ਤਿਉਹਾਰੀ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਫੂਡ ਟੀਮਾਂ ਪੱਬਾਂ ਭਾਰ।

ਤਿਉਹਾਰੀ
ਤਿਉਹਾਰੀ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਫੂਡ ਟੀਮਾਂ ਪੱਬਾਂ ਭਾਰ।
ਸਾਫ-ਸਫਾਈ ਨਾ ਰੱਖਣ ਵਾਲੇ ਅਦਾਰਿਆਂ ਨੂੰ ਸੁਧਾਰ ਨੋਟਿਸ ਅਤੇ ਅਣਹਾਈਜਿਨਕ ਚਲਾਨ ਕੱਟੇ
ਰੰਗਦਾਰ ਅਤੇ ਖੋਏ ਤੋਂ ਤਿਆਰ ਮਠਿਆਈਆਂ ਅਤੇ ਹੋਰ ਵਸਤਾਂ 10  ਸੈਂਪਲ ਭਰੇ।

ਨਵਾਂਸ਼ਹਿਰ, 12 ਅਕਤੂਬਰ 2021

ਸਿਹਤ ਮੰਤਰੀ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤਿਉਹਾਰੀ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਫੂਡ ਟੀਮ ਜਿਨ੍ਹਾਂ ਵਿੱਚ ਸ਼੍ਰੀ ਮਨੋਜ ਖੋਸਲਾ, ਸਹਾਇਕ ਕਮਿਸ਼ਨਰ ਫੂਡ ਅਤੇ ਸ਼੍ਰੀ ਦਿਨੇਸ਼ਜੋਤ ਸਿੰਘ, ਫੂਡ ਸੇਫਟੀ ਅਫ਼ਸਰ ਸ਼ਾਮਿਲ ਸਨ ਵੱਲੋਂ ਅੱਜ ਵੱਖ-ਵੱਖ ਹਲਵਾਈ ਦੀਆਂ ਵਰਕਸ਼ਾਪਾਂ ਦੀ ਇੰਸਪੈਕਸ਼ਨ ਕੀਤੀ  ਅਤੇ ਹਲਵਾਈਆਂ ਵੱਲੋਂ ਮਠਿਆਈਆਂ ਤਿਆਰ ਕਰਨ ਵਾਲੇ ਸਮਾਨ ਜਿਵੇਂ ਕਿ ਪਨੀਰ, ਖੋਆ, ਦੁੱਧ, ਰੰਗਾਂ, ਵਰਕਾਂ, ਤੇਲਾਂ ਆਦਿ ਦੀ ਚੈਕਿੰਗ ਕੀਤੀ ਗਈ ਅਤੇ ਵੱਖ-ਵੱਖ ਰੰਗਦਾਰ ਤੇ ਖੋਏ ਤੋਂ ਤਿਆਰ ਮਠਿਆਈਆਂ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ  10  ਦੇ ਸੈਂਪਲ ਭਰ ਕੇ ਪ੍ਰਯੋਗਸ਼ਾਲਾ ਭੇਜੇ ਗਏ।

ਹੋਰ ਪੜ੍ਹੋ :-ਜ਼ਿਲ੍ਹਾ ਪੱਧਰੀ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਇਨਾਇਤ ਅਤੇ ਵਿਕਾਸਜੀਤ ਰਹੇ ਜੇਤੂ

ਜਿਨ੍ਹਾਂ ਅਦਾਰਿਆਂ ਵਿੱਚ ਸਾਫ-ਸਫਾਈ ਦਾ ਪ੍ਰਬੰਧ ਨਹੀਂ ਸੀ, ਉਨ੍ਹਾਂ ਨੂੰ ਸਧਾਰ ਨੋਟਿਸ ਜਾਰੀ ਕੀਤੇ ਗਏ ਅਤੇ ਅਣਹਾਈਜਿਨਕ ਚਲਾਨ ਕੱਟੇ ਗਏ। ਫੂਡ ਸੇਫਟੀ ਐਕਟ ਦੇ ਮਾਪਦੰਡਾਂ ਅਨੁਸਾਰ ਮਠਿਆਈਆਂ ਤਿਆਰ ਕਰਨ ਦੀ ਹਦਾਇਤਾਂ ਦਿੱਤੀਆਂ ਗਈਆਂ। ਸ਼੍ਰੀ ਮਨੋਜ ਖੋਸਲਾ, ਸਹਾਇਕ ਕਮਿਸ਼ਨਰ ਫੂਡ ਨੇ ਕਿਹਾ ਬਿਨਾਂ ਵਜ੍ਹਾ ਕਿਸੇ ਵੀ ਦੁਕਾਨਦਾਰ ਨੂੰ ਤੰਗ-ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ। ਪ੍ਰੰਤੂ ਜੇਕਰ ਕੋਈ ਮਿਲਾਵਟੀ ਜਾਂ ਘਟੀਆ ਸਮਾਨ ਵੇਚਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਸ਼੍ਰੀ ਬਿਕਰਮਜੀਤ ਸਿੰਘ ਅਤੇ ਸ਼੍ਰੀ ਦਿਨੇਸ਼ਜੋਤ ਸਿੰਘ, ਫੂਡ ਸੇਫਟੀ ਅਫ਼ਸਰਾਂ ਨੇ ਕਿਹਾ ਕਿ ਆਉਂਦੇ ਦਿਨਾਂ ਵਿੱਚ ਇਸ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਸਾਫ-ਸੁੱਥਰੀਆਂ ਖਾਣ-ਪੀਣ ਵਾਲੀਆਂ ਵਸਤਾਂ ਮੁਹੱਈਆ ਕਰਵਾਈਆਂ ਜਾ ਸਕਣ।