ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਵਿਭਾਗ ਦੇ ਦਰਜ਼ਾਚਾਰ ਅਤੇ ਠੇਕਾ ਕਰਮੀਆਂ ਦੇ ਲੰਮੇਂ ਸਮੇਂ ਲਟਕਦੇ ਹੱਕੀ ਮਸਲੇ ਹੱਲ ਕਰਨ :-ਰਣਜੀਤ ਸਿੰਘ ਰਾਣਵਾਂ-ਪ੍ਰਵੀਨ ਕੁਮਾਰ

-Ranjit Singh Ranwan-Praveen Kumar
ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਵਿਭਾਗ ਦੇ ਦਰਜ਼ਾਚਾਰ ਅਤੇ ਠੇਕਾ ਕਰਮੀਆਂ ਦੇ ਲੰਮੇਂ ਸਮੇਂ ਲਟਕਦੇ ਹੱਕੀ ਮਸਲੇ ਹੱਲ ਕਰਨ :-ਰਣਜੀਤ ਸਿੰਘ ਰਾਣਵਾਂ-ਪ੍ਰਵੀਨ ਕੁਮਾਰ
ਫਿਰੋਜ਼ਪੁਰ  1 ਅਪ੍ਰੈਲ 2022
ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਪੰਜਾਬ ਦੇ ਦਰਜ਼ਾਚਾਰ ਮੁਲਾਜ਼ਮਾਂ ਅਤੇ ਆਊਟ ਸੋਰਸਿੰਗ ਅਧੀਨ ਲੰਮੇਂ ਅਰਸੇ ਕਣਕ ਭੰਡਾਰਾਂ ਦੀ ਰਖਵਾਲੀ ਕਰਦੇ ਆ ਰਹੇ ਸਕਿਊਰਟੀ ਗਾਰਡਾਂ ਦੀ ਲਟਕ ਅਵਸਥਾ ਵਿੱਚ ਪਈਆਂ ਮੰਗਾਂ,ਮੁਸਕਲਾਂ ਦੇ ਨਿਪਟਾਰੇ ਸਬੰਧੀ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਜੀ ਮੰਗ ਪੱਤਰ ਭੇਜ ਕੇ ਮੰਗ ਕੀਤੀ ਕਿ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਜੋ ਲੰਮੇਂ ਸਮੇਂ ਤੋਂ ਲਟਕ ਅਵਸਥਾ ਵਿੱਚ ਹਨ ਤੁਰੰਤ ਗੱਲਬਾਤ ਰਾਹੀਂ ਹੱਲ ਕੀਤੀਆਂ ਜਾਣ ਯੂਨੀਅਨ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ,ਚੇਅਰਮੇਨ ਹਰਭਗਵਾਨ ਮੁਕਤਸਰ,ਜਨਰਲ ਸਕੱਤਰ ਬਲਜਿੰਦਰ ਸਿੰਘ ਪਟਿਆਲਾ,ਵਿੱਤ ਸਕੱਤਰ ਸੌਦਾਨ ਸਿੰਘ ਯਾਦਵ,ਸੀਨੀ:ਮੀਤ ਪ੍ਰਧਾਨ ਪ੍ਰਵੀਨ ਕੁਮਾਰ ਫਿਰੋਜ਼ਪੁਰ,ਮੀਤ ਪ੍ਰਧਾਨ ਗੁਰਮੀਤ ਮਿੱਡਾ ਅਤੇ ਜਸਵੀਰ ਸਿੰਘ ਜੰਡਿਆਲਾ,ਅਡੀਸਨਲ ਜਨਰਲ ਸਕੱਤਰ ਸੋਹਣ ਲਾਲ ਪੰਛੀ,ਸਕੱਤਰ ਹੰਸਰਾਜ ਦੀਦਾਰਗੜੁ ਅਤੇ ਰਵੀ ਰਾਮਪੁਰਾ ਨੇ ਕਿਹਾ ਕਿ ਆਉਟ ਸੋਰਸ਼ ਕਰਮਚਾਰੀਆਂ ਦਾ ਅਧਿਕਾਰੀਆਂ ਅਤੇ ਠੇਕਾ ਕੰਪਨੀਆਂ ਵੱਲੋਂ ਆਰਥਿਕ ਸੋਸ਼ਣ ਜੰਗੀ ਪੱਧਰ ਤੇ ਜਾਰੀ ਹੈ,ਈਪੀਐਫ ਦਾ ਕੋਈ ਹਿਸਾਬ ਕਿਤਾਬ ਨਹੀਂ ਹੈ,ਧੱਕੇਸਾਹੀਆਂ ਵਿਰੁੱਧ ਅਵਾਜ਼ ਚੁੱਕਣ ਵਾਲੇ ਕਰਮਚਾਰੀਆਂ ਨੂੰ ਨਾਦਰਸ਼ਾਹੀ ਫੁਰਮਾਨ ਜਾਰੀ ਕਰਕੇ ਛਾਂਟੀ ਕਰ ਦਿੱਤਾ ਜਾਂਦਾ ਹੈ,ਜਾਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਜਾਂਦਾ ਹੈ,ਉੱਚ ਅਧਿਕਾਰੀ ਪ੍ਰਿੰਸੀਪਲ ਇੰਪਲਾਇਰ ਦੀ ਜੁਮੇਂਵਾਰੀ ਲੈਣ ਤੋਂ ਇਨਕਾਰੀ ਹਨ,ਇਸ ਲਈ ਮੁਲਾਜ਼ਮ ਮਾਰੂ ਆਊਟ ਸੋਰਸ਼ ਪ੍ਰਣਾਲੀ ਖਤਮ ਕਰਕੇ ਕਰਮਚਾਰੀਆਂ ਨੂੰ ਵਿਭਾਗ/ਨਿਗਮ ਅੰਦਰ ਲਿਆ ਕੇ ਪੱਕਾ ਕੀਤਾ ਜਾਵੇ,ਰੈਗੂਲਰ ਕਰਨ ਉਪਰੰਤ ਦੂਰ ਦੁਰਾਡੇ ਜਿਲਿਆਂ ਵਿੱਚ ਬਦਲੇ ਪੀ ਆਰ ਚੌਕੀਦਾਰਾਂ ਨੂੰ ਸਮੇਤ ਅਸਾਮੀਂ ਘਰੇਲੂ ਜਿਲਿਆਂ ਵਿੱਚ ਤਬਦੀਲ ਕੀਤਾ ਜਾਵੇ,ਲੰਮੇਂ ਸਮੇਂ ਤੋਂ ਤਰਸ ਅਧਾਰਤ ਨੌਕਰੀ ਲਈ ਤਰਸਦੇ ਸਵ:ਦਰਜ਼ਾਚਾਰ ਅਤੇ ਪੀ ਆਰ ਚੌਕੀਦਾਰਾਂ ਆਰਜ਼ੀ,ਰੈਗੂਲਰ ਦੇ ਵਾਰਸ਼ਾਂ ਨੂੰ ਯੋਗਤਾ ਅਨੁਸਾਰ ਨੌਕਰੀ ਦਿੱਤੀ ਜਾਵੇ,ਮਾਨਯੋਗ ਉੱਚ ਅਦਾਲਤਾਂ ਦੇ ਹੁਕਮਾਂ ਸਨਮੁੱਖ ਰੈਗੂਲਰ ਕੀਤੇ ਚੌਕੀਦਾਰਾਂ ਨੂੰ ਜੀ ਪੀ ਐਫ ਨੰਬਰ ਜਾਰੀ ਕੀਤੇ ਜਾਣ,ਤੀਜ਼ੇ ਦਰਜ਼ੇ ਵਿੱਚ ਤਰੱਕੀ ਲਈ 5 ਸਾਲ ਰੈਗੂਲਰ ਸੇਵਾ ਦੀ ਸਰਤ ਪੀ ਆਰ ਚੌਕੀਦਾਰਾਂ ਲਈ ਖਤਮ ਕੀਤੀ ਜਾਵੇ ਕਿਉਂਕਿ ਇਹ ਕਰਮਚਾਰੀ 25-30 ਸਾਲ ਤੋਂ ਬਤੌਰ ਆਰਜ਼ੀ ਮੁਲਾਜ਼ਮ ਪੂਰੇ ਤਨਖਾਹ ਸਕੇਲਾਂ ਵਿੱਚ ਵਿਭਾਗ ਅੰਦਰ ਲਗਾਤਾਰ ਡਿਉਟੀ ਕਰਦੇ ਆ ਰਹੇ ਹਨ ਆਦਿ ।