ਬਰਨਾਲਾ, 11 ਅਕਤੂਬਰ
ਦੀ ਸਮੂਹ ਗ੍ਰਾਮ ਪੰਚਾਇਤ ਅਤੇ ਪ੍ਰਬੰਧਕ ਕਮੇਟੀ ਗੁਰਦੁਆਰਾ ਵੱਡਾ ਘੱਲੂਘਾਰਾ ਵੱਲੋਂ 14 ਅਕਤੂਬਰ (ਵੀਰਵਾਰ) ਨੂੰ ਸਵੇਰੇ 9:30 ਵਜੇ ਤੋਂ ਲੈ ਕੇ ਦੁਪਹਰ 2 ਵਜੇ ਤੱਕ ਪਿੰਡ ਕੁਤਬਾ ਦੇ ਗੁਰਦੁਆਰਾ ਵੱਡਾ ਘੱਲੂਘਾਰਾ ਵਿਖੇ ਅੱਖਾਂ ਦਾ ਮੁਫ਼ਤ ਚੈਕਅੱਪ ਕੈਂਪ ਲਗਾਇਆ ਜਾ ਰਿਹਾ ਹੈ ।
ਹੋਰ ਪੜ੍ਹੋ :-ਵਜੀਫ਼ੇ ਵਾਸਤੇ ਦਿਵਿਆਂਗ ਵਿਦਿਆਰਥੀਆਂ ਤੋਂ ਅਰਜ਼ੀਆਂ ਪ੍ਰਾਪਤ ਕਰਨ ਦੀ ਪ੍ਰਕਿਰਿਆ ਸ਼ੁਰੂ
ਇਸੇ ਤਰ੍ਹਾਂ ਹੀ ਪਿੰਡ ਰਾਜੀਆ ਦੀ ਸਮੂਹ ਗ੍ਰਾਮ ਪੰਚਾਇਤ ਅਤੇ ਪ੍ਰਬੰਧਕ ਡੇਰਾ ਸ਼ਿਵ ਸਰ ਵੱਲੋਂ 16 ਅਕਤੂਬਰ (ਸ਼ਨੀਵਾਰ) ਨੂੰ ਸਵੇਰੇ 9:30 ਵਜੇ ਤੋਂ ਲੈ ਕੇ ਦੁਪਹਰ 2 ਵਜੇ ਤੱਕ ਡੇਰਾ ਸ਼ਿਵ ਸਰ (ਰਾਜੀਆ) ਵਿਖੇ ਅੱਖਾਂ ਦਾ ਮੁਫ਼ਤ ਚੈਕਅੱਪ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸਹਾਇਕ ਕਮਿਸ਼ਨਰ (ਜ) ਸ੍ਰੀ ਦੇਵਦਰਸ਼ਦੀਪ ਸਿੰਘ ਨੇ ਦਿੱਤੀ।
ਉਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਮੁਫਤ ਕੈਂਪਾਂ ਦਾ ਪੂਰਾ ਲਾਹਾ ਲਿਆ ਜਾਵੇ।