ਕਿਸਾਨ ਆਨਲਾਈਨ ਪੋਰਟਲ ਰਾਹੀਂ ਕਣਕ ਦੇ ਤਸਦੀਕਸ਼ੁਦਾ ਬੀਜਾਂ ’ਤੇ ਲੈ ਸਕਣਗੇ ਸਬਸਿਡੀ: ਡਾ. ਕੈਂਥ

ਕਿਸਾਨ
ਕਿਸਾਨ ਆਨਲਾਈਨ ਪੋਰਟਲ ਰਾਹੀਂ ਕਣਕ ਦੇ ਤਸਦੀਕਸ਼ੁਦਾ ਬੀਜਾਂ ’ਤੇ ਲੈ ਸਕਣਗੇ ਸਬਸਿਡੀ: ਡਾ. ਕੈਂਥ
10 ਤੋਂ 18 ਅਕਤੂਬਰ ਤੱਕ ਅਪਲਾਈ ਕਰ ਸਕਦੇ ਹਨ ਕਿਸਾਨ

ਬਰਨਾਲਾ, 9 ਅਕਤੂਬਰ 2021


ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਚਰਨਜੀਤ ਸਿੰਘ ਕੈਂਥ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਾਲ 202122 ਦੌਰਾਨ ਕਿਸਾਨਾਂ ਨੂੰ ਕਣਕ ਦੇ ਤਸਦੀਕਸ਼ੁਦਾ ਬੀਜਾਂ ’ਤੇ ਸਬਸਿਡੀ ਦਿੱਤੀ ਜਾਣੀ ਹੈ। ਇਸ ਲਈ ਕਿਸਾਨਾਂ ਨੂੰ ਪੋਰਟਲ (http://agrimachinerypb.com)  ’ਤੇ ਆਨਲਾਈਨ ਅਪਲਾਈ ਕਰਨਾ ਪਵੇਗਾ, ਜਿਸ ’ਤੇ ਕਿਸਾਨ ਆਪਣੀ ਆਈਡੀ ਬਣਾ ਕੇ ਅਪਲਾਈ ਕਰ ਸਕਣਗੇ।  ਉਨਾਂ ਦੱਸਿਆ ਕਿ ਸਾਲ 2021-22 ਦੌਰਾਨ ਕੋਈ ਵੀ ਅਰਜ਼ੀ ਦਸਤੀ ਨਹੀਂ ਲਈ ਜਾਵੇਗੀ।

ਹੋਰ ਪੜ੍ਹੋ :-ਡਿਪਟੀ ਕਮਿਸ਼ਨਰ ਵੱਲੋਂ ਨਵੇਂ ਅਤਿ-ਆਧੁਨਿਕ ਬੱਸ ਅੱਡੇ ਦੇ ਉਸਾਰੀ ਕਾਰਜਾਂ ਦਾ ਜਾਇਜ਼ਾ

ਉਨਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਪੋਰਟਲ ’ਤੇ ਰਜਿਸਟਰਡ ਡੀਲਰਾਂ ਕੋਲੋਂ ਹੀ ਸ਼ਿਫਾਰਿਸ਼ ਕੀਤੀਆਂ ਕਿਸਮਾਂ ਹੀ ਖਰੀਦੀਆਂ ਜਾਣ, ਇਨਾਂ ਕਿਸਮਾਂ ’ਤੇ ਬੀਜ ਦੀ ਕੀਮਤ ਦਾ 50 ਪ੍ਰਤੀਸ਼ਤ ਜਾਂ ਵੱਧ ਤੋਂ ਵੱਧ 1000 ਰੁਪਏ ਪ੍ਰਤੀ ਕੁਇੰਟਲ ਸਬਸਿਡੀ ਦਿੱਤੀ ਜਾਵੇਗੀ।
ਉਨਾਂ ਕਿਹਾ ਕਿ ਕਿਸਾਨ ਸਬਸਿਡੀ ਸਬੰਧੀ ਅਪਲਾਈ ਕਰਨ ਲਈ ਕੋਈ ਵੀ ਜਾਣਕਾਰੀ ਹਾਸਲ ਕਰਨ ਲਈ ਆਪਣੇ ਆਪਣੇ ਬਲਾਕ ਖੇਤੀਬਾੜੀ ਅਫਸਰਾਂ ਨਾਲ ਸੰਪਰਕ ਕਰ ਸਕਦੇ ਹਨ। ਬਲਾਕ ਬਰਨਾਲਾ ਲਈ ਡਾ. ਸੁਖਪਾਲ ਸਿੰਘ (9872449779), ਬਲਾਕ ਸਹਿਣਾ ਲਈ ਡਾ. ਗੁਰਬਿੰਦਰ ਸਿੰਘ (981482266 ਤੇ ਬਲਾਕ ਮਹਿਲ ਕਲਾਂ ਲਈ ਡਾ. ਜੈਸਮੀਨ ਸਿੱਧੂ (9464964733) ਨਾਲ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਕਿਸਾਨ 18 ਅਕਤੂਬਰ ਤੱਕ ਅਪਲਾਈ ਕਰ ਸਕਦੇ ਹਨ।
Spread the love