ਸਿਖਿਅਰਥੀਆਂ ਨੂੰ ਦਿੱਤੀ ਫਸਟ ਏਡ ਦੀ ਟਰੇਨਿੰਗ

ਫਸਟ ਏਡ ਦੀ ਟਰੇਨਿੰਗ
ਸਿਖਿਅਰਥੀਆਂ ਨੂੰ ਦਿੱਤੀ ਫਸਟ ਏਡ ਦੀ ਟਰੇਨਿੰਗ
ਐਸ.ਏ.ਐਸ. ਨਗਰ, 18 ਅਕਤੂਬਰ 2021
ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਰੈੱਡ ਕਰਾਸ/ਸੈਟ ਜਾਨ ਐਂਬੂਲੈਸ ਵੱਲੋਂ ਮਿਤੀ 11 ਤੋਂ 14 ਅਕਤੂਬਰ ਤੱਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਨਵਾਂ ਕੰਡਕਟਰ ਲਾਇਸੰਸ/ਰੀਨਿਉ,  ਕਮਰਸ਼ੀਅਲ ਲਾਇਸੰਸ ਬਣਾਉਣ ਵਾਲੇ ਸਿਖਿਅਰਥੀਆਂ ਨੂੰ ਫਸਟ ਏਡ ਦੀ ਟਰੇਨਿੰਗ ਕਰਵਾਈ ਗਈ, ਜਿਸ ਦੀ ਰਜਿਸਟਰੇਸ਼ਨ ਫੀਸ 1180/-ਰੁਪਏ ਪ੍ਰਤੀ ਸਿਖਿਆਰਥੀ ਵਜੋਂ ਲਈ ਗਈ। ਟ੍ਰੇਨਿੰਗ ਬੈਚ ਵਿੱਚ 25 ਨੌਜਵਾਨ ਸ਼ਾਮਲ ਹੋਏ। ਚਾਰ ਦਿਨਾਂ ਦੀ ਟ੍ਰੇਨਿੰਗ ਦੌਰਾਨ ਇਨ੍ਹਾਂ ਸਿਖਿਆਰਥੀਆਂ ਨੂੰ ਡੇਂਜਰ ਜ਼ੋਨ,ਰਿਸਪਾਂਸ/ ਏਅਰ ਵੇਜ਼ ਖੋਲਣੇ, ਬਰੀਥਿੰਗ ਚੈਕ ਕਰਨੀ, ਸੀ.ਪੀ.ਆਰ ਕਰਨਾ, ਜਹਿਰ, ਜਾਨਵਰ ਸੱਪ ਦਾ ਕੱਟਣਾ, ਅੱਗ ਲਗਣਾ, ਗਲਾਚੋਕ ਹੋਣਾ, ਕੁਦਰਤੀ ਆਫਤਾਂ ਸਮੇਂ ਫਸਟ ਏਡ ਟੇ੍ਰਨਿੰਗ ਅਤੇ ਫਸਟ ਏਡ ਬੋਕਸ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਗਈ। ਫਸਟ ਏਡ ਦੀ ਟ੍ਰੇਨਿੰਗ ਨੈ਼ਸ਼ਨਲ ਹੈਡਕੁਆਰਟਰ ਨਵੀਂ ਦਿੱਲੀ ਤੋਂ ਮਨਜ਼ੂਰ਼ਸ਼ੁਦਾ ਸਿਲਬੇਸ ਅਨੁਸਾਰ ਸ੍ਰੀ ਸੰਦੀਪ ਸਿੰਘ ਲੈਕਚਰਾਰ ਵੱਲੋਂ ਵਧੀਆ ਢੰਗ ਨਾਲ ਕਰਵਾਈ ਗਈ।

ਹੋਰ ਪੜ੍ਹੋ :-ਪਟਾਕੇ ਵੇਚਣ ਦੇ ਆਰਜ਼ੀ ਲਾਇਸੰਸ ਲੈਣ ਲਈ 23 ਅਕਤੂਬਰ ਤੱਕ ਸੇਵਾ ਕੇਂਦਰ ਵਿਖੇ ਜਮਾਂ ਹੋਣਗੀਆਂ ਦਰਖ਼ਾਸਤਾਂ- ਡਿਪਟੀ ਕਮਿਸ਼ਨਰ

ਇਸ ਮੋਕੇ ਸ੍ਰੀ ਕਮਲੇਸ ਕੁਮਾਰ ਕੌਸ਼ਲ ਸਕੱਤਰ, ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਵੱਲੋਂ ਇਨ੍ਹਾਂ ਸਿਖਿਆਰਥੀਆ ਨੂੰ ਆਪਣੇ ਬਜ਼ੁਰਗਾਂ ਦਾ ਸਨਮਾਨ ਕਰਨ ਬਾਰੇ, ਵੱਧ ਤੋਂ ਵੱਧ ਖੂਨਦਾਨ ਕਰਨ ਬਾਰੇ, ਵੱਧ ਤੋਂ ਵੱਧ ਦਰੱਖਤ ਲਗਾਉਣ ਬਾਰੇ ਅਤੇ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਬਾਰੇ, ਸਮਾਜਿਕ ਬੁਰਾਈਆਂ, ਅੰਧ ਵਿਸ਼ਵਾਸਾਂ, ਨ਼ਸ਼ਿਆਂ ਤੋਂ ਬਚ ਕੇ ਦੂਰ ਰਹਿਣ ਲਈ ਵੀ ਜਾਗਰੂਕ ਕੀਤਾ ਗਿਆ।
Spread the love