ਜਨਰਲ ਅਤੇ ਪੁਲਿਸ ਆਬਜ਼ਰਵਰ ਨੇ ਵਿਧਾਨ ਸਭਾ ਚੋਣਾਂ-2022 ਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ

SONALI GIRI
ਜ਼ਿਲ੍ਹਾ ਰੂਪਨਗਰ ਵਿੱਚ 30 ਮਾਡਲ, 12 ਪਿੰਕ ਤੇ 1 ਦਿਵਆਂਗਜਨਾਂ ਵਲੋਂ ਸੰਚਾਲਿਤ ਪੋਲਿੰਗ ਸਟੇਸ਼ਨ ਸਥਾਪਿਤ
ਨਿਰਪੱਖ ਤੇ ਨਿਆਂਪੂਰਣ ਢੰਗ ਨਾਲ ਚੋਣਾਂ ਕਰਵਾਉਣ ਲਈ ਕੋਈ ਕਮੀ ਨਹੀਂ ਛੱਡੀ ਜਾਵੇ: ਪੰਧਾਰੀ ਯਾਦਵ
ਪੁਲਿਸ ਪ੍ਰਸ਼ਾਸ਼ਨ ਵਲੋਂ ਲਗਾਏ ਜਾ ਰਹੇ ਨਾਕਿਆਂ ਤੇ ਹਰ ਵਾਹਨ ਦੀ ਚੈਕਿੰਗ ਕੀਤੀ ਜਾਵੇ: ਧਰਮਿੰਦਰ  ਸਿੰਘ
ਰੂਪਨਗਰ 2 ਫਰਵਰੀ 2022
ਜਨਰਲ ਆਬਜ਼ਰਵਰ ਸ਼੍ਰੀ ਪੰਧਾਰੀ ਯਾਦਵ ਆਈ.ਏ.ਐਸ ਅਤੇ ਪੁਲਿਸ ਆਬਜ਼ਰਵਰ ਸ਼੍ਰੀ ਧਰਮਿੰਦਰ ਸਿੰਘ ਆਈ.ਪੀ.ਐਸ ਨੇ ਵਿਧਾਨ ਸਭਾ ਚੋਣਾਂ-2022 ਦੇ ਲਈ ਕੀਤੇ ਜਾ ਰਹੇ ਪ੍ਰਬੰਧਾਂ ਦੀ ਸਮੀਖਿਆ ਲਈ ਡਿਪਟੀ ਕਮਿਸ਼ਨਰ ਦਫਤਰ ਦੇ ਕਮੇਟੀ ਰੂਮ ਵਿੱਚ ਉਚ ਪੱਧਰੀ ਮੀਟਿੰਗ ਕੀਤੀ ਗਈ।

ਹੋਰ ਪੜ੍ਹੋ :-ਜ਼ਿਲ੍ਹਾ ਚੋਣ ਅਫ਼ਸਰ ਫਾਜ਼ਿਲਕਾ ਨੇ ਇਲੈਕਸ਼ਨ ਮਸਕਟ ‘ਸ਼ੇਰਾ` ਲਾਂਚ ਕੀਤਾ

ਜਨਰਲ ਆਬਜ਼ਰਵਰ ਵਲੋਂ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਪੋਲਿੰਗ ਸਟੇਸ਼ਨਾਂ ਵਿਖੇ ਕੀਤੇ ਪ੍ਰਬੰਧਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ ਗਿਆ। ਉਨ੍ਹਾਂ ਮੀਟਿੰਗ ਵਿੱਚ ਹਾਜ਼ਿਰ ਰਿਟਰਨਿੰਗ ਅਫਸਰਾਂ ਨੂੰ ਆਦੇਸ਼ ਦਿੱਤੇ ਕਿ ਦਿਵਿਆਂਗਜਨਾਂ ਅਤੇ 80 ਸਾਲ ਦੀ ਉਮਰ ਤੋਂ ਵੱਧ ਬਜ਼ੁਰਗਾਂ ਨੂੰ ਵੋਟ ਪਾਉਣ ਸਬੰਧੀ ਪ੍ਰਬੰਧ ਹਰ ਪੱਧਰ ਤੇ ਮੁਕੰਮਲ ਹੋਣ। ਉਨ੍ਹਾਂ ਵਲੋਂ ਗੰਭੀਰ ਪੋਲਿੰਗ ਸਟੇਸ਼ਨਾਂ ਸਬੰਧੀ ਜਾਣਕਾਰੀ ਵੀ ਲਈ ਗਈ ਅਤੇ ਚੋਣਾਂ ਲਈ ਡਿਊਟੀ ਉਤੇ ਤਾਇਨਾਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਕੋਵਿਡ ਵੈਕਸੀਨੇਸ਼ਨ ਦੇ ਆਂਕੜਿਆ ਦਾ ਜਾਇਜ਼ਾ ਵੀ ਲਿਆ।
ਸ਼੍ਰੀ ਪੰਧਾਰੀ ਯਾਦਵ ਨੇ ਰਿਟਰਨਿੰਗ ਅਫਸਰਾਂ ਨੂੰ ਅੱਜ ਹੀ ਨਾਮਜ਼ਦਗੀ ਪ੍ਰਕਿਰਿਆ ਅਧੀਨ ਰੱਦ ਕੀਤੇ ਉਮੀਦਵਾਰਾਂ ਦੀ ਸੂਚੀ ਤਿਆਰ ਕਰਨ ਦੇ ਆਦੇਸ਼ ਦਿੱਤੇ ਜਿਸ ਉਪਰੰਤ ਜਨਰਲ ਆਬਜ਼ਰਵਰ ਵਲੋਂ ਈ.ਵੀ.ਐਮ ਮਸ਼ੀਨਾਂ ਦੇ ਲਈ ਕੀਤੀਆਂ ਗਈਆਂ ਤਿਆਰੀਆਂ ਅਤੇ ਜਿਨ੍ਹਾਂ ਵਾਹਨਾਂ ਵਿੱਚ ਈ.ਵੀ.ਐਮ ਮਸ਼ੀਨਾਂ ਨੂੰ ਲਿਆਇਆ ਜਾਣਾ ਹੈ ਉਨ੍ਹਾਂ ਵਿੱਚ ਜੀ.ਪੀ.ਐਸ ਸਿਸਟਮ ਦੀ ਸੁਵਿਧਾ ਪਹਿਲਾਂ ਹੀ ਯਕੀਨੀ ਕਰਨ ਲਈ ਕਿਹਾ।
ਸ਼੍ਰੀ ਯਾਦਵ ਵਲੋਂ ਰਿਟਰਨਿੰਗ ਅਫਸਰਾਂ ਨੂੰ ਹਦਾਇਤ ਦਿੱਤੀ ਗਈ ਕਿ ਰਾਜਨਤਿਕ ਪਾਰਟੀਆਂ ਅਤੇ ਉਮੀਦਵਾਰਾਂ ਵਲੋਂ ਇਹ ਯਕੀਨੀ ਕੀਤਾ ਜਾਵੇ ਕਿ ਵਿਗਿਆਪਨਾਂ/ਬੈਨਰ/ਪੈਮਫਲੈਟ ਆਦਿ ਸਬੰਧੀ ਪੂਰਵ ਪ੍ਰਵਾਨਗੀ ਮੀਡਿਆ ਸਰਟੀਫਿਕੇਸ਼ਨ ਅਤੇ ਮੀਡਿਆ ਮੋਨੀਟਰਿੰਗ ਕਮੇਟੀ ਵਲੋਂ ਯਕੀਨੀ ਤੌਰ ਤੇ ਲਈ ਜਾਵੇ।
ਉਨ੍ਹਾਂ ਕਿਹਾ ਕਿ ਇਹ ਲਾਜ਼ਮੀ ਹੈ ਕਿ ਚੋਣ ਲੜਨ ਵਾਲੇ ਉਮੀਦਵਾਰ ਅਤੇ ਸਬੰਧਿਤ ਪਾਰਟੀ ਵਲੋਂ ਘੱਟੋਂ-ਘੱਟ ਤਿੰਨ ਵਾਰ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰਾਂ ਦੀ ਜਾਣਕਾਰੀ ਦਿੱਤੀ ਜਾਵੇ ਅਤੇ ਅਪਰਾਧਿਕ ਪਿਛੋਕੜ ਉਮੀਦਵਾਰਾਂ ਦੀ ਜਾਣਕਾਰੀ ਆਪਣੀ ਵੈੱਬਸਾਇਟ ਉਤੇ ਵੀ ਪਾਈ ਜਾਵੇ।
ਪੁਲਿਸ ਆਬਜ਼ਰਵਰ ਸ਼੍ਰੀ ਧਰਮਿੰਦਰ ਸਿੰਘ ਨੇ ਜ਼ਿਲ੍ਹਾ ਪੁਲਿਸ ਪ੍ਰਸ਼ਾਸ਼ਨ ਨੂੰ ਚੋਣਾਂ ਦੌਰਾਨ ਹਰ ਪੱਧਰ ਤੇ ਅਮਨ ਅਤੇ ਸ਼ਾਂਤੀ ਬਰਕਾਰ ਰੱਖਣ ਲਈ ਕੀਤੇ ਗਏ ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਕਿਹਾ ਕਿ ਜ਼ਿਲ੍ਹੇ ਅਤੇ ਅੰਤਰਰਾਜੀ ਨਾਕਿਆਂ ਉਤੇ ਤਾਇਨਾਤ ਪੁਲਿਸ ਕਰਮਚਾਰੀਆਂ ਵਲੋਂ ਹਰ ਵਾਹਨ ਦੀ ਚੈਕਿੰਗ ਬਾਰੀਕੀ ਨਾਲ ਕੀਤੀ ਜਾਵੇ। ਉਨ੍ਹਾਂ ਵਲੋਂ ਪਿਛਲੇ 6 ਮਹੀਨਿਆਂ ਦੌਰਾਨ ਆਰਮ ਐਕਟ ਅਤੇ ਐਨ.ਡੀ.ਸੀ.ਪੀ ਐਕਟ ਤਹਿਤ ਦਰਜ ਮਾਮਲਿਆਂ ਵਾਲੇ ਮੁਲਜ਼ਿਮਾਂ ਦੀ ਸੂਚੀ ਬਣਾ ਕੇ ਉਨ੍ਹਾਂ ਦੀ ਮੌਜੂਦਾ ਸਮੇਂ ਦੀਆਂ ਗਤੀਵਿਧੀਆ ਉਤੇ ਨਜ਼ਰ ਰੱਖਣ ਦੀ ਹਦਾਇਤ ਦਿੱਤੀ ਗਈ। ਇਸ ਮੌਕੇ ਆਬਜ਼ਰਵਰਾਂ ਵਲੋਂ ਕੰਟਰੋਲ ਰੂਮ ਦਾ ਜਾਇਜ਼ਾ ਵੀ ਲਿਆ ਗਿਆ।
ਇਸ ਮੀਟਿੰਗ ਵਿੱਚ ਜ਼ਿਲ੍ਹਾ ਚੋਣ ਅਫਸਰ ਸੋਨਾਲੀ ਗਿਰਿ, ਐਸ.ਐਸ.ਪੀ ਵਿਵੇਕਸ਼ੀਲ ਸੋਨੀ, ਵਧੀਕ ਜ਼ਿਲ੍ਹਾ ਚੋਣ ਅਫਸਰ ਦੀਪਸ਼ਿਖਾ ਸ਼ਰਮਾ, ਐਸ.ਪੀ. ਅੰਕੁਰ ਗੁਪਤਾ, ਰਿਟਰਨਿੰਗ ਅਫਸਰ ਗੁਰਵਿੰਦਰ ਸਿੰਘ ਜੌਹਲ, ਰਿਟਰਨਿੰਗ ਅਫਸਰ ਪਰਮਜੀਤ ਸਿੰਘ, ਰਿਟਰਨਿੰਗ ਅਫਸਰ ਕੇਸ਼ਵ ਗੋਇਲ, ਏ.ਡੀ.ਸੀ. (ਡੀ) ਦਿਨੇਸ਼ ਵਸ਼ਿਸ਼ਟ, ਏ.ਈ.ਟੀ.ਸੀ. ਹਰਵੀਰ ਕੌਰ, ਡੀ.ਆਰ.ਓ. ਗਰਜਿੰਦਰ ਸਿੰਘ, ਡੀ.ਡੀ.ਪੀ.ਓ. ਅਮਰਿੰਦਰ ਪਾਲ ਸਿੰਘ, ਡੀ.ਐਸ.ਪੀ.ਆਰ. ਰਵਿੰਦਰਪਾਲ ਸਿੰਘ, ਡੀ.ਐਸ.ਪੀ. ਗੁਰਿੰਦਰ ਸਿੰਘ, ਤਹਿਸੀਲਦਾਰ ਚੋਣਾਂ ਅਮਨਦੀਪ ਸਿੰਘ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀ ਹਾਜ਼ਿਰ ਸਨ।
Spread the love