ਕਣਕ ਦੇ ਤਸਦੀਕਸ਼ੁਦਾ ਬੀਜਾਂ ਨੂੰ ਸਬਸਿਡੀ ’ਤੇ ਲੈਣ ਲਈ ਕਿਸਾਨ 18 ਅਕਤੂਬਰ ਤੱਕ ਅਪਲਾਈ ਕਰ ਸਕਣਗੇ

CAO
ਕਣਕ ਦੇ ਤਸਦੀਕਸ਼ੁਦਾ ਬੀਜਾਂ ਨੂੰ ਸਬਸਿਡੀ ’ਤੇ ਲੈਣ ਲਈ ਕਿਸਾਨ 18 ਅਕਤੂਬਰ ਤੱਕ ਅਪਲਾਈ ਕਰ ਸਕਣਗੇ
ਸਬਸਿਡੀ ਬੀਜ ਦੀ ਕੀਮਤ ਦਾ 50 ਫੀਸਦੀ ਜਾਂ ਵੱਧ ਤੋਂ ਵੱਧ 1000 ਰੁਪਏ ਪ੍ਰਤੀ ਕੁਇੰਟਲ ਹੋਵੇਗੀ

ਗੁਰਦਾਸਪੁਰ, 13 ਅਕਤੂਬਰ  2021

ਪੰਜਾਬ ਸਰਕਾਰ ਵਲੋਂ ਅਗਾਮੀ ਕਣਕ ਦੇ ਸੀਜ਼ਨ ਦੌਰਾਨ ਬਿਜਾਈ ਲਈ ਕਣਕ ਦੇ ਤਸਦੀਕਸ਼ੁਦਾ ਬੀਜਾਂ ਨੂੰ ਸਬਸਿਡੀ ’ਤੇ ਦੇਣ ਲਈ ਜਾਰੀ ਨੀਤੀ ਅਨੁਸਾਰ ਕਿਸਾਨ ਆਪਣੀਆਂ ਅਰਜ਼ੀਆਂ ਆਨ ਲਾਈਨ ਤਰੀਕੇ 10 ਤੋਂ 18 ਅਕਤੂਬਰ ਤੱਕ ਦੇ ਸਕਣਗੇ।

ਹੋਰ ਪੜ੍ਹੋ :-ਮੇਘਾਲਿਆ ਸਰਕਾਰ ਵੱਲੋਂ ਐਸਸੀ ਸਿੱਖਾਂ ਨੂੰ ਬੇ-ਘਰ ਕਰਨ ਦੇ ਆਦੇਸ਼  ਚੀਫ ਸੈਕੇਟਰੀ, ਡੀਜੀਪੀ ਤੋਂ ਨੈਸ਼ਨਲ ਐਸਸੀ ਕਮਿਸ਼ਨ ਨੇ ਮੰਗਿਆ ਜਵਾਬ

ਜਿਲਾ ਖੇਤੀਬਾੜੀ ਅਫਸਰ, ਡਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਆਨਲਾਈਨ http://agrimachinerypb.com ਉਤੇ ਆਈ.ਡੀ.ਬਣਾ ਕੇ ਕਣਕ ਦੇ ਬੀਜ ਦੀ ਮੰਗ ਭਰਨਗੇ।ਉਨਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਵਲੋ ਕਿਸਾਨਾਂ ਨੂੰ ਤਸਦੀਕਸ਼ੁਦਾ ਬੀਜ ਲੈਣ ਲਈ ਬਿਨੈਪੱਤਰ ਦੇਣ ਵਿੱਚ ਅਗਵਾਈ ਅਤੇ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ।

ਉਨਾਂ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਅਰਜੀਆਂ ਪ੍ਰਾਪਤ ਕਰਨ ਉਪਰੰਤ ਮਨਜੂਰੀ ਪੱਤਰ ਆਨਲਾਈਨ ਜਾਰੀ ਕੀਤਾ ਜਾਵੇਗਾ ,ਜਿਸ ਸਬੰਧੀ ਕਿਸਾਨ ਨੂੰ ਉਸ ਦੇ ਮੋਬਾਇਲ ਨੰਬਰ ’ਤੇ ਐਸ.ਐਮ.ਐਸ.ਰਾਹੀਂ ਸੂਚਿਤ ਕੀਤਾ ਜਾਵੇਗਾ ਤੇ ਕਿਸਾਨਆਪਣੀ ਆਈ.ਡੀ ਤੋਂ ਇਹ ਮਨਜ਼ੂਰੀ ਪੱਤਰ ਡਾਊਨਲੋਡ ਕਰ ਸਕਣਗੇ। ਵਿਭਾਗ ਵਲੋਂ ਨਾਲ ਹੀ ਸਪਸ਼ਟ ਕੀਤਾ ਗਿਆ ਹੈ ਕਿ ਵਿਭਾਗ ਵਲੋਂ ਵੈਰੀਫਿਕੇਸ਼ਨ ਉਪਰੰਤ ਸਬਸਿਡੀ ਸਿੱਧੀ ਕਿਸਾਨ ਦੇ ਬੈਂਕ ਖਾਤੇ ਵਿੱਚ ਪਾ ਦਿੱਤੀ ਜਾਵੇਗੀ।

ਸਬਸਿਡੀ ਕੇਵਲ ਤਸਦੀਕਸ਼ੁਦਾ ਬੀਜਾਂ ਜਿਨਾਂ ਵਿੱਚ ਉਨੱਤ ਪੀ.ਬੀ .ਡਬਲਿਊ 343, ਉਨੱਤ ਪੀ.ਬੀ.ਡਬਲਿਊ-550, ਪੀ.ਬੀ.ਡਬਲਿਊ-1,ਜ਼ਿੰਕ, ਪੀ.ਬੀ.ਡਬਲਿਊ-725, ਪੀ.ਬੀ.ਡਬਲਿਊ-677, ਐਚ.ਡੀ. ਪੀ 3086, ਡਬਲਿਊ ਐਚ 1105, ਐਚ.ਡੀ 2967, ਪੀ.ਬੀ.ਡਬਲਿਊ 621,ਡਬਲਿਊ.ਐਚ.ਡੀ 943,ਡੀ.ਬੀ.ਡਬਲਿਊ 187, ਡੀ.ਬੀ. ਡਬਲਿਊ-222, ਐਚ. ਡੀ-3226, ਪਿਛੇਤੀ ਬਿਜਾਈ ਲਈ ਪੀ.ਬੀਡਬਲਿਊ-752,ਪੀ.ਬੀ.ਡਬਲਿਊ 658 ’ਤੇ ਦਿੱਤੀ ਜਾਵੇਗੀ। ਸਬਸਿਡੀ ਬੀਜ ਦੀ ਕੀਮਤ ਦਾ 50 ਫੀਸਦੀ ਜਾਂ ਵੱਧ ਤੋਂ ਵੱਧ 1000 ਰੁਪਏ ਪ੍ਰਤੀ ਕੁਇੰਟਲ ਹੋਵੇਗੀ।

Spread the love