾਂ ਨੇ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਅਤੇ ਮਸ਼ੀਨਰੀ ਦਾ ਸੁਚੱਜਾ ਉਪਯੋਗ ਕਰਨ ਲਈ ਪ੍ਰੇਰਿਤ ਕੀਤਾ ਅਤੇ ਬਲਾਕ ਵਿੱਚ ਉਪਲੱਬਧ ਮਸ਼ੀਨਰੀ ਬਾਰੇ ਜਾਣਕਾਰੀ ਦਿੱਤੀ ਕਿ ਕੋਈ ਲੋੜਵੰਦ ਕਿਸਾਨ ਇਹ ਮਸ਼ੀਨਰੀ ਦੀ ਵਰਤੋਂ ਕਰਕੇ ਆਪਣੇ ਖੇਤ ਵਿੱਚ ਪਰਾਲੀ ਪ੍ਰਬੰਧਨ ਕਰ ਸਕਦਾ ਹੈ। ਇਸ ਮੌਕੇ ਡਾ. ਜਸਮੀਨ ਸਿੱਧੂ ਖੇਤੀਬਾੜੀ ਵਿਕਾਸ ਅਫ਼ਸਰ ਮਹਿਲ ਕਲਾਂ ਨੇ ਕਿਹਾ ਕਿ ਕਣਕ ਦੀ ਫਸਲ ‘ਤੇ ਨਦੀਨਾਂ, ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਦੇ ਹਮਲੇ ਅਤੇ ਰੋਕਥਾਮ ਸਬੰਧੀ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ।
ਇਸ ਮੌਕੇ ਸ੍ਰੀ ਸਨਵਿੰਦਰਪਾਲ ਸਿੰਘ ਬੀ.ਟੀ.ਐੱਮ. ਨੇ ਕਿਸਾਨਾਂ ਨੂੰ ਆਤਮਾ ਪ੍ਰੋਜੈਕਟ ਵਿੱਚ ਚੱਲ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣੂ ਕਰਵਾਇਆ।ਇਸ ਕਿਸਾਨ ਗੋਸ਼ਟੀ ਵਿੱਚ ਬਲਾਕ ਦੇ ਵਾਤਾਵਰਣ ਦੀ ਸਾਂਭ-ਸੰਭਾਲ ਪ੍ਰਤੀ ਪਰਾਲੀ ਪ‍੍ਰਬੰਧਨ ਰਾਹੀਂ ਯੋਗਦਾਨ ਪਾਉਣ ਵਾਲੇ ਕਿਸਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਕੈਂਪ ਦਾ ਪ੍ਰਬੰਧ ਸ੍ਰੀ ਹਰਪਾਲ ਸਿੰਘ ਏ.ਐੱਸ.ਆਈ. ਕੁਤਬਾ ਅਤੇ ਸ੍ਰੀ ਕੁਲਵੀਰ ਸਿੰਘ ਏ.ਟੀ.ਐੱਮ. ਨੇ ਕੀਤਾ। ਇਸ ਦੌਰਾਨ ਖੇਤੀਬਾੜੀ ਮਾਹਿਰਾਂ ਦੀ ਟੀਮ ਵਿੱਚ ਸ੍ਰੀ ਯਾਦਵਿੰਦਰ ਸਿੰਘ ਏ.ਈ.ਓ., ਸ੍ਰੀ ਜਸਵਿੰਦਰ ਸਿੰਘ ਏ.ਟੀ.ਐੱਮ., ਸ੍ਰੀ ਕੁਲਦੀਪ ਸਿੰਘ ਬੇਲਦਾਰ ਤੋਂ ਇਲਾਵਾ ਕਿਸਾਨ ਗੁਰਪ੍ਰੀਤ ਸਿੰਘ ਪ੍ਰਧਾਨ ਕੋ.ਆਪ. ਸੁਸਾਇਟੀ ਨਿਹਾਲੂਵਾਲ, ਅੰਮ੍ਰਿਤਪਾਲ ਸਿੰਘ ਸੈਕਟਰੀ, ਨਾਜਰ ਸਿੰਘ, ਪ੍ਰੀਤਮ ਸਿੰਘ ਚੰਨਣਵਾਲ, ਅਮਰੀਕ ਸਿੰਘ ਛਾਪਾ, ਜਰਨੈਲ ਸਿੰਘ ਮਹਿਲ ਕਲਾਂ, ਬਲਵੀਰ ਸਿੰਘ ਗੰਗੋਹਰ, ਆਦਿ ਕਿਸਾਨ ਹਾਜ਼ਰ ਸਨ।