चंडीगढ़ ,11 DEC 2023
ਟੂਰਿਜ਼ਮ ਮੰਤਰਾਲਾ ਗਲੋਬਲ ਟੂਰਿਜ਼ਮ ਮਾਰਕਿਟ ਵਿੱਚ ਭਾਰਤ ਦੀ ਹਿੱਸੇਦਾਰੀ ਵਧਾਉਣ ਲਈ ਟੂਰਿਜ਼ਮ ਮਾਰਕਿਟ ਵਿੱਚ ਵੱਖ-ਵੱਖ ਇੰਡੀਅਨ ਟੂਰਿਜ਼ਮ ਉਤਪਾਦਾਂ ਅਤੇ ਦੇਸ਼ ਦੇ ਟੂਰਿਜ਼ਮ ਸਥਾਨਾਂ ਨੂੰ ਹੁਲਾਰਾ ਦੇਣ ਲਈ ਭਾਰਤ ਨੂੰ ਇੱਕ ਸੰਪੂਰਨ ਮੰਜ਼ਿਲ ਵਜੋਂ ਪ੍ਰਦਰਸ਼ਿਤ ਕਰਦਾ ਹੈ।
ਉਪਰੋਕਤ ਉਦੇਸ਼ਾਂ ਨੂੰ ਇੱਕ ਏਕੀਕ੍ਰਿਤ ਮਾਰਕੀਟਿੰਗ, ਪ੍ਰਚਾਰ ਰਣਨੀਤੀ ਅਤੇ ਯਾਤਰਾ ਵਪਾਰ, ਰਾਜ ਸਰਕਾਰਾਂ ਅਤੇ ਭਾਰਤੀ ਮਿਸ਼ਨਾਂ ਦੇ ਸਹਿਯੋਗ ਨਾਲ ਇੱਕ ਸਹਿਯੋਗੀ ਅਭਿਯਾਨ ਦੇ ਮਾਧਿਅਮ ਨਾਲ ਪੂਰਾ ਕੀਤਾ ਜਾਂਦਾ ਹੈ। ਸਰਕਾਰ ਲਗਾਤਾਰ ਉਦਯੋਗ ਮਾਹਿਰਾਂ ਅਤੇ ਹੋਰ ਸਬੰਧਿਤ ਹਿਤਧਾਰਕਾਂ ਦੇ ਨਾਲ ਜੁੜ ਕੇ ਭਾਰਤ ਦੇ ਵੱਖ-ਵੱਖ ਟੂਰਿਜ਼ਮ ਉਤਪਾਦਾਂ ਨੂੰ ਹੁਲਾਰਾ ਦੇਣ ਲਈ ਉਨ੍ਹਾਂ ਦੇ ਸੁਝਾਅ ਅਤੇ ਫੀਡਬੈਕ ਲੈਂਦੀ ਰਹਿੰਦੀ ਹੈ। ਟੂਰਿਸਟਾਂ ਦੀ ਸੰਖਿਆ ਨੂੰ ਵਧਾਉਣ ਲਈ, ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਨੇ “ਇੰਕ੍ਰੇਡੀਬਲ ਇੰਡੀਆ ਭਾਰਤ ਟੂਰ ਸਾਲ 2023” ਦਾ ਐਲਾਨ ਕੀਤਾ ਹੈ।
ਭਾਰਤ ਵਿੱਚ ਇੰਟਰਨੈਸ਼ਨਲ ਟੂਰਿਸਟਾਂ ਦੀ ਸੰਖਿਆ ਵਧਾਉਣ ਲਈ, ਟੂਰਿਜ਼ਮ ਮੰਤਰਾਲੇ ਨੇ ਸਾਲ 2023 ਦੌਰਾਨ ਵੱਖ-ਵੱਖ ਅੰਤਰਰਾਸ਼ਟਰੀ ਯਾਤਰਾ ਮੇਲਿਆਂ ਜਿਹੇ ਐੱਫਆਈਟੀਯੂਆਰ 2023, ਮੈਡ੍ਰਿਡ, ਸਪੇਨ (18-22 ਜਨਵਰੀ 2023), ਆਈਟੀਬੀ ਬਰਲਿਨ (7-9 ਮਾਰਚ 2023); ਅਰੇਬੀਅਨ ਟ੍ਰੈਵਲ ਮਾਰਕਿਟ 2023, ਦੁਬਈ (1-4 ਮਈ 2023); ਆਈਐੱਮਈਐਕਸ ਫਰੈਂਕਫਰਟ (17-19 ਅਕਤੂਬਰ 2023); ਓਟੀਡੀਵਾਈਕੇਐੱਚ ਲੀਜ਼ਰ, ਮਾਸਕੋ, ਰੂਸ (12-14, ਸਤੰਬਰ 2023); ਟੋਪ ਰੇਸਾ, ਪੈਰਿਸ, ਫਰਾਂਸ (3-5 ਅਕਤੂਬਰ 2023); ਨਵੀਂ ਦਿੱਲੀ ਵਿੱਚ ਪੀਏਟੀਏ ਟ੍ਰੈਵਲ ਮਾਰਟ 2023 (4-6 ਅਕਤੂਬਰ 2023); ਆਈਟੀਬੀ, ਏਸ਼ੀਆ, ਸਿੰਗਾਪੁਰ (25-27 ਅਕਤੂਬਰ 2023); ਜੇਏਟੀਏ, ਓਸਾਕਾ, ਜਪਾਨ (26-29 ਅਕਤੂਬਰ 2023); ਡਬਲਿਊਟੀਐੱਮ ਲੰਦਨ (6-8 ਨਵੰਬਰ 2023) ਵਿੱਚ ਹਿੱਸਾ ਲਿਆ।
ਵਿਦੇਸ਼ੀ ਟੂਰਿਸਟਾਂ ਦੀ ਆਮਦ (ਐੱਫਟੀਏ)
ਸਾਲ |
ਭਾਰਤ ਵਿੱਚ (ਐੱਫਟੀਏ) ਸੰਖਿਆ 10 ਲੱਖ ਵਿੱਚ |
2019 |
10.93 |
2020 |
2.74 |
2021 |
1.52 |
2022 |
6.44 |
2023 (ਜਨਵਰੀ-ਸਤੰਬਰ) |
6.43 |
ਵਿਦੇਸ਼ੀ ਮੁਦਰਾ ਦੀ ਆਮਦਨ (ਐੱਫਈਈ)
ਸਾਲ |
ਵਿਦੇਸ਼ੀ ਮੁਦਰਾ ਆਮਦਨ (ਐੱਫਈਈ) (ਕਰੋੜ ਵਿੱਚ) |
2019 |
216467 |
2020 |
50136 |
2021 |
65070 |
2022 |
139935 |
2023 (ਜਨਵਰੀ-ਸਤੰਬਰ) |
1,66,660 |
ਇਹ ਜਾਣਕਾਰੀ ਲੋਕ ਸਭਾ ਵਿੱਚ ਅੱਜ ਕੇਂਦਰੀ ਸੱਭਿਆਚਾਰ, ਟੂਰਿਜ਼ਮ ਅਤੇ ਉੱਤਰ ਪੂਰਬ ਵਿਕਾਸ ਮੰਤਰੀ ਸ਼੍ਰੀ ਜੀ.ਕਿਸ਼ਨ ਰੈੱਡੀ ਨੇ ਦਿੱਤੀ।