ਕਿਸਾਨਾਂ ਦੀ ਆਮਦਨ ਵਾਧੇ ਲਈ ਬਣਾਏ ਜਾਣਗੇ ਐਫਪੀਓ-ਡਾ: ਹਿਮਾਂਸੂ ਅਗਰਵਾਲ

Dr. Himanshu Aggarwal (1)
ਕਿਸਾਨਾਂ ਦੀ ਆਮਦਨ ਵਾਧੇ ਲਈ ਬਣਾਏ ਜਾਣਗੇ ਐਫਪੀਓ-ਡਾ: ਹਿਮਾਂਸੂ ਅਗਰਵਾਲ
ਜਿ਼ਲ੍ਹੇ ਵਿਚ ਕੁੱਲ ਚਾਰ ਐਫਪੀਓ ਬਣਾਏ ਜਾਣਗੇ

ਫਾਜਿ਼ਲਕਾ, 19 ਅਪ੍ਰੈਲ 2022

ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਆਈਏਐਸ ਨੇ ਜਿ਼ਲ੍ਹੇ ਵਿਚ ਕਿਸਾਨਾਂ ਦੇ ਫਾਰਮਰ ਪ੍ਰੋਡੂਸਰ ਆਰਗੇਨਾਇਜੇਸ਼ਨ (ਐਫਪੀਓ) ਬਣਾਉਣ ਲਈ ਯੋਜਨਾਬੰਦੀ ਲਈ ਬੁਲਾਈ ਬੈਠਕ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਹੈ ਕਿ ਜਿ਼ਲ੍ਹੇ ਵਿਚ ਕੁੱਲ ਚਾਰ ਐਫਪੀਓ ਬਣਾਏ ਜਾਣੇ ਹਨ ਜਿੰਨ੍ਹਾਂ ਵਿਚੋਂ ਇਕ ਦਾ ਗਠਨ ਖੂਈਆਂ ਸਰਵਰ ਬਲਾਕ ਵਿਚ ਹੋ ਚੁੱਕਾ ਹੈ।

ਹੋਰ ਪੜ੍ਹੋ :-ਪਿੰਡਾ ’ਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਮਿਥੇ ਸਮੇਂ ’ਚ ਪੂਰਾ ਕਰਕੇ ਭੇਜੇ ਜਾਣ ਵਰਤੋਂ ਸਰਟੀਫਿਕੇਟ : ਅਮਿਤ ਤਲਵਾੜ

ਉਨ੍ਹਾਂ ਨੇ ਦੱਸਿਆ ਕਿ ਐਫਪੀਓ ਕਿਸਾਨਾਂ ਦਾ ਇਕ ਰਜਿਸਟਰਡ ਸਮੂਹ ਹੁੰਦਾ ਹੈ ਜਿਸ ਵਿਚ ਘੱਟੋ ਘੱਟ 300 ਮੈਂਬਰ ਹੋਣੇ ਚਾਹੀਦੇ ਹਨ ਅਤੇ ਇਕ ਮੈਂਬਰ ਵੱਧ ਤੋਂ ਵੱਧ 2000 ਰੁਪਏ ਦੀ ਹਿੱਸੇਦਾਰੀ ਇਸ ਵਿਚ ਪਾ ਸਕਦਾ ਹੈ। ਇਸ ਤਹਿਤ ਸਰਕਾਰ ਵੱਲੋਂ ਵੱਧ ਤੋਂ ਵੱਧ 15 ਲੱਖ ਰੁਪਏ ਦੀ ਮੈਚਿੰਗ ਗ੍ਰਾਟ ਵੀ ਦਿੱਤੀ ਜਾਂਦੀ ਹੈ ਜਦ ਵਪਾਰਕ ਪੱਧਰ ਤੇ ਕੰਮ ਸ਼ੁਰੂ ਕਰਨ ਲਈ ਹਰ ਪ੍ਰਕਾਰ ਦੀ ਸਲਾਹ ਅਤੇ ਮਦਦ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਖੂਈਆਂ ਸਰਵਰ ਅਤੇ ਅਬੋਹਰ ਬਲਾਕ ਵਿਚ ਕਿਨੂੰ ਦੇ ਕਿਸਾਨਾਂ ਦੇ ਸਮੂਹ ਬਣਾਏ ਜਾ ਰਹੇ ਹਨ ਜਦ ਕਿ ਫਾਜਿ਼ਲਕਾ ਵਿਚ ਬਾਸਮਤੀ ਅਤੇ ਅਰਨੀਵਾਲਾ ਬਲਾਕ ਵਿਚ ਸਥਾਨਕ ਸਬਜੀਆਂ ਅਤੇ ਫਲਾਂ ਸਬੰਧੀ ਐਫਪੀਓ ਬਣਾਇਆ ਜਾਵੇਗਾ।ਉਨ੍ਹਾਂ ਨੇ ਕਿਹਾ ਕਿ ਇਸਦਾ ਉਦੇਸ਼ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰਨਾ ਹੈ।

ਇਸ ਮੌਕੇ ਨਾਬਾਰਡ ਦੇ ਡੀਡੀਐਮ ਸ੍ਰੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਐਫਪੀਓ ਰਾਹੀਂ ਕਿਸਾਨ ਜਦ ਮਿਲਜੁਲ ਕੇ ਖੇਤੀ ਕਰਦੇ ਹਨ ਅਤੇ ਆਪਣੀ ਉਪਜ ਦਾ ਵਪਾਰਕ ਪੱਧਰ ਤੇ ਲੈਣਦੇਣ ਕਰਦੇ ਹਨ ਤਾਂ ਉਨ੍ਹਾਂ ਦੀ ਆਮਦਨ ਵੱਧਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲਈ ਸਰਕਾਰ ਵੱਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ।

ਹਰੀਸ਼ ਖੂਲਬੇ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾਂ ਵੱਲੋਂ  ਕਿਸਾਨਾਂ ਨੂੰ ਐਫਪੀਓ ਬਣਾਉਣ, ਚਲਾਉਣ ਲਈ ਸਹਾਇਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਦੀ ਸੰਸਥਾਂ 5 ਸਾਲ ਤੱਕ ਐਫਪੀਓ ਨੂੰ ਚਲਾਉਣ ਵਿਚ ਸਹਾਇਤਾ ਕਰਦੀ ਹੈ ਅਤੇ ਇਸ ਲਈ ਉਹ ਐਫਪੀਓ ਤੋਂ ਕੋਈ ਫੀਸ ਨਹੀਂ ਲੈਂਦੀ ਹੈ।

ਬੈਠਕ ਵਿਚ ਜਿ਼ਲ੍ਹਾ ਖੇਤੀਬਾੜੀ ਅਫ਼ਸਰ ਡਾ: ਰੇਸਮ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜਰ ਸਨ।

Spread the love