– ਕੈਂਪਾਂ ਦਾ ਉਦੇਸ਼ ਲੋਕਾਂ ਨੂੰ ਚੰਗੀ ਕੁਆਲਟੀ ਵਾਲੇ ਦੁੱਧ ਦੀ ਪਰਖ਼ ਕਰਾਉਣਾ : ਰਣਦੀਪ ਕੁਮਾਰ
– ਖੱਪਤਕਾਰ ਸਵੇਰੇ 10 ਤੋਂ 1 ਵਜੇ ਤੱਕ ਮੁਫ਼ਤ ਦੁੱਧ ਦੀ ਜਾਂਚ ਲਈ ਕਰ ਸਕਦੇ ਹਨ ਸੰਪਰਕ – ਡਿਪਟੀ ਡਾਇਰੈਕਟਰ
ਫਿਰੋਜਪੁਰ, 27 ਸਤੰਬਰ 2021
ਡੇਅਰੀ ਵਿਕਾਸ ਵਿਭਾਗ, ਪਸ਼ੂ ਪਾਲਣ, ਮੱਛੀ ਪਾਲਣ ਬਾਰੇ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਦੀ ਅਗਵਾਈ ਹੇਠ ਸ ਕਰਨੈਲ ਸਿੰਘ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ – ਨਿਰਦੇਸ਼ਾਂ ਅਨੁਸਾਰ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਦੇ ਅੰਤਰਗਤ ਮੋਬਾਈਲ ਦੁੱਧ ਟੈਸਟਿੰਗ ਵੈਨ ਦੁਆਰਾ ਸ੍ਰੀ ਰਣਦੀਪ ਕੁਮਾਰ ਡਿਪਟੀ ਡਾਇਰੈਕਟਰ ਡੇਅਰੀ ਫਿਰੋਜ਼ਪੁਰ ਦੀ ਦੇਖਰੇਖ ਹੇਠ ਫਿਰੋਜਪੁਰ ਦੇ ਘੁਮਿਆਰ ਮੰਡੀ ਵਿਖੇ ਦੁੱਧ ਖਪਤਕਾਰਾਂ ਦੀ ਜਾਗਰੂਕਤਾ ਲਈ ਮੁਫ਼ਤ ਦੁੱਧ ਪਰਖ ਕੈਂਪ ਲਗਾਇਆ ਗਿਆ।
ਹੋਰ ਪੜ੍ਹੋ :-ਸਿਵਲ ਸਰਜਨ ਵੱਲੋਂ ਰੈਬੀਜ਼ (ਹਲਕਾਅ) ਤੋਂ ਬਚਾਅ ਸਬੰਧੀ ਅਡਵਾਈਜ਼ਰੀ ਜਾਰੀ
ਇਸ ਕੈਂਪ ਵਿੱਚ ਦੁੱਧ ਵਿੱਚ ਫੈਟ, ਐਸ.ਐਨ.ਐਫ ,ਪ੍ਰੋਟੀਨ, ਡੈਨਸਿਟੀ, ਓਪਰੇ ਪਾਣੀ ਦੀ ਮਾਤਰਾ ਅਤੇ ਯੂਰੀਆ, ਕਾਸਟਿਕ ਸੋਡਾ, ਖੰਡ, ਨਮਕ ਆਦਿ ਮਿਲਾਵਟ ਦੇ ਕੁਲ 25 ਟੈਸਟ ਕੀਤੇ ਗਏ। ਸਥਾਨਕ ਨਿਵਾਸੀਆਂ ਵੱਲੋਂ ਇਸ ਕੈਂਪ ਨੂੰ ਭਰਵਾ ਹੁੰਗਾਰਾ ਮਿਲਿਆ। ਸ਼੍ਰੀ ਰਣਦੀਪ ਕੁਮਾਰ ਨੇ ਦੱਸਿਆ ਕਿ ਫਿਰੋਜ਼ਪੁਰ ਵਿੱਚ ਇਸ ਤਰ੍ਹਾਂ ਦੇ ਹੁਣ ਤੱਕ 6 ਕੈਂਪ ਲਗਾਏ ਜਾ ਚੁੱਕੇ ਹਨ ਹਨ। ਸਾਰੇ ਕੈਂਪਾਂ ਵਿੱਚ ਔਸਤ 48% ਸੈਂਪਲ ਪਾਣੀ ਦੀ ਮਿਲਾਵਟ ਵਾਲੇ ਪਾਏ ਗਏ ਜਿੰਨਾ ਵਿੱਚ 10 ਤੋਂ 30% ਤੱਕ ਪਾਣੀ ਪਾਇਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਅਜੇ ਤੱਕ ਕਿਸੇ ਵੀ ਸੈਂਪਲ ਵਿੱਚ ਰਸਾਇਣਿਕ ਮਿਲਾਵਟ ਨਹੀ ਪਾਈ ਗਈ।
ਕੈਂਪ ਦੌਰਾਨ ਸ਼੍ਰੀ ਰਣਦੀਪ ਕੁਮਾਰ ਨੇ ਖਪਤਕਾਰਾਂ ਨੂੰ ਚੰਗੀ ਕੁਆਲਟੀ ਦਾ ਦੁੱਧ ਵਰਤਣ ਲਈ ਪ੍ਰੇਰਿਤ ਕੀਤਾ ਅਤੇ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਲੋਕਾਂ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਫਿਰੋਜ਼ਪੁਰ ਨਾਲ ਸਬੰਧਿਤ ਦੁੱਧ ਖਪਤਕਾਰ ਕਿਸੇ ਵੀ ਦਿਨ ਸਵੇਰੇ 10 ਤੋਂ 1 ਵਜੇ ਤੱਕ ਦਫਤਰ ਡਿਪਟੀ ਡਾਇਰੈਕਟਰ ਡੇਅਰੀ, ਡੀ.ਸੀ. ਦਫਤਰ ਬਲਾਕ ਏ.ਕਮਰਾ ਨੰ.3 ਤੇ 4 ਫਿਰੋਜ਼ਪੁਰ ਵਿਖੇ ਮੁਫਤ ਦੁੱਧ ਪਰਖ਼ਨ ਲਈ ਸੰਪਰਕ ਕਰ ਸਕਦੇ ਹਨ।