ਦਫ਼ਤਰੀ ਕੰਮਕਾਜ ਨੂੰ ਸੁਖਾਲਾ ਕਰਨ ਲਈ ਛੇ ਹੋਰ ਸੇਵਾਵਾਂ ਆਨਲਾਈਨ ਮੁਹੱਈਆ ਕਰਵਾਈਆਂ ਜਾਣਗੀਆਂ: ਜ਼ਿਲ੍ਹਾ ਮੈਜਿਸਟਰੇਟ

GIRISH DYALAN
ਕਿਸਾਨਾ ਨੂੰ ਕਣਕ ਦੀ ਵਾਢੀ ਦਾ ਕੰਮ ਮੁੰਕਮਲ ਹੋਣ ਤੱਕ ਤੂੜੀ ਨਾ ਬਨਾਉਣ ਦੀ ਅਪੀਲ: -ਮੁੱਖ ਖੇਤੀਬਾੜੀ ਅਫਸਰ

ਐਸ.ਏ.ਐਸ.ਨਗਰ, 10 ਸਤੰਬਰ 2021
ਕੰਮਕਾਜ ਸੁਖਾਲਾ ਕਰਨ ਲਈ ਸੁਧਾਰਾਂ ਦੀ ਪ੍ਰਕਿਰਿਆ ਜਾਰੀ ਰੱਖਦਿਆਂ ਸੂਬਾ ਸਰਕਾਰ ਨੇ 6 ਹੋਰ ਸੇਵਾਵਾਂ ਲਈ ਬਿਨੈ-ਪੱਤਰ ਅਤੇ ਐਨ.ਓ.ਸੀ. ਦੀ ਆਨਲਾਈਨ ਸਹੂਲਤ ਮੁਹੱਈਆ ਕਰਵਾ ਦਿੱਤੀ ਹੈ। ਇਹ ਜਾਣਕਾਰੀ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਗਿਰੀਸ਼ ਦਿਆਲਨ ਨੇ ਦਿੱਤੀ।
ਇਨ੍ਹਾਂ ਵਿੱਚ ਗੈਸ ਸਿਲੰਡਰ ਨਿਯਮਾਂ 2016 ਤਹਿਤ ਲੋੜੀਂਦੀ ਐਨਓਸੀ, ਵਿਸਫੋਟਕ ਪਦਾਰਥਾਂ ਦੇ ਨਿਰਮਾਣ/ਭੰਡਾਰਨ/ਵਿਕਰੀ/ਟਰਾਂਸਪੋਰਟ ਲਈ ਐਨਓਸੀ, ਪਟਾਕੇ ਵੇਚਣ ਲਈ ਲਾਇਸੈਂਸ, ਐੱਸ.ਐਮ.ਪੀ.ਵੀ (ਯੂ) ਨਿਯਮਾਂ ਤਹਿਤ ਕੰਪ੍ਰੈੱਸਡ ਗੈਸ/ਆਟੋ ਐਲਪੀਜੀ ਦੇ ਭੰਡਾਰਨ ਲਈ ਲਾਇਸੈਂਸ ਦੀ ਮਨਜ਼ੂਰੀ, ਸੋਧ, ਬਦਲੀ ਜਾਂ ਨਵੀਨੀਕਰਣ ਲਈ ਅਰਜ਼ੀ, ਪੈਟਰੋਲੀਅਮ, ਡੀਜ਼ਲ ਅਤੇ ਨੈਪਥਾ ਦੇ ਭੰਡਾਰਨ/ਵਿਕਰੀ/ਟਰਾਂਸਪੋਰਟ/ਨਿਰਮਾਣ ਲਈ ਐਨ.ਓ.ਸੀ ਅਤੇ ਸਿਨੇਮੈਟੋਗ੍ਰਾਫ ਲਾਇਸੈਂਸ ਤੇ ਫਿਲਮਾਂ ਦੀ ਸਕਰੀਨਿੰਗ ਲਈ ਲਾਇਸੈਂਸ ਸ਼ਾਮਲ ਹਨ।
ਇਹ ਸੇਵਾਵਾਂ ਵੈਬਸਾਈਟ https: // pbindustries.gov.in/static/eodb ਰਾਹੀਂ ਆਨਲਾਈਨ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।

Spread the love