ਝੋਨੇ ਦੀ ਸਿੱਧੀ ਬਿਜਾਈ ਵੱਲ ਕਿਸਾਨਾਂ ਦਾ ਰੁਝਾਨ ਪੈਦਾ ਕਰਨ ਲਈ ਜਿਲਾ੍ਹ ਫਾਜਿਲਕਾ ਦੇ ਪਿੰਡਾਂ ਵਿੱਚ 78 ਅਧਿਕਾਰੀਆਂ/ਕਰਮਚਾਰੀਆਂ ਨੂੰ ਵੈਰੀਫਾਇਰ ਨਿਯੁਕਤ

news makahni
news makhani

ਫਾਜ਼ਿਲਕਾ 13 ਮਈ 2022

ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਸਰਕਾਰ ਵੱਲੋ ਉਪਰਾਲੇ ਕੀਤੇ ਜਾ ਰਹੇ ਹਨ ਇਹਨਾਂ ਉਪਰਾਲਿਆਂ ੱਿਵਚ ਸਾਉਣੀ 2022 ਦੌਰਾਨ ਝੋਨੇ ਦੀ ਸਿੱਧੀ ਬਿਜਾਈ ਹੇਠ ਵੱਧ ਤੋ ਵੱਧ ਰਕਬਾ ਲਿਆਉਣਾ ਹੈ । ਝੋਨੇ ਦੀ ਸਿੱਧੀ ਬਿਜਾਈ ਵੱਲ ਕਿਸਾਨਾਂ ਦਾ ਰੁਝਾਨ ਪੈਦਾ ਕਰਨ ਲਈ ਮੁੱਖ ਖੇਤੀਬਾੜੀ ਅਫਸਰ, ਫਾਜਿਲਕਾ ਸ. ਰੇਸ਼ਮ ਸਿੰਘ ਸੰਧੂ ਦੀ ਅਗਵਾਈ ਹੇਠ ਜਿਲਾ੍ਹ ਫਾਜਿਲਕਾ ਦੇ ਪਿੰਡਾਂ ਵਿੱਚ 78 ਅਧਿਕਾਰੀਆਂ/ਕਰਮਚਾਰੀਆਂ ਨੂੰ ਵੈਰੀਫਾਇਰ ਨਿਯੁਕਤ ਕੀਤਾ ਗਿਆ ਹੈ।ਇਸ ਵਿੱਚ ਅਲਾਇਡ ਮਹਿਕਮਿਆਂ ਦਾ ਸਹਿਯੋਗ ਵੀ ਲਿਆ ਗਿਆ ਹੈ।

ਹੋਰ ਪੜ੍ਹੋ :- ਨਾਰਦਰਨ ਇੰਡੀਆ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ, ਜਲੰਧਰ ਵਲੋਂ ਸਾਲ 2022-23 ਦੇ ਦਾਖਲਾ ਸ਼ੁਰੂ

ਇਹ ਵੈਰੀਫਾਇਰ ਝੋਨੇ ਦੀ ਸਿੱਧੀ ਬਿਜਾਈ ਦਾ ਪਿੰਡਵਾਰ ਸਰਵੇ ਕਰਨ ਦੇ ਨਾਲ ਤਿੰਨ ਪਿੰੰਡਾਂ ਦਾ ਕਲੱਸਟਰ ਬਣਾਕੇ ਕਿਸਾਨ ਸਿਖਲਾਈ ਕੈਪ ਲਗਾਉਣਗੇ। ਜਿਸ ਵਿੱਚ ਕਿਸਾਨਾਂ ਨੂੰ ਸਿੱਧੀ ਬਿਜਾਈ ਸਬੰਧੀ ਮੁਕੰਮਲ ਜਾਣਕਾਰੀ ਮਹੱਈਆ ਕਰਵਾਈ ਜਾਵੇਗੀ ਅਤੇ ਨਾਲ ਹੀ ਕਿਸਾਨਾਂ ਦਾ ਪਿੰਡਵਾਰ ਸਰਵੇ ਕਰਕੇ ਇੱਕ ਰਜਿਸਟਰ ਦੇ ਰੂਪ ਵਿਚ ਰਿਕਾਰਡ ਰੱਖਿਆ ਜਾਵੇਗਾ । ਅੱਜ ਮਿਤੀ 13-05-2022 ਨੂੰ ਡਾ ਪਰਵਿੰਦਰ ਸਿੰਘ, ਏ ਡੀ ਓ ਵੱਲੋਂ ਬਲਾਕ ਅਬੋਹਰ ਅਤੇ ਖੂਈਆ ਸਰਵਰ ਦੇ ਵੈਰੀਫਾਇਰ ਅਧਿਕਾਰੀਆਂ/ਕਰਮਚਾਰੀਆਂ ਨੂੰ ਝੋਨੇ ਦੀ ਸਿੱਧੀ ਬਿਜਾਈ ਦੀ ਕਾਸ਼ਤ ਸਬੰਧੀ ਟ੍ਰੇਨਿੰਗ ਦਿੱਤੀ ਗਈ ਤਾਂ ਜੋ ਉਹਨਾਂ ਵੱਲੋ ਕਿਸਾਨਾਂ ਨੂੰ ਝੋਨੇ ਦੀ ਸਹੀ ਤਰੀਕੇ ਨਾਲ ਸਿੱਧੀ ਬਿਜਾਈ ਕਰਨ ਦੀ ਤਕਨੀਕ, ਨਦੀਨਨਾਸ਼ਕ, ਚੂਹਿਆਂ ਦੀ ਰੋਕਥਾਮ ਆਦਿ ਸਬੰਧੀ ਦੱਸਿਆ ਜਾ ਸਕੇ ਅਤੇ ਕਿਸਾਨਾਂ ਵਿੱਚ ਇਸ ਤਕਨੀਕ ਦਾ ਰੁਝਾਨ ਪੈਦਾ ਕੀਤਾ ਸਕੇ ।

ਡਾ ਗੁਰਮੀਤ ਸਿੰਘ ਚੀਮਾ, ਬਲਾਕ ਖੇਤੀਬਾੜੀ ਅਫਸਰ ਵੱਲੋ ਟੇ੍ਰਨਿੰਗ ਤੇ ਆਏ ਅਧਿਕਾਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਿਸਾਨ ਵੀਰਾਂ ਨੂੰ ਵੱਧ ਤੋ ਵੱਧ ਡੀ ਐਸ ਆਰ ਤਕਨੀਕ ਅਪਣਾ ਕੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਅਤੇ ਵਾਤਾਵਰਣ ਨੂੰ ਬਚਾਉਣ ਵਿੱਚ ਮਹਿਕਮੇ ਦਾ ਸਹਿਯੋਗ ਕਰਨ ਸਬੰਧੀ ਜਾਗਰੂਕ ਕਰਨ ਤਾਂ ਜੋ ਭਵਿੱਖ ਵਿੱਚ ਕੁਦਰਤੀ ਸੋਮਿਆ ਨੂੰ ਆਪਣੇ ਬੱਚਿਆਂ ਲਈ ਬਚਾਇਆ ਜਾ ਸਕੇ। ਪੰਜਾਬ ਸਰਕਾਰ ਵੱਲੋ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500/- ਰੁਪਏ ਪ੍ਰਤੀ ਏਕੜ ਸਹਾਇਤਾ ਰਾਸ਼ੀ ਵੀ ਦਿੱਤੀ ਜਾਵੇਗੀ । ਕਿਸੇ ਵੀ ਵਧੇਰੇ ਜਾਣਕਾਰੀ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਫਾਜਿਲਕਾ ਨਾਲ ਸਪੰਰਕ ਕੀਤਾ ਜਾ ਸਕਦਾ ਹੈ ।

Spread the love