ਹਾੜੀ ਸੀਜ਼ਨ ਦੌਰਾਨ ਅੱਗ ਲੱਗਣ ਦੀਆਂ ਘਟਨਾਵਾਂ ਦੀ ਰੋਕਥਾਮ ਲਈ ਜ਼ਿਲ੍ਹੇ ‘ਚ ਕੰਟਰੋਲ ਰੂਮ ਸਥਾਪਤ

Sakshi Sahni
ਪਸ਼ੂ ਪਾਲਕਾਂ ਦੀ ਸਹਾਇਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੈਲਪਲਾਈਨ ਨੰਬਰ ਜਾਰੀ
ਫ਼ੋਨ ਨੰਬਰ 0175-2350550 ਤੇ ਵੱਟਸ ਐਪ ਨੰਬਰ 62843-57500 ‘ਤੇ ਕੀਤਾ ਜਾ ਸਕਦੇ ਸੰਪਰਕ

ਪਟਿਆਲਾ, 11 ਅਪ੍ਰੈਲ 2022

ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮੌਜੂਦਾ ਹਾੜੀ ਸੀਜ਼ਨ ਦੌਰਾਨ ਅੱਗ ਲੱਗਣ ਦੀਆਂ ਘਟਨਾਵਾਂ ਦੀ ਰੋਕਥਾਮ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ, ਜਿਥੇ ਅੱਗ ਲੱਗਣ ਦੀ ਘਟਨਾ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਜਾਵੇਗੀ ਅਤੇ ਫਾਇਰ ਅਫ਼ਸਰ ਤੇ ਸਬੰਧਤ ਅਫਸਰਾਂ ਨੂੰ ਇਸ ਸਬੰਧੀ ਤੁਰੰਤ ਸੂਚਨਾ ਦਿੱਤੀ ਜਾਵੇਗੀ।

ਹੋਰ ਪੜ੍ਹੋ :-ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸੇਵਾ ਕੇਂਦਰ ਦਾ ਅਚਨਚੇਤ ਦੌਰਾ ਕੀਤਾ

ਉਨ੍ਹਾਂ ਦੱਸਿਆ ਕਿ ਫ਼ੋਨ ਨੰਬਰ 0175-2350550 ਤੇ ਵੱਟਸ ਐਪ ਨੰਬਰ 62843-57500 ‘ਤੇ 24 ਘੰਟੇ ‘ਚ ਕਿਸੇ ਵੀ ਸਮੇਂ ਸੰਪਰਕ ਕੀਤਾ ਜਾ ਸਕਦਾ ਹੈ। ਸਾਕਸ਼ੀ ਸਾਹਨੀ ਨੇ ਦੱਸਿਆ ਕਿ ਉਕਤ ਨੰਬਰ ‘ਤੇ ਪ੍ਰਾਪਤ ਹੋਈ ਸੂਚਨਾ ਨੂੰ ਰਜਿਸਟਰ ‘ਚ ਦਰਜ਼ ਕੀਤਾ ਜਾਵੇਗਾ ਅਤੇ ਫਾਇਰ ਅਫ਼ਸਰ, ਅੱਗ ਲੱਗਣ ਵਾਲੇ ਖੇਤਰ ਦੇ ਤਹਿਸੀਲਦਾਰ ਸਮੇਤ ਸਬੰਧਤ ਅਫ਼ਸਰਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ ਤਾਂ ਜੋ ਘਟਨਾ ‘ਤੇ ਤੁਰੰਤ ਕਾਬੂ ਪਾਇਆ ਜਾ ਸਕੇ।

Spread the love