ਡੇਂਗੂ ਦੀ ਰੋਕਥਾਮ ਤੋਂ ਬਚਾਅ ਲਈ ਗਲੀਆਂ ਮੁਹੱਲਿਆਂ ਵਿੱਚ ਕੀਤੀ ਜਾ ਰਹੀ ਹੈ ਫੋਗਿੰਗ

ਡੇਂਗੂ
ਡੇਂਗੂ ਦੀ ਰੋਕਥਾਮ ਤੋਂ ਬਚਾਅ ਲਈ ਗਲੀਆਂ ਮੁਹੱਲਿਆਂ ਵਿੱਚ ਕੀਤੀ ਜਾ ਰਹੀ ਹੈ ਫੋਗਿੰਗ

ਗੁਰਦਾਸਪੁਰ,  12 ਅਕਤੂਬਰ  2021

ਡੇਂਗੂ  ਦੇ ਵੱਧ ਰਹੇ ਪ੍ਰਸਾਰ ਨੂੰ ਵੇਖਦਿਆਂ ਸਮੂਹ ਨਗਰ ਕੌਂਸਲਾਂ ਵਿਚ ਰੋਜ਼ਾਨਾ ਫੋਗਿੰਗ ਕੀਤੀ ਜਾ ਰਹੀ ਹੈ ਡੇਂਗੂ ਵਿਰੁੱਧ ਲੋਕਾਂ ਨੂੰ ਜਾਗੂਰਕ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ :-ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵੱਲੋਂ ਈ.ਵੀ.ਐਮਜ਼. ਅਤੇ ਵੀਵੀਪੈਟਸ ਦੀ ਫਰਸਟ ਲੈਵਲ ਚੈਕਿੰਗ ਦਾ ਮੁਆਇਨਾ

ਇਸ ਸਬੰਧੀ ਜਾਣਕਾਰੀ ਦਿੰਦਿਆਂ ਅਸ਼ੋਕ ਕੁਮਾਰ ਕਾਰਜਸਾਧਕ ਅਫਸਰ ਗੁਰਦਾਸਪੁਰ ਨੇ ਦੱਸਿਆ ਕਿ ਨਗਰ ਕੋਂਸਲ ਵਲੋਂ ਡੇਂਗੂ ਤੋਂ ਬਚਾਓ ਲਈ ਵਿਸ਼ੇਸ ਟੀਮਾਂ ਬਣਾਈਆਂ ਗਈਆਂ ਹਨ , ਜਿਨਾਂ ਦੀ ਦੇਖਰੇਖ ਵਿੱਚ ਫੋਗਿੰਗ ਦਾ ਕੰਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਲੋਕਾਂ ਨੂੰ ਸਾਫ ਸਫਾਈ ਬਣਾਈ ਰੱਖਣ ਦੇ ਲਈ ਜਾਗਰੂਕ ਕੀਤਾ ਜਾ ਰਿਹਾ ਹੈ।

ਗੁਰਦਾਸਪੁਰ ਤੋਂ ਇਲਾਵਾ ਨਗਰ ਨਿਗਮ ਬਟਾਲਾ ਅਤੇ ਸਮੂਹ ਨਗਰ ਕੌਂਸਲਾਂ ਦੀਨਾਨਗਰ, ਧਾਰੀਵਾਲ, ਡੇਰਾ ਬਾਬਾ ਨਾਨਕ ਅਦਿ ਵਿਚ ਫੋਗਿੰਗ ਦੇ ਨਾਲ ਨਾਲ-ਗਲੀਆਂ ਮੁਹੱਲਿਆਂ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਡੇਂਗੂ ਵਿਰੁੱਧ ਦੀ ਜਾਗਰੁਕਤਾ ਵਿੱਚ ਵਿਸ਼ੇਸ ਮੂਹਿੰਮ ਚਲਾ ਕੇ ਚੈਕਿੰਗ ਵੀ ਕੀਤੀ ਜਾਂਦੀ ਹੈ ਅਤੇ ਜਿਨ੍ਹਾਂ ਗਲੀਆਂ ਮੁਹੱਲਿਆਂ ਵਿੱਚ ਡੇਂਗੂ ਆਦਿ ਦਾ ਲਾਰਵਾ ਮਿਲਦਾ ਹੈ ਉਸ ਨੂੰ ਨਸ਼ਟ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਅਗਰ ਕਿਸੇ ਵੱਲੋਂ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਮੋਕੇ ਤੇ ਚਲਾਣ ਵੀ ਕੱਟਿਆ ਜਾਂਦਾ ਹੈ।

ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ  ਡੇਂਗੂ  ਦੀ ਰੋਕਥਾਮ ਲਈ ਅਪਣੇ ਘਰਾਂ ਦੇ ਆਲੇ ਦੁਆਲੇ ਸਾਫ-ਸਫਾਈ ਰੱਖਣ, ਘਰਾਂ ਵਿਚ ਅਤੇ ਦੁਆਲੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ ਅਤੇ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।

Spread the love