ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਆਦਰਸ਼ ਚੋਣ ਜ਼ਾਬਤੇ ਦੇ ਸਬੰਧ ਵਿਚ ਸਖ਼ਤੀ ਨਾਲ ਰੱਖੀ ਜਾ ਰਹੀ ਨਿਗਰਾਨੀ ਦੀ ਕੀਤੀ ਸ਼ਲਾਘਾ
ਗੁਰਦਾਸਪੁਰ, 2 ਫਰਵਰੀ 2022
ਵਿਧਾਨ ਸਭਾ ਚੋਣਾਂ-2022 ਦੇ ਸਬੰਧ ਵਿਚ ਪੁਹੰਚੇ ਜਨਰਲ ਆਬਜ਼ਰਵਰ ਸ੍ਰੀ ਮਨਵਿੰਦਰਾ ਪ੍ਰਤਾਪ ਸਿੰਘ, ਆਈ.ਏ.ਐਸ, ਖਰਚਾ ਆਬਜ਼ਰਵਰ ਸ੍ਰੀ ਸੀ.ਪੀ ਚੰਦਰਕਾਂਤ, ਆਈ.ਆਰ.ਐਸ ਅਤੇ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਜ਼ਿਲ੍ਹਾ ਪੱਧਰ ’ਤੇ ਸਥਾਪਤ ਕੰਟਰੋਲ ਰੂਮ ਅਤੇ ਐਮ.ਸੀ.ਐਮ.ਸੀ (ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ) ਦਾ (ਬੀਤੀ ਸ਼ਾਮ ਕਰੀਬ 7 ਵਜੇ) ਦੌਰਾ ਕੀਤਾ ਗਿਆ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਨਾ ਹੋਣ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਸਥਾਪਤ ਕੀਤੇ ਉਪਰੋਕਤ ਸੈਂਟਰਾਂ ਦੀ ਸ਼ਲਾਘਾ ਕੀਤੀ ਗਈ, ਜਿਨਾਂ ਵਲੋਂ ਸ਼ਿਫਟਵਾਈਜ਼ 24 ਘੰਟੇ ਨਿਗਰਾਨੀ ਕੀਤੀ ਜਾ ਰਹੀ ਹੈ।
ਹੋਰ ਪੜ੍ਹੋ :-ਕੋਵਿਡ ਪਾਬੰਦੀਆਂ ਵਿਚ 8 ਫਰਵਰੀ ਤੱਕ ਦਾ ਵਾਧਾ-ਜਿ਼ਲ੍ਹਾ ਮੈਜਿਸਟੇ੍ਰਟ
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਕੰਟੋਰਲ ਰੂਮ ਦੀ ਗੱਲ ਕਰਦਿਆਂ ਦੱਸਿਆ ਕਿ ਇਹ ਕੰਟਰੋਲ ਰੂਮ 24 ਘੰਟੇ ਸ਼ਿਫਟਵਾਈਜ ਕੰਮ ਰਿਹਾ ਹੈ ਅਤੇ ਇਸ ਵਿਚ ਪੂਰੇ ਜ਼ਿਲੇ ਅੰਦਰ ਤਾਇਨਾਤ ਐਫ.ਐਸ.ਟੀ (ਫਲਾਇੰਗ ਸਕੈਅਡ ਟੀਮਾਂ ਦੀਆਂ (ਗੱਡੀਆਂ), ਸਟਰਾਂਗ ਰੂਮ, ਜਿਥੇ ਈ.ਵੀ.ਐਮ ਮਸ਼ੀਨਾਂ ਰੱਖੀਆਂ ਗਈਆਂ ਹਨ ਅਤੇ ਗੁਰਦਾਸਪੁਰ ਅਤੇ ਬਟਾਲਾ ਪੁਲਿਸ ਵਲੋਂ ਲਗਾਏ ਗਏ ਸੀਸੀਟੀਵੀ ਕੈਮਰਿਆਂ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ।
ਫਲਾਇੰਗ ਸਕੈਅਡ ਟੀਮਾਂ ਦੀਆਂ ਗੱਡੀਆਂ ਦੀ ਮੂਵਮੈਂਟ ਸਬੰਧੀ ਸਾਰੀ ਜਾਣਕਾਰੀ ਇਥੇ ਚੈੱਕ ਕੀਤੀ ਜਾਂਦੀ ਹੈ। ਜਿਲੇ ਅੰਦਰ 24 ਐਫ.ਐਸ.ਟੀ ਟੀਮਾਂ ਕੰਮ ਰਹੀਆਂ ਹਨ, ਜੋ ਸ਼ਿਕਾਇਤ ਮਿਲਣ ਉਪੰਰਤ ਤੁਰੰਤ ਮੌਕੇ ’ਤੇ ਪਹੁੰਚਦੀਆਂ ਹਨ ਅਤੇ ਟੀਮਾਂ ਦੀਆਂ ਗੱਡੀਆਂ ਦੀ ਪਲ-ਪਲ ਦੀ ਮੂਵਮੈਂਟ ’ਤੇ ਨਜ਼ਰ ਰੱਖੀ ਜਾਂਦੀ ਹੈ।ਦੱਸਣਯੋਗ ਹੈ ਕਿ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ, ਕਮਰਾ ਨੰਬਰ 323, ਬਲਾਕ ਬੀ, ਦੂਜੀ ਮੰਜਿਲ, ਜਿਲਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਸਥਾਪਤ ਕੀਤਾ ਗਿਆ ਹੈ।
ਉਨਾਂ ਐਮ.ਸੀ.ਐਮ.ਸੀ ਸੈਂਟਰ ਦੀ ਗੱਲ ਕਰਦਿਆਂ ਦੱਸਿਆ ਕਿ ਪਿ੍ਰੰਟ, ਇਲੈਕਟ੍ਰੋਨਿਕ ਤੇ ਸ਼ੋਸਲ ਮੀਡੀਆ ਵਿਚ ਲੱਗਣ ਵਾਲੇ ਇਸ਼ਤਿਹਾਰ ਤੇ ਪੇਡ ਨਿਊਜ ਨੂੰ ਬਾਰੀਕੀ ਨਾਲ ਵੇਖਣ ਲਈ ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ (ਐਮ.ਸੀ.ਐਮ.ਸੀ.) ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਲਗਾਤਾਰ ਪਾਰਟੀ/ਉਮੀਦਵਾਰਾਂ ਵਲੋਂ ਛਪਵਾਏ ਜਾ ਰਹੇ ਪਿ੍ਰੰਟ, ਇਲੈਕਟ੍ਰਾਨਿਕ ਤੇ ਸ਼ੋਸਲ ਮੀਡੀਆ ਵਿਚ ਇਸ਼ਤਿਹਾਰਾਂ ਤੇ ਸ਼ੱਕੀ ਪੇਡ ਨਿਊਜ਼ ਦਾ ਨਿਰੀਖਣ ਕੀਤਾ ਜਾ ਰਿਹਾ ਹੈ।ਐਮ.ਸੀ.ਐਮ.ਸੀ ਵਲੋਂ ਰੋਜਾਨਾ ਛਪਣ ਵਾਲੇ ਇਸ਼ਤਿਹਾਰਾਂ ਦਾ ਉਮੀਦਵਾਰ ਵਾਈਜ਼ ਰਿਕਾਰਡ ਮੈਨਟੇਨ ਕੀਤਾ ਜਾ ਰਿਹਾ ਹੈ ਅਤੇ ਇਸ਼ਤਿਹਾਰ ਦਾ ਖਰਚਾ ਸਬੰਧਿਤ ਰਿਟਰਨਿੰਗ ਅਫ਼ਸਰ ਨੂੰ ਭੇਜਿਆ ਜਾ ਰਿਹਾ ਹੈ, ਤਾਂ ਜੋ ‘ਖਰਚਾ ਕਮੇਟੀ’ ਜ਼ਰੀਏ ਸਬੰਧਿਤ ਉਮੀਦਵਾਰ ਦੇ ਚੋਣ ਖਰਚੇ ਵਿੱਚ ਇਸ਼ਤਿਹਾਰਬਾਜ਼ੀ ਦਾ ਖਰਚਾ ਜੋੜਿਆ ਜਾ ਸਕੇ। ਇਸ ਤੋਂ ਇਲਾਵਾ ਪ੍ਰੀ-ਸਰਟੀਫਿਕੇਸ਼ਨ ਸਬੰਧੀ ਵੀ ਬਕਾਇਦਾ ਰਜਿਸਟਰ ਲਗਾਏ ਗਏ ਹਨ। ਦੱਸਣਯੋਗ ਹੈ ਕਿ ਐਮ.ਸੀ.ਐਮ.ਸੀ , ਸੈਂਟਰ ਕਮਰਾ ਨੰਬਰ-314, ਬਲਾਕ-ਏ, ਪਹਿਲੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਸਥਾਪਤ ਕੀਤਾ ਗਿਆ ਹੈ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗਠਿਤ ਕੀਤੇ ਗਏ ਐਮ.ਸੀ.ਐਮ.ਸੀ ਸੈਂਟਰ ਦਾ ਦੌਰਾ ਕਰਨ ਸਮੇਂ ਚੋਣ ਆਬਜਰਵਰ ਅਤੇ ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਨਜ਼ਰ ਆ ਰਹੇ ਹਨ।