ਜ਼ਿਲਾ ਪ੍ਰਸ਼ਾਸਨ ਬਰਨਾਲਾ ਵੱਲੋਂ ਪਟਾਖੇ ਚਲਾਉਣ ਦਾ ਸਮਾਂ ਨਿਰਧਾਰਤ

KUMAR SAURABH RAJ
ਅਕਾਲ ਅਕੈਡਮੀ ਮਨਾਲ ਵਿਖੇ ਟੀਚਿੰਗ ਸਟਾਫ਼ ਲਈ ਇੰਟਰਵਿਊ ਅੱਜ

ਬਰਨਾਲਾ, 1 ਨਵੰਬਰ 2021


ਤਿਓਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਜ਼ਿਲਾ ਪ੍ਰਸ਼ਾਸਨ ਬਰਨਾਲਾ ਵਲੋਂ ਪਟਾਖੇ ਚਲਾਉਣ ਦਾ ਸਮਾਂ ਨਿਰਧਾਰਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਮੈਜਿਸਟ੍ਰੇਟ -ਕਮ – ਡਿਪਟੀ ਕੰਮਿਸ਼ਨਰ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਇਸ ਵਾਰ ਤਿਓਹਾਰਾਂ ਦੇ ਸੀਜ਼ਨ ਦੌਰਾਨ ਪੰਜਾਬ ਸਰਕਾਰ ਦੇ ਨਿਰਸਦੇਸ਼ਾਂ ਅਨੁਸਾਰ ਸਿਰਫ ਗ੍ਰੀਨ ਪਟਾਖੇ ਚਲਾਉਣ ਦੀ ਇਜਾਜ਼ਤ  ਦਿੱਤੀ ਗਈ ਹੈ।

ਹੋਰ ਪੜ੍ਹੋ :-ਗੁਰਦਾਸਪੁਰ ਜ਼ਿਲੇ ਦੇ ਇਤਿਹਾਸਕ ਤੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਪੰਚਾਇਤ ਭਵਨ ਤੋਂ ਵਿਸ਼ੇਸ ਬੱਸ ਰਵਾਨਾ


ਹੁਕਮਾਂ ਅਨੁਸਾਰ 4 ਨਵੰਬਰ ਨੂੰ ਦੀਵਾਲੀ ਵਾਲੇ ਦਿਨ ਪਟਾਖੇ ਸ਼ਾਮ 8 ਵਜੇ ਤੋਂ ਰਾਤ 10 ਵਜੇ ਤਕ ਚਲਾਏ ਜਾ ਸਕਦੇ ਹਨ। ਇਸੇ ਤਰਾਂ 19 ਨਵੰਬਰ ਨੂੰ ਗੁਰਪੁਰਬ ਮੌਕੇ ਪਟਾਖੇ ਸਵੇਰ 4 ਤੋਂ 5 ਵਜੇ ਅਤੇ ਸ਼ਾਮ 9 ਤੋਂ 10 ਤੱਕ ਚਲਾਉਣ ਦੇ ਆਗਿਆ ਹੋਵੇਗੀ। 25-26 ਦਸੰਬਰ ਨੂੰ ਕਿ੍ਰਸਮਸ ਦੇ ਮੌਕੇ ਰਾਤ 11:55 ਤੋਂ ਰਾਤ 12: 30 ਤੱਕ ਪਟਾਖੇ ਚਲਾਏ ਜਾ ਸਕਦੇ ਹਨ। ਇਸੇ ਤਰਾਂ ਨਵਾਂ ਸਾਲ ਮਨਾਉਣ ਲਈ 31 ਦਸੰਬਰ 2021 ਤੋਂ 1 ਜਨਵਰੀ 2022 ਤੱਕ ਰਾਤ 11: 55 ਤੋਂ ਰਾਤ 12: 30 ਵਜੇ ਤੱਕ ਪਟਾਖੇ ਚਲਾਉਣ ਦੀ ਆਗਿਆ ਹੋਵੇਗੀ।  


ਵਧੇਰੀ ਜਾਣਕਾਰੀ ਦਿੰਦਿਆਂ ਉਨਾਂ ਕਿਹਾ ਕਿ ਜ਼ਿਲਾ ਬਰਨਾਲਾ ਦੀ ਹਦੂਦ ਅੰਦਰ ਪਟਾਖਿਆਂ ਦੀਆਂ ਲੜੀਆਂ ਚਲਾਉਣ ਦੀ ਮਨਾਹੀ ਹੈ, ਸਿਰਫ ਗ੍ਰੀਨ ਪਟਾਖੇ ਚਲਾਏ ਜਾ ਸਕਦੇ ਹਨ। ਗ੍ਰੀਨ ਪਟਾਖੇ ਉਹ ਹਨ ਜਿਨਾਂ ਦੀ ਬਣਤਰ ਵੇਲੇ ਬੇਰੀਅਮ, ਐਂਟੀਮੋਨੀ, ਲੀਥੀਅਮ, ਮਰਕਰੀ, ਆਰਸੈਨਿਕ, ਲੀਡ ਜਾਂ ਸਟ੍ਰੋਨਸ਼ਿਅਮ, ਕ੍ਰੋਮੈਟ ਵਰਗੇ ਖ਼ਤਰਨਾਕ ਰਸਾਇਣ ਨਹੀਂ ਵਰਤੇ ਗਏ। ਉਨਾਂ ਦੱਸਿਆ ਕਿ ਪਟਾਖਿਆਂ ਦੀ ਵਿਕਰੀ ਸਿਰਫ ਲਾਇਸੈਂਸ ਧਾਰਕਾਂ ਵੱਲੋਂ ਕੀਤੀ ਜਾ ਸਕਦੀ ਹੈ।