ਪਿੰਕ ਬੂਥ ਤੇ ਦੁਲਹੇ ਗੈਰੀ ਸੈਣੀ ਨੇ ਵੋਟ ਪਾ ਕੇ ਖੁਸ਼ੀ ਜਾਹਰ ਕੀਤੀ

Gary Saini
ਪਿੰਕ ਬੂਥ ਤੇ ਦੁਲਹੇ ਗੈਰੀ ਸੈਣੀ ਨੇ ਵੋਟ ਪਾ ਕੇ ਖੁਸ਼ੀ ਜਾਹਰ ਕੀਤੀ
ਰੂਪਨਗਰ, 20 ਫਰਵਰੀ 2022
ਆਈ ਟੀ ਆਈ ਲੜਕੀਆਂ, ਰੂਪਨਗਰ ਵਿਖੇ ਬਣਾਏ ਗਏ ਪਿੰਕ ਬੂਥ ਵੋਟਰਾਂ ਨੂੰ ਖੂਬ ਪਸੰਦ ਆਇਆ ਜਿਥੇ ਵਿਆਹ ਵਾਲੇ ਦਿਨ ਪਹੁੰਚੇ ਦੁਲਹੇ ਗੈਰੀ ਸੈਣੀ ਨੇ ਵੋਟ ਪਾ ਕੇ ਖੁਸ਼ੀ ਜਾਹਿਰ ਕੀਤੀ ਕਿ ਇਸ ਪਿੰਕ ਪੋਲਿੰਗ ਸਟੇਸ਼ਨ ਉੱਤੇ ਵੀ ਵਿਆਹ ਵਾਲਾ ਮਾਹੌਲ ਬਣਾਇਆ ਗਿਆ ਹੈ ਜੋ ਬਹੁਤ ਹੀ ਖੂਬਸੂਰਤ ਵੀ ਅਤੇ ਵਧੀਆ ਵੀ ਲਗ ਰਿਹਾ ਹੈ।

ਹੋਰ ਪੜ੍ਹੋ :-ਨਾਲਸਾ ਲੀਗਲ ਸਰਵਿਸਜ਼ ਟੂ ਐੱਫ ਐੱਸ. ਡਬਲਿਊ, ਐੱਮ. ਐੱਸ. ਐੱਮ. ਅਤੇ ਟੀ. ਜੀ. ਦੇ ਸਬੰਧ ਵਿੱਚ ਸੈਮੀਨਾਰ ਦਾ ਆਯੋਜਨ

ਇਸ ਮੌਕੇ ਉੱਤੇ ਦੁਲਹੇ ਗੈਰੀ ਸੈਣੀ ਨੇ ਸਾਰਿਆਂ ਨੂੰ ਜਲਦ ਪਲਿੰਗ ਸਟੇਸ਼ਨਾਂ ’ਪਹੁੰਚ ਕੇ ਵੋਟ ਪਾੳੇਣ ਦੀ ਅਪੀਲ ਵੀ ਕੀਤੀ।ਦੁਲਹੇ ਦੇ ਮਾਤਾ ਕਮਲੇਸ਼ ਸੈਣੀ ਨੇ ਵੀ ਕਿਹਾ ਕਿ ਪੋਲਿੰਗ ਸਟੇਸ਼ਨ ਉੱਤੇ ਕੀਤੀ ਪ੍ਰਬੰਧ ਬਹੁਤ ਵਧੀਆ ਹਨ ਅਤੇ ਸਾਨੂੰ ਇਥੇ ਵੋਟ ਪਾ ਕੇ ਬਹੁਤ ਵਧੀਆ ਲੱਗਿਆ।
ਜਿਲ੍ਹਾ ਚੋਣ ਅਫਸਰ ਸੋਨਾਲੀ ਗਿਰਿ ਨੇ ਦੱਸਿਆ ਕਿ ਰੂਪਨਗਰ ਵਿਚ ਕੁੱਲ 12 ਪਿੰਕ ਪੋਲਿੰਗ ਸਟੇਸ਼ਨ ਬਣਾਏ ਗਏ ਹਨ ਜਿਥੇ ਪੂਰਨ ਤੌਰ ਉੱਤੇ ਔਰਤਾਂ ਵਲੋਂ ਕਾਰਗੁਜ਼ਾਰੀ ਕੀਤੀ ਜਾ ਰਹੀ ਹੈ ਅਤੇ ਵੋਟਰਾਂ ਨੂੰ ਚੰਗਾਂ ਮਹਿਸੂਸ ਕਰਵਾਉਣ ਲਈ ਪੋਲਿੰਗ ਸਟੇਸ਼ਨਾਂ ਨੂੰ ਸਜਾਇਆ ਗਿਆ ਹੈ।
Spread the love