1 ਤੋਂ 22 ਸਤੰਬਰ ਤੱਕ ਖੇਡਾਂ ਵਤਨ ਪੰਜਾਬ ਤਹਿਤ  ਹੋਣਗੀਆਂ ਬਲਾਕ ਅਤੇ ਜ਼ਿਲ੍ਹਾ ਪੱਧਰੀ ਖੇਡਾਂ : ਜ਼ਿਲ੍ਹਾ ਖੇਡ ਅਫਸਰ

ਆਫ ਲਾਈਨ ਖੇਡ ਭਵਨ ਵਿਖੇ ਅਤੇ ਆਨਲਾਇਨ ਵੈਬਸਾਇਟ ਰਾਹੀਂ ਕੀਤੀ ਜਾ ਸਕਦੀ ਹੈ ਰਜਿਸਟ੍ਰੇਸ਼ਨਐਸ.ਏ.ਐਸ. ਨਗਰ 23 ਅਗਸਤ :-  

ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਵੱਲੋਂ ਬਲਾਕ, ਜਿਲ੍ਹਾ ਅਤੇ ਰਾਜ ਪੱਧਰ ਤੇ ਖੇਡਾਂ ਵਤਨ ਪੰਜਾਬ ਦੀਆਂ 2022 ਕਰਵਾਈਆ ਜਾ ਰਹੀਆਂ ਹਨ। ਜਿਲਾ ਐਸ.ਏ.ਐਸ.ਨਗਰ ਦੇ ਬਲਾਕਾਂ ਵਿੱਚ ਇਹ ਖੇਡਾਂ 1 ਤੋਂ 4 ਸਤੰਬਰ ਤੱਕ ਜਿਲੇ ਦੇ ਤਿੰਨੋਂ ਬਲਾਕਾਂ, ਖਰੜ ਬਲਾਕ ਦੀਆਂ ਖੇਡਾਂ ਸ਼ਹੀਦ ਕਾਂਸ਼ੀ ਰਾਮ ਫਿਜੀਕਲ ਕਾਲਜ ਭਾਗੋਮਾਜਰਾ, ਮਾਜਰੀ ਬਲਾਕ ਦੀਆਂ ਖੇਡਾਂ ਐਮ.ਸੀ. ਸਟੇਡੀਅਮ ਕੁਰਾਲੀ ਅਤੇ ਡੇਰਾਬਸੀ ਬਲਾਕ ਦੀਆਂ ਖੇਡਾਂ ਸਰਕਾਰੀ ਕਾਲਜ ਡੇਰਾਬਸੀ ਵਿਖੇ ਕਰਵਾਈਆ ਜਾ ਰਹੀਆਂ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜਿਲਾ ਖੇਡ ਅਫਸਰ ਸ੍ਰੀਮਤੀ ਗੁਰਦੀਪ ਕੌਰ ਵੱਲੋਂ ਦੱਸਿਆ ਗਿਆ ਕਿ, ਇਸ ਵਾਰ ਕਾਰਪੋਰੇਸ਼ਨ ਦੀਆਂ ਬਲਾਕ ਪੱਧਰ ਦੀਆਂ  5 ਤੋਂ 7 ਸਤੰਬਰ ਤੱਕ ਗੇਮਾਂ ਵੀ ਕਰਵਾਈਆ ਜਾ ਰਹੀਆਂ ਹਨ ਅਤੇ ਜਿਲਾ ਪੱਧਰ ਦੀਆਂ ਖੇਡਾਂ 12 ਤੋਂ 22 ਸਤੰਬਰ ਤੱਕ ਕਰਵਾਈਆ ਜਾਣਗੀਆਂ।  ਇਸ ਤੋਂ ਇਲਾਵਾ ਆਰਚਰੀ, ਸ਼ੂਟਿੰਗ, ਰੋਇੰਗ, ਚੈੱਸ, ਜਿਮਨਾਸਟਿਕਸ, ਫੈਨਸਿੰਗ, ਕਾਈਕਿੰਗ ਅਤੇ ਕੈਨੋਇੰਗ ਦੀਆਂ ਟੀਮਾਂ ਦੀ ਰਾਜ ਪੱਧਰੀ ਖੇਡਾਂ ਵਿੱਚ ਭਾਗ ਲੈਣ  ਲਈ ਟ੍ਰਾਇਲਾਂ ਦੇ ਅਧਾਰ ਤੇ 24 ਅਗਸਤ ਨੂੰ ਸ਼ਾਮ 03 ਵਜੇ ਤੋਂ ਬਾਅਦ ਖੇਡ ਭਵਨ ਸੈਕਟਰ 78 ਮੋਹਾਲੀ ਵਿਖੇ ਚੋਣ ਕੀਤੀ ਜਾਵੇਗੀ।  ਇਸ ਸਬੰਧੀ ਖਿਡਾਰੀ 25 ਅਗਸਤ ਤੱਕ ਵਿਭਾਗ ਦੀ ਵੈਬਸਾਈਟ www.punjabkhedmela2022.in ਤੇ ਰਜਿਸਟ੍ਰੇਸ਼ਨ ਕਰ ਸਕਦੇ ਹਨ ਅਤੇ ਆਫ ਲਾਈਨ ਐਂਟਰੀ ਲਈ ਦਫਤਰ ਜਿਲਾ ਖੇਡ ਅਫਸਰ ਐਸ.ਏ.ਐਸ.ਨਗਰ ਖੇਡ ਭਵਨ ਸੈਕਟਰ 78 ਮੋਹਾਲੀ ਨਾਲ ਜਾਂ ਹੈਲਪਲਾਈਨ ਨੰ: 7009280568 ਤੇ  ਸੰਪਰਕ ਕਰ ਸਕਦੇ ਹਨ।
Spread the love