ਅੰਮ੍ਰਿਤਸਰ 7 ਅਕਤੂਬਰ 2021
ਖੇਤੀਬਾੜੀ ਅਤੇ ਕਿਸਾਨ ਭਲਈ ਵਿਭਾਗ ਬਲਾਕ ਤਰਸਿੱਕਾ ਵੱਲੋ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਅਤੇ ਮੁਖ ਖੇਤੀਬਾੜੀ ਅਫਸਰ ਡਾ. ਕੁਲਜੀਤ ਸਿੰਘ ਸੈਣੀ ਦੇ ਦਿਸ਼ਾ ਨਿਰਦੇਸ਼ ਅਤੇ ਬਲਾਕ ਖੇਤੀਬਾੜੀ ਅਫਸਰ ਡਾ. ਮਨਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਕਰਾਪ ਰੈਜੀਡਿਊ ਮੈਨੇਜਮੈਂਟ ਸਕੀਮ ਅਧੀਨ ਫਸਲਾਂ ਦੀ ਰਹਿੰਦ ਖੂਹੰਦ ਨੂੰ ਅੱਗ ਨਾ ਲਗਾਉਣ ਸੰਬੰਧੀ ਜਾਗਰੂਕ ਕਰਨ ਲਈ ਬਲਾਕ ਪੱਧਰੀ ਕਿਸਾਨ ਕੈਂਪ ਪਿੰਡ ਦਸ਼ਮੇਸ਼ ਨਗਰ ਵਿਖੇ ਲਗਾਇਆ ਗਿਆ।
ਹੋਰ ਪੜ੍ਹੋ :-ਮੁੱਖ ਮੰਤਰੀ, ਮੰਤਰੀਆਂ ਅਤੇ ਹੋਰਨਾਂ ਵਿਧਾਇਕਾਂ ਸਮੇਤ ਉੱਤਰ ਪ੍ਰਦੇਸ਼ ਪਹੁੰਚੇ ਵਿਧਾਇਕ ਅੰਗਦ ਸਿੰਘ
ਇਸ ਮੌਕੇ ਡਾ. ਬਿਕਰਮਜੀਤ ਸਿੰਘ ਡਿਪਟੀ ਡਾਇਰੈਕਟਰ ਕਿ੍ਰਸ਼ੀ ਵਿਗਿਆਨ ਕੇਂਦਰ ਨਾਗ ਕਲਾਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ।ਬਲਾਕ ਖੇਤੀਬਾੜੀ ਅਫਸਰ ਡਾ. ਮਨਿੰਦਰਜੀਤ ਸਿੰਘ ਨੇ ਕੈਂਪ ਦੌਰਾਨ ਸਮੂਹ ਕਿਸਾਨਾਂ ਨੂੰ ਅਪੀਲ਼ ਕੀਤੀ ਕਿ ਕਿਸਾਨ ਵੀਰ ਫਸਲਾਂ ਦੀ ਰਹਿੰਦ ਖੂਹੰਦ ਨੂੰ ਅੱਗ ਲਗਾਉਣ ਤੋ ਗੁਰੇਜ਼ ਕਰਨ। ਉਹਨਾਂ ਕਿਹਾ ਕਿ ਅੱਜ ਜਦੋ ਕਰੋਨਾ ਮਹਾਮਾਰੀ ਦਾ ਬਹੁਤ ਭਿਆਨਕ ਸਮਾਂ ਚੱਲ ਰਿਹਾ ਹੈ ਤਾਂ ਸਾਡੇ ਸਾਰਿਆ ਦਾ ਫਰਜ਼ ਬਣਦਾ ਹੈ ਕਿ ਵਾਤਾਵਰਣ ਪ੍ਰਦੂਸ਼ਿਤ ਹੋਣ ਤੋ ਬਚਾਇਆ ਜਾਵੇ ਤਾਂ ਜੋ ਸਭ ਨੂੰ ਸਾਫ ਸੁਥਰੀ ਹਵਾ ਮਿਲ ਸਕੇ । ਮੁੱਖ ਮਹਿਮਾਨ ਡਾ. ਬਿਕਰਮਜੀਤ ਸਿੰਘ ਡਿਪਟੀ ਡਾਇਰੈਕਟਰ ਕੇ.ਵੀ ਕੇ ਨੇ ਕਿਹਾ ਕਿ ਕਿਸਾਨਾਂ ਨੁੰ ਫਸਲ ਨੂੰ ਅੱਗ ਲਗਾਉਣ ਤੋ ਰੋਕਣ ਲਈ ਪੰਜਾਬ ਸਰਕਾਰ ਹੁਣ ਤੱਕ ਲਗਭਗ 4500 ਕਰੋੜ ਰੁਪਏ ਦੀ ਸਬਸਿਡੀ ਮਸ਼ੀਨਰੀ ਤੇ ਦੇ ਚੁੱਕੀ ਹੈ ਇਸ ਲਈ ਕਿਸਾਨਾਂ ਦਾ ਵੀ ਫਰਜ਼ ਬਣਦਾ ਹੈ ਕਿ ਆਪ ਮੁਹਾਰੇ ਅੱਗੇ ਆ ਕੇ ਝੋਨੇ ਦੀ ਪਰਾਲੀ ਖੇਤਾ ਵਿਚ ਮਿਲਾਂ ਕੇ ਫਸਲਾਂ ਬੀਜ਼ਣ।ਇਸ ਮੰਤਵ ਲਈ ਜੇਕਰ ਕਿਸੇ ਕਿਸਾਨ ਨੂੰ ਵਹਾਈ ਲਈ ਸੰਦ ਚਾਹੀਦੇ ਹੋਣ ਤਾਂ ਕਿ੍ਰਸ਼ੀ ਵਿਗਿਆਨ ਕੇਂਦਰ ਤੋ ਬਿਨਾ ਕਿਰਾਏ ਤੋ ਉਹ ਸੰਦ ਵਹਾਈ ਲਈ ਲਿਆ ਸਕਦੇ ਹਨ ।
ਉਹਨਾਂ ਕਿਸਾਨਾਂ ਨੂੰ ਘਰੇਲੂ ਬਗੀਚੀ ਲਈ ਸਬਜ਼ੀਆਂ ਅਤੇ ਘਰੇਲੂ ਖਪਤ ਵਾਸਤੇ ਤੇਲ ਫਸਲਾਂ ਬੀਜ਼ਣ ਦੀ ਵੀ ਸਲਾਹ ਦਿੱਤੀ। ਇਸ ਮੌਕੇ ਏ.ਡੀ ਓ ਹਰਉਪਿੰਦਰਜੀਤ ਸਿੰਘ ਨੇ ਹਾੜੀ ਦੀਆਂ ਫਸਲਾਂ ਸੰਬੰਧੀ ਤਕਨੀਕੀ ਜਾਣਕਾਰੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਰਿਲੀਜ਼ ਕਣਕ ਦੀਆ ਨਵੀਆਂ ਕਿਸਮਾਂ ਬਾਰੇ ਜਾਣਕਾਰੀ ਦਿੱਤੀ। ਰਸ਼ਪਾਲ ਸਿੰਘ ਏ.ਡੀ ਓ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਕਾਰਨ ਪਰਾਲੀ ਵਿਚ ਮੌਜੂਦ ਬਹੁਤ ਜ਼ਰੂਰੀ ਤੱਤ ਸੜ ਕੇ ਸੁਆਹ ਹੋ ਜਾਂਦੇ ਹਨ ਜਦਕਿ ਇਹ ਤੱਤ ਧਰਤੀ ਵਿਚ ਰਲਣ ਨਾਲ ਸਾਡੀ ਖਾਦਾ ਤੇ ਨਿਰਭਰਤਾ ਬਹੁਤ ਘੱਟ ਸਕਦੀ ਹੈ। ਇਸ ਨਾਲ ਕਿਸਾਨਾਂ ਦੀ ਆਰਥਿਕਤਾ ਵਿਚ ਵੀ ਸੁਧਾਰ ਹੋਵੇਗਾ। ਇਸ ਮੌਕੇ ਏ. ਡੀ. ਓ ਸਤਵਿੰਦਰਬੀਰ ਸਿੰਘ ਨੇ ਅੱਜ ਦੇ ਸਮੇਂ ਵਿਚ ਪਰਾਲੀ ਨੂੰ ਬਿਨਾਂ ਅੱਗ ਲਗਾਏ ਹੈਪੀ ਸੀਡਰ ਅਤੇ ਸੁਪਰ ਸੀਡਰ ਨਾਲ ਕਣਕ ਦੀ ਬਿਜ਼ਾਈ ਬਾਰੇ ਜਾਣਕਾਰੀ ਦਿੱਤੀ ਅਤੇ ਪਰਾਲੀ ਖੇਤਾਂ ਵਿਚ ਮਿਲਾ ਕੇ ਵਹਾਈ ਕਰਨ ਵਾਲੇ ਕਿਸਾਨਾਂ ਦੇ ਤਜ਼ਰਬੇ ਕਿਸਨਾਂ ਨਾਲ ਸਾਂਝੇ ਕੀਤੇ। ਅੰਤ ਵਿਚ ਏ.ਈ ਓ ਹਜ਼ੂਰ ਸਿਘੰ ਨੇ ਆਏ ਕਿਸਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਏ.ਡੀ ਓ ਹਿਮਾਨੀ , ਏ. ਈ. ਓ ਹਜ਼ੂਰ ਸਿੰਘ, ਸ਼ਰਨਜੀਤ ਸਿੰਘ, ਗੁਰਜੀਤ ਸਿੰਘ, ਕਸ਼ਮੀਰ ਸਿੰਘ ,ਰਵਿੰਦਰ ਸਿੰਘ, ਬਲਜਿੰਦਰ ਸਿੰਘ, ਜਸਬੀਰ ਸਿੰਘ, ਆਦਿ ਸਟਾਫ ਮੈਂਬਰ ਹਾਜ਼ਰ ਸਨ ।