ਆਈਓਐਲ ਕੈਮੀਕਲਜ਼ ਵੱਲੋਂ ਫਤਿਹਗੜ ਛੰਨਾ ’ਚ ਸੇਫਟੀ ਪ੍ਰੋਗਰਾਮ

ਆਈਓਐਲ ਕੈਮੀਕਲਜ਼ ਵੱਲੋਂ ਫਤਿਹਗੜ ਛੰਨਾ ’ਚ ਸੇਫਟੀ ਪ੍ਰੋਗਰਾਮ
ਆਈਓਐਲ ਕੈਮੀਕਲਜ਼ ਵੱਲੋਂ ਫਤਿਹਗੜ ਛੰਨਾ ’ਚ ਸੇਫਟੀ ਪ੍ਰੋਗਰਾਮ

ਬਰਨਾਲਾ, 26 ਮਾਰਚ 2022

ਲੇਬਰ ਕਮਿਸ਼ਨਰ-ਕਮ-ਡਾਇਰੈਕਟਰ ਆਫ ਫੈਕਟਰੀਜ਼ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਡਿਪਟੀ ਡਾਇਰੈਕਟਰ ਆਫ ਫੈਕਟਰੀਜ਼ ਬਰਨਾਲਾ ਸਾਹਿਲ ਗੋਇਲ ਦੀ ਅਗਵਾਈ ’ਚ ਪਿੰਡ ਫਤਿਹਗੜ ਛੰਨਾ ਵਿਖੇ ਆਕੂਪੇਸ਼ਨਲ ਹੈਲਥ ਅਤੇ ਸੇਫਟੀ ਪ੍ਰੋਗਰਾਮ ਕਰਵਾਇਆ ਗਿਆ।

ਹੋਰ ਪੜ੍ਹੋ :-ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਸਾਈਬਰ ਕੈਫੇ ਦੀ ਵਰਤੋਂ ਵੇਲੇ ਪਛਾਣ ਪੱਤਰ ਲੈਣਾ ਲਾਜ਼ਮੀ ਕਰਾਰ

ਪ੍ਰੋਗਰਾਮ ਦਾ ਉਦਘਾਟਨ ਸ੍ਰੀ ਸਾਹਿਲ ਗੋਇਲ, ਡਾ. ਸੁਸ਼ੀਲ ਕੋਤਰੂ, ਬਸੰਤ ਸਿੰਘ, ਪੁਨੀਤ ਟੁਕਨੈਤ, ਦਮਨਦੀਪ ਸਿੰਘ, ਓਮ ਪ੍ਰਕਾਸ਼ ਸਿੰਘ ਤੇ ਆਰ ਕੇ ਰਤਨ ਵੱਲੋਂ ਕੀਤਾ ਗਿਆ।

ਇਸ ਮੌਕੇ ਮੈਕਸ ਹਸਪਤਾਲ ਬਠਿੰਡਾ ਤੋਂ ਡਾ. ਸੁਸ਼ੀਲ ਕੋਤਰੂ ਵੱਲੋਂ ਸਿਹਤ ਸੁਰੱਖਿਆ ਬਾਰੇ ਭਾਸ਼ਣ ਦਿੱਤਾ ਗਿਆ। ਈ. ਆਰ ਪੰਕਜ ਸ਼ੁਕਲਾ ਈ.ਐਚ.ਐਸ ਹੈੱਡ ਆਈ.ਏ.ਐੱਲ ਭਵਾਨੀਗੜ ਵੱਲੋੋਂ ਬੇਸ ਸੇਫਟੀ ’ਤੇ ਭਾਸ਼ਣ ਦਿੱਤਾ ਗਿਆ। ਮਨਪ੍ਰੀਤ ਸਿੰਘ ਪੈਪਸੀਕੋ ਇੰਡੀਆ ਪ੍ਰਾਈਵੇਟ ਲਿਮਟਿਡ ਚੰਨੋ ਵੱਲੋਂ ਖਤਰੇ ਦੀ ਪਛਾਣ ਬਾਰੇ ਭਾਸ਼ਣ ਦਿੱਤਾ ਗਿਆ। ਦੀਪਕ ਕੁਮਾਰ ਧੂਰੀ ਵੱਲੋਂ ਆਨ ਸਾਈਟ ਐਮਰਜੈਂਸੀ ਪਲਾਨ ਬਾਰੇ ਦੱਸਿਆ ਗਿਆ।

ਸ੍ਰੀ ਸਾਹਿਲ ਗੋਇਲ ਵੱਲੋੋਂ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਤੇ ਸਰਟੀਫਿਕੇਟ ਵੰਡੇ ਗਏ।