ਬਰਨਾਲਾ, 7 ਅਕਤੂਬਰ 2021
ਪੰਜਾਬ ਐਗਰੋ ਚੰਡੀਗੜ ਵੱਲੋਂ ਐਸ.ਬੀ.ਆਈ ਆਰਸੇਟੀ ਬਰਨਾਲਾ ਵਿਖੇ ਸੈਲਫ਼-ਹੈਲਪ ਗਰੁੱਪ ਦੇ ਮੈਬਰਾਂ ਨੂੰ ਅਚਾਰ ਬਣਾਉਣ ਦਾ ਛੇ ਰੋਜ਼ਾ ਮੁਫਤ ਸਿਖਲਾਈ ਕੋਰਸ ਇਸ ਸੰਸਥਾ ਵਿਖੇ ਲਗਾਇਆ ਗਿਆ, ਜੋ ਕਿ ਪੀ.ਐਫ.ਐਮ.ਐਸ.ਈ ਪ੍ਰੋਗਰਾਮ ਪੰਜਾਬ ਐਗਰੋ ਚੰਡੀਗੜ ਵੱਲੋਂ ਸਪਾਂਸਰ ਕੀਤਾ ਗਿਆ।
ਹੋਰ ਪੜ੍ਹੋ :-ਪਿੰਡਾਂ ‘ਚ ਖੇਤ ਮਜ਼ਦੂਰਾਂ ਖਿਲਾਫ ਪਾਏ ਜਾ ਰਹੇ ਮਤਿਆਂ ਨੂੰ ਠੱਲਣ ਦਾ ਮਾਮਲਾ
ਇਸ ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਵਿਚ ਰਜਨੀਸ਼ ਕੁਮਾਰ (ਡਿਪਟੀ ਜਨਰਲ ਮੈਨੇਜਰ, ਏ.ਓ., ਸਟੇਟ ਬੈਂਕ ਆਫ਼ ਇੰਡੀਆ, ਬਠਿੰਡਾ) ਮੁੱਖ ਮਹਿਮਾਨ ਵਜੋਂ ਪੁੱਜੇ। ਇਸ ਮੌਕੇ ਅਭਿਨੈ ਪਾਠਕ (ਆਰ.ਐਮ, ਆਰ.ਬੀ.ਓ, ਸਟੇਟ ਬੈਂਕ ਆਫ ਇੰਡੀਆ, ਬਰਨਾਲਾ), ਚਰਨਜੀਤ ਸਿੰਘ (ਸਟੇਟ ਡਾਇਰੈਕਟਰ ਆਫ਼ ਆਰਸੈਟੀ, ਪੰਜਾਬ), ਡਾਕਟਰ ਮਹੇਸ਼ (ਐਚ.ਓ.ਡੀ, ਫੂਡ ਪ੍ਰੋਸੈਸਿੰਗ, ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ) ਅਤੇ ਐਨ.ਆਰ.ਐਲ.ਐਮ, ਬਰਨਾਲਾ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।
ਆਏ ਹੋਏ ਮਹਿਮਾਨਾਂ ਨੇ ਸਿਖਲਾਈ ਲੈਣ ਵਾਲੇ ਸਿਖਿਆਰਥੀਆਂ ਨੂੰ ਆਪਣਾ ਖੁਦ ਦਾ ਕੰਮ ਸ਼ੁਰੂ ਕਰਨ ਲਈ ਅਤੇ ਬੈਂਕ ਦੀਆਂ ਵੱਖ-ਵੱਖ ਸਕੀਮਾਂ ਬਾਰੇ ਵੀ ਜਾਣੂ ਕਰਵਾਇਆ। ਸ੍ਰੀ ਰਜਨੀਸ਼ ਤੁਲੀ (ਜਨਰਲ ਮੈਨੇਜਰ, ਪੰਜਾਬ ਐਗਰੋ, ਚੰਡੀਗੜ) ਨੇ ਆਪਣੇ ਤਜਰਬੇ ਸਿਖਿਆਰਥੀਆਂ ਨਾਲ ਸਾਂਝੇ ਕੀਤੇ। ਸ੍ਰੀ ਧਰਮਪਾਲ ਬਾਂਸਲ (ਡਾਇਰੈਕਟਰ, ਆਰਸੇਟੀ, ਬਰਨਾਲਾ) ਨੇ ਮਹਿਮਾਨਾਂ ਦਾ ਧੰਨਵਾਦ ਕੀਤਾ।