ਫਾਜ਼ਿਲਕਾ, 30 ਜਨਵਰੀ 2022
ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਯਾਦ ਵਿਚ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 2 ਮਿੰਟ ਦਾ ਮੌਨ ਧਾਰਨ ਕੀਤਾ ਗਿਆ।
ਹੋਰ ਪੜ੍ਹੋ :-ਆਜ਼ਾਦੀ ਦੀ ਲੜਾਈ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਧਾਰਿਆ ਗਿਆ ਮੌਨ
ਸਰਕਾਰੀ ਬੁਲਾਰੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਹਾਤਮਾ ਗਾਂਧੀ ਦੇਸ਼ ਦੇ ਰਾਸ਼ਟਰ ਪਿਤਾ ਸਨ। ਉਨ੍ਹਾਂ ਹਮੇਸ਼ਾ ਸੱਚ ਦੀ ਰਾਹ `ਤੇ ਚਲਦਿਆਂ ਹੋਇਆ ਸਭਨਾਂ ਨੂੰ ਸ਼ਾਂਤੀ ਬਣਾਏ ਰੱਖਣ ਲਈ ਕਿਹਾ। ਉਹ ਅਹਿੰਸਾ ਦੇ ਪੁਜਾਰੀ ਸਨ।ਉਨ੍ਹਾਂ ਦੀ ਅਗਾਂਹਵਧੂ ਸੋਚ ਤੇ ਸਾਧਾਰਨ ਰਹਿਣ-ਸਹਿਣ ਨੇ ਸਭਨਾਂ ਨੂੰ ਪ੍ਰਭਾਵਿਤ ਕੀਤਾ ਤੇ ਦੇਸ਼ ਨੂੰ ਆਜ਼ਾਦ ਕਰਵਾਉਣ ਵਿਚ ਨਿਭਾਈ ਗਈ ਭੂਮਿਕਾ ਨੂੰ ਕੋਈ ਵਿਅਕਤੀ ਭੁਲਾ ਨਹੀਂ ਸਕਦਾ।
ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਸਾਈਰਨ ਵਜਣ `ਤੇ ਸਿਰ ਝੁਕਾ ਕੇ ਮਹਾਤਮਾ ਗਾਂਧੀ ਦੇ ਬਲਿਦਾਨ ਦਿਵਸ ਅਤੇ ਭਾਰਤ ਦੇ ਸੁਤੰਤਰਤਾ ਸੰਗਰਾਮ ਦੌਰਾਨ ਆਪਣਾ ਜਾਨਾ ਦੇਸ਼ ਲਈ ਵਾਰਨ ਵਾਲੇ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆ 2 ਮਿੰਟ ਦਾ ਮੌਨ ਰੱਖਿਆ ਗਿਆ।
ਇਸ ਮੌਕੇ ਐਸ.ਪੀ.ਡੀ. ਸ੍ਰੀ ਅਜੈ ਰਾਜ ਸਿੰਘ, ਹੈਡ ਕਲਰਕ ਸ੍ਰੀ ਦੌਲਤ ਰਾਮ, ਏ.ਐਸ.ਆਈ. ਸ੍ਰੀ ਪਰਗਟ ਸਿੰਘ, ਓ.ਐਸ.ਆਈ. ਬਲਦੇਵ ਚੰਦ ਲਾਈਨ ਆਫੀਸਰ, ਸ੍ਰੀ ਰਮੇਸ਼ ਕੁਮਾਰ ਸੀ.ਡੀ.ਪੀ. ਪੰਜਾਬ ਪੁਲਿਸ, ਸ੍ਰੀ ਗਨੇਸ਼, ਸ੍ਰੀ ਨਰੇਸ਼ ਖੇੜਾ, ਸ੍ਰੀ ਅਮਰਜੀਤ ਤੋਂ ਇਲਾਵਾ ਹੋਰ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਤੇ ਨੁਮਾਇੰਦੇ ਮੌਜੂਦ ਸਨ।