ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ, ਗੁਰਦਾਸਪੁਰ ਵਿਖੇ 250 ਬੱਚਿਆ ਨੂੰ ਮੁਫਤ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ

ਯੂਨੀਵਰਸਿਟੀ
ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ, ਗੁਰਦਾਸਪੁਰ ਵਿਖੇ 250 ਬੱਚਿਆ ਨੂੰ ਮੁਫਤ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ
ਅਜਾਦੀ ਕਾ ਅੰਮ੍ਰਿਤ ਮਹਾਂਉਤਸਵ

ਗੁਰਦਾਸਪੁਰ, 9 ਨਵ਼ੰਬਰ 2021

ਸ੍ਰੀਮਤੀ ਰਮੇਸ਼ ਕੁਮਾਰੀ, ਜਿਲ੍ਹਾ ਅਤੇ ਸੈਸਨ ਜੱਜ-ਕਮ-ਚੇਅਰਪਰਸਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੀ ਦੇਖ ਰੇਖ ਹੇਠ ਅਤੇ  ਮੈਡਮ ਨਵਦੀਪ ਕੌਰ ਗਿੱਲ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ,   ਦੁਆਰਾ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਵੱਲੋਂ ਭਾਰਤ ਦੇ 75 ਵੇਂ ਅਜਾਦੀ ਦਿਹਾੜੇ ਦੇ ਮੌਕੇ ਤੇ ਪੇਨ  ਇੰਡੀਆ ਅਵੈਰਨੈਸ ਆਉਟਰੀਚ ਪ੍ਰੋਗਰਾਮ ਅਜਾਦੀ ਕਾ ਅੰਮ੍ਰਿਤ ਮਹਾਂਉਤਸਵ  ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ।

ਹੋਰ ਪੜ੍ਹੋ :-ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਲਗਾਇਆ ਗਿਆ ਲੋਕ ਸੁਵਿਧਾ ਕੈਂਪ

ਇਸ ਮੁਹਿੰਮ  ਦੇ ਸਬੰਧ ਵਿਚ  ਮੈਡਮ  ਨਵਦੀਪ  ਕੌਰ  ਗਿੱਲ  ਸੱਕਤਰ  ਜਿਲਾ ਕਾਨੂੰਨੀ ਸੇਵਾਵਾਂ  ਅਥਾਰਟੀ  ਗੁਰਦਾਸਪੁਰ  ਅਤੇ ਸ੍ਰੀ  ਗੁਰਲਾਲ  ਸਿੰਘ  ਪੰਨੂ  ਪੈਨਲ  ਐਡਵੋਕੇਟ  ਦੁਆਰਾ ਇਹ  ਸੈਮੀਨਾਰ  ਲਗਾਇਆ  ਗਿਆ । ਇਹ ਸੈਮੀਨਾਰ  ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ, ਗੁਰਦਾਸਪੁਰ ਵਿਖੇ ਯੂਨੀਵਰਸਿਟੀ ਦੇ ਬੱਚਿਆ   ਲਈ ਕਰਵਾਇਆ  ਗਿਆ । ਇਹ  ਜਾਗੂਰਕਤਾ  ਪ੍ਰੋਗਰਾਮ  ਬੱਚਿਆ ਦੁਆਰਾ ਆਨਲਾਈਨ ਵੀ ਲਗਾਇਆ ਗਿਆ ।

ਇਸ  ਜਾਗਰੂਕਤਾ  ਪ੍ਰੋਗਰਾਮ  ਵਿਚ ਪੇਨ  ਇੰਡੀਆ ਅਵੈਰਨੈਸ ਆਉਟਰੀਚ ਪ੍ਰੋਗਰਾਮ ਅਜਾਦੀ ਕਾ ਅੰਮ੍ਰਿਤ ਮਹਾਂਉਤਸਵ  ਜਾਗਰੂਕਤਾ ਸਬੰਧੀ ਯੂਨੀਵਰਸਿਟੀ ਦੇ ਬੱਚਿਆ ਨੂੰ ਜਾਗਰੂਕ ਕੀਤਾ  ਗਿਆ ਅਤੇ ਇਸ  ਮੁਹਿੰਮ  ਬਾਰੇ  ਜਾਣੂ ਕਰਵਾਇਆ ਗਿਆ  ਇਹ ਮੁਹਿੰਮ  2-10-2021 ਤੋ ਸੁਰੂ ਕੀਤੀ ਗਈ ਅਤੇ  14-11-2021 ਨੂੰ  ਸਮਾਪਤ ਹੋਵੇਗੀ । ਇਸ ਨਾਲ  ਐਡਵੋਕੇਟ  ਗੁਰਲਾਲ ਸਿੰਘ  ਪੰਨੂ ਵਿਕਟਿਮ ਕੰਪਨਸੇਸ਼ਨ ਬਾਰੇ  ਵੀ ਕਾਲਜ ਦੇ ਬੱਚਿਆ ਨੂੰ ਜਾਣੂ ਕਰਵਾਇਆ  ਗਿਆ  ਅਤੇ ਮੁੱਫਤ  ਕਾਨੂੰਨੀ ਸਹਾਇਤਾ  ਬਾਰੇ ਵੀ ਜਾਣਕਾਰੀ  ਦਿੱਤੀ ਗਈ ।  ਉਨਾ ਨੇ ਇਹ ਵੀ ਕਿਹਾ  ਗਿਆ  ਕਿ ਉਹ  ਆਪਣੇ  ਆਸਪਾਸ ਦੇ ਲੋਕਾਂ ਨੂੰ ਜਾਣੂ ਕਰਵਾਉਣਗੇ ।  ਇਸ ਜਾਗੂਰਕਤਾ  ਪ੍ਰੋਗਰਾਮ  ਵਿਚ  ਯੂਨੀਵਰਸਿਟੀ ਦੇ ਲੱਗਭੱਗ 250 ਬੱਚਿਆ ਨੈ ਹਿੱਸਾ  ਲਿਆ ।

Spread the love