ਗੁਡਵਿਲ ਐਥਲੈਟਿਕਸ ਵੱਲੋਂ ਕਰਵਾਈ ਗਈ ਰੇਸ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਗੁਡਵਿਲ ਐਥਲੈਟਿਕਸ ਕਲੱਬ ਨੂੰ 5 ਲੱਖ ਰੁਪਏ ਦੇਣ ਦਾ ਕੀਤਾ ਐਲਾਨ
ਅੰਮ੍ਰਿਤਸਰ, 31 ਅਕਤੂਬਰ 2021
ਅੱਜ ਗੁਡਵਿਲ ਐਥਲੈਟਿਕਸ ਕਲੱਬ ਵੱਲੋਂ ਉਡਣ ਸਿੱਖ ਸ੍ਰ ਮਿਲਖਾ ਸਿੰਘ ਦੀ ਮਿੱਠੀ ਯਾਦ ਨੂੰ ਸਮਰਪਿਤ 5ਵੀਂ ਓਪਨ ਕਰਾਸ ਕੰਟਰੀ ਮੈਰਾਥਨ ਦੌੜ ਕਰਵਾਈ ਗਈ ਜਿਸ ਨੂੰ ਸ੍ਰੀ ਓਮ ਪ੍ਰਕਾਸ਼ ਸੋਨੀ ਉਪ ਮੁੱਖ ਮੰਤਰੀ ਪੰਜਾਬ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਬੋਲਦਿਆਂ ਸ੍ਰੀ ਸੋਨੀ ਨੇ ਕਿਹਾ ਕਿ ਉਡਣ ਸਿੱਖ ਸ੍ਰ ਮਿਲਖਾ ਸਿੰਘ ਨੇ ਆਪਣਾ ਹੀ ਨਹੀਂ ਬਲਕਿ ਪੂਰੇ ਦੇਸ਼ ਦਾ ਨਾਮ ਵਿੇਦਸ਼ਾਂ ਵਿੱਚ ਰੋਸ਼ਨ ਕੀਤਾ ਹੈ ਅਤੇ ਸਾਡੀ ਨੌਜਵਾਨ ਪੀੜੀ ਨੂੰ ਖੇਡਾਂ ਨਾਲ ਜੋੜਣ ਲਈ ਇਕ ਅਹਿਮ ਰੋਲ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਉਡਣ ਸਿੱਖ ਸ੍ਰ ਮਿਲਖਾ ਸਿੰਘ ਸਾਡੇ ਦਿਲਾਂ ਵਿੱਚ ਹਮੇਸਾਂ ਜਿੰਦਾ ਰਹੇਗਾ।
ਹੋਰ ਪੜ੍ਹੋ :-01 ਟਰੱਕ 02 ਕੈਂਟਰ ਸਮੇਤ ਵੱਖ-ਵੱਖ ਬ੍ਰਾਂਡ ਦੀ ਸ਼ਰਾਬ ਦੀਆਂ 3959 ਪੇਟੀਆਂ ਬ੍ਰਾਮਦ
ਸ੍ਰੀ ਸੋਨੀ ਨੇ ਕਿਹਾ ਕਿ ਗੁਡਵਿੱਲ ਐਥਲੈਟਿਕਸ ਕਲੱਬ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਨ੍ਹਾਂ ਵੱਲੋਂ ਕੀਤਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਮੁੱਖ ਲੋੜ ਹੈ ਕਿ ਸਾਡੀ ਨੌਜਵਾਨ ਪੀੜੀ ਖੇਡਾਂ ਨਾਲ ਜੁੜੇ ਅਤੇ ਨਸ਼ਿਆਂ ਤੋਂ ਦੂਰ ਰਹੇ। ਸ੍ਰੀ ਸੋਨੀ ਨੇ ਕਿਹਾ ਕਿ ਕਰੋਨਾ ਦੀ ਲੜਾਈ ਵਿੱਚ ਵੀ ਜਿਥੇ ਦਵਾਈਆਂ ਕਾਮਯਾਬ ਨਹੀਂ ਸਨ ਉਥੇ ਲੋਕਾਂ ਨੂੰ ਕਸਰਤ ਕਰਕੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਜੋੜੀ ਰੱਖਿਆ। ਉਨ੍ਹਾਂ ਕਿਹਾ ਕਿ ਖੇਡਾਂ ਸਾਡੇ ਸਰੀਰਕ ਵਿਕਾਸ ਦੇ ਨਾਲ ਨਾਲ ਮਾਨਸਿਕ ਵਿਕਾਸ ਵੀ ਕਰਦੀਆਂ ਹਨ। ਇਸ ਮੌਕੇ ਸ੍ਰੀ ਸੋਨੀ ਨੇ ਕਲੱਬ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਗੁਡਵਿੱਲ ਐਥਲੈਟਿਕਸ ਕਲੱਬ ਵੱਲੋਂ ਸ੍ਰੀ ਸੋਨੀ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ।
ਇਸ ਮੌਕੇ ਵਧੇਰੇ ਜਾਣਕਾਰੀ ਦਿੰਦਆਂ ਕਲੱਬ ਦੇ ਪ੍ਰਧਾਨ ਰਛਪਾਲ ਸਿੰਘ ਕੋਟ ਖਾਲਸਾ ਨੇ ਦੱਸਿਆ ਕਿ ਇਸ ਮੈਰਾਥਨ ਦੌੜ ਵਿੱਚ ਲੱਗਭੱਗ 1500 ਬੱਚਿਆਂ ਵੱਲੋਂ ਭਾਗ ਲਿਆ ਅਤੇ ਇਹ ਦੌੜ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਸ਼ੁਰੂ ਹੋ ਕੇ ਇੰਡੀਆ ਗੇਟ ਅਤੇ ਬਾਈਪਾਸ ਮਹਿੰਦੀ ਤੱਕ ਸਮਾਪਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਦੌੜ ਮਰਦਾਂ ਦੀ 10 ਕਿਲੋਮੀਟਰ , ਔਰਤਾਂ ਦੀ 6 ਕਿਲੋਮੀਟਰ, ਲੜਕੇ ਅੰਡਰ 17 ਦੀ 8 ਕਿਲੋਮੀਟਰ ਅਤੇ ਵੈਟਨਰ ਉਮਰ 15 ਦੀ 5 ਕਿਲੋਮੀਟਰ ਦੌੜ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਦੌੜ ਵਿੱਚ ਮਰਦਾਂ ਦੇ ਪਹਿਲੇ ਸਥਾਨ ਤੇ ਆਉਣ ਵਾਲੇ ਨੂੰ 10,000/-ਰੁਪਏ, ਦੂਜੇ ਨੰਬਰ ਤੇ 7 ਹਜ਼ਾਰ ਅਤੇ ਤੀਜੇ ਨੰਬਰ 5 ਹਜ਼ਾਰ ਅਤੇ ਚੌਥੇ ਤੇ 3 ਹਜਾਰ ਅਤੇ 5ਵੇਂ ਨੰਬਰ ਤੇ ਆਉਣ ਵਾਲੇ ਨੂੰ 2 ਹਜ਼ਾਰ ਰੁਪਏ ਨਕਦ ਇਨਾਮ ਵਜੋਂ ਦਿੱਤੇ ਜਾਣਗੇ। ਇਸੇ ਤਰ੍ਹਾਂ ਔਰਤਾਂ, ਲੜਕੇ ਅੰਡਰ 17 ਸਾਲ ਅਤੇ ਵੈਟਨਰ ਦੀ ਦੌੜ ਵਿੱਚ ਪਹਿਲੇ ਸਥਾਨ ਤੇ 5100 ਰੁਪਏ, ਦੂਜੇ ਸਥਾਨ ਤੇ 3100 ਰੁਪਏ, ਤੀਜੇ ਸਥਾਨ ਤੇ 2100 ਰੁਪਏ ਅਤੇ ਚੌਥੇ ਸਥਾਨ ਤੇ 1500 ਰੁਪਏ ਅਤੇ 5ਵੇਂ ਸਥਾਨ ਤੇ ਆਉਣ ਵਾਲੇ ਨੂੰ 1000 ਰੁਪਏ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪਹਿਲੇ 15 ਨੰਬਰ ਤੇ ਆਉਣ ਵਾਲੀ ਖਿਡਾਰੀਆਂ ਨੂੰ ਟੀ ਸ਼ਰਟਾਂ ਇਨਾਮ ਵਜੋਂ ਦਿੱਤੀਆਂ ਜਾਣਗੀਆਂ।
ਇਸ ਮੌਕੇ ਡਿਪਟੀ ਡਾਇਰੈਕਟਰ ਖੇਡਾਂ ਪੰਜਾਬ ਸ੍ਰ ਗੁਰਲਾਲ ਸਿੰਘ ਰਿਆੜ, ਸ੍ਰ ਜਸਪਾਲ ਸਿੰਘ, ਸ੍ਰ ਰਾਜਵੀਰ ਸਿੰਘ, ਸ੍ਰੀ ਸ਼ਵੀ ਢਿਲੋਂ, ਸ੍ਰ ਕਸ਼ਮੀਰ ਸਿੰਘ ਖਿਆਲਾ, ਸ੍ਰ ਹੈਪੀ ਸਿੰਘ, ਸ੍ਰ ਜਸਪਾਲ ਸਿਘ ਢਿਲੋਂ ਤੋਂ ਇਲਾਵਾ ਵੱਡੀ ਗਿਣਤੀ ਵਿੱਖ ਖਿਡਾਰੀ ਹਾਜਰ ਸਨ।
ਕੈਪਸ਼ਨ
ਸ੍ਰੀ ਓਮ ਪ੍ਰਕਾਸ਼ ਸੋਨੀ ਉਪ ਮੁੱਖ ਮੰਤਰੀ ਪੰਜਾਬ ਮੈਰਾਥਨ ਦੌੜ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਹੋਏ।
ਸ੍ਰੀ ਓਮ ਪ੍ਰਕਾਸ਼ ਸੋਨੀ ਉਪ ਮੁੱਖ ਮੰਤਰੀ ਪੰਜਾਬ ਨੂੰ ਸਨਮਾਨਤ ਕਰਦੇ ਹੋਏ ਗੁਡਵਿੱਲ ਐਥਲੈਟਿਕਸ ਕਲੱਬ ਦੇ ਨੁਮਾਇੰਦੇ।
ਖਿਡਾਰੀਆਂ ਨਾਲ ਸ੍ਰੀ ਓ:ਪੀ ਸੋਨੀ।