ਜਨਰਲ, ਖਰਚਾ ਅਤੇ ਪੁਲਿਸ ਆਬਜ਼ਰਵਰਾਂ ਵਲੋਂ ਵਿਧਾਨ ਸਭਾ ਚੋਣਾਂ-2022 ਦੇ ਪ੍ਰਬੰਧਾਂ ਦੀ ਸਮੀਖਿਆ

ਜਨਰਲ, ਖਰਚਾ ਅਤੇ ਪੁਲਿਸ ਆਬਜ਼ਰਵਰਾਂ ਵਲੋਂ ਵਿਧਾਨ ਸਭਾ ਚੋਣਾਂ-2022 ਦੇ ਪ੍ਰਬੰਧਾਂ ਦੀ ਸਮੀਖਿਆ
ਜਨਰਲ, ਖਰਚਾ ਅਤੇ ਪੁਲਿਸ ਆਬਜ਼ਰਵਰਾਂ ਵਲੋਂ ਵਿਧਾਨ ਸਭਾ ਚੋਣਾਂ-2022 ਦੇ ਪ੍ਰਬੰਧਾਂ ਦੀ ਸਮੀਖਿਆ
ਵਿਧਾਨ ਸਭਾ ਚੋਣਾਂ-2022
ਨਿਰਪੱਖ ਅਤੇ ਨਿਆਂਪੂਰਨ ਢੰਗ ਨਾਲ ਚੋਣਾਂ ਕਰਵਾਉਣ ਲਈ ਕੋਈ ਕਮੀਂ ਨਾ ਛੱਡੀ ਜਾਵੇ-ਜਨਰਲ ਆਬਜ਼ਰਵਰ
ਵੀਡੀਓ ਸਰਵੀਲੈਂਸ ਟੀਮਾਂ ਨੂੰ  ਹੋਰ ਤੇਜ਼ੀ ਨਾਲ ਗਤੀਸ਼ੀਲ ਕਰਨ ਦੀ ਹਦਾਇਤ-ਖਰਚਾ ਆਬਜਰਵਰ
ਪੁਲਿਸ ਪ੍ਰਸ਼ਾਸਨ ਵਲੋਂ ਲਗਾਏ ਜਾ ਰਹੇ ਨਾਕਿਆਂ ’ਤੇ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਜਾਵੇ-ਪੁਲਿਸ ਆਬਜ਼ਰਵਰ
ਜ਼ਿਲ੍ਹਾ ਪ੍ਰਸ਼ਾਸਨ, ਮਾਣਯੋਗ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਚੋਣਾਂ ਕਰਵਾਉਣ ਲਈ ਵਚਨਬੱਧ- ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ

ਗੁਰਦਾਸਪੁਰ, 3 ਫਰਵਰੀ 2022

ਵਿਧਾਨ ਸਭਾ ਚੋਣਾਂ-2022 ਦੇ ਸਬੰਧ ਵਿਚ ਜ਼ਿਲ੍ਹਾ ਗੁਰਦਾਸਪੁਰ ਵਿਖੇ ਪੁਹੰਚੇ ਜਨਰਲ ਆਬਜ਼ਰਵਰਾਂ, ਸ੍ਰੀ ਚੰਦਰਾ ਸ਼ੇਖਰ ਸਾਖਾਮੁਰੀ, ਆਈ.ਏ.ਐਸ, ਸ੍ਰੀ ਕਲਿਆਣ ਚੰਦਰ ਚਮਨ, ਆਈ.ਏ.ਐਸ. ਡਾ. ਨੀਰਜ ਸ਼ੁਕਲਾ ਆਈ.ਏ.ਐਸ ਅਤੇ ਸ੍ਰੀ ਮਨਵਿੰਦਰਾ ਪ੍ਰਤਾਪ ਸਿੰਘ ਆਈ.ਏ.ਐਸ, ਖਰਚਾ ਆਬਜਰਵਰ ਸ੍ਰੀ ਸੌਰਭ ਕੁਮਾਰ ਰਾਏ, ਆਈ.ਆਰ.ਐਸ ਤੇ ਸ੍ਰੀ ਸੀ.ਪੀ ਚੰਦਰਕਾਂਤ ਆਈ.ਆਰ.ਐਸ (ਸੀ ਐਂਡ ਸੀ ਈ) ਅਤੇ ਪੁਲਿਸ ਆਬਜਰਵਰ ਸ੍ਰੀ ਨਵਨੀਤ ਸੇਕਰਾ ਆਈ.ਪੀ.ਐਸ ਤੇ ਸ੍ਰੀ ਰਾਜੀਵ ਸਵਰੂਪ ਆਈ.ਪੀ.ਐਸ ਵਲੋਂ ਚੋਣਾਂ ਸਬੰਧੀ ਕੀਤੇ ਗਏ ਪ੍ਰਬੰਧਾਂ ਦੀ ਸਮੀਖਿਆ ਪੰਚਾਇਤ ਭਵਨ ਗੁਰਦਾਸਪੁਰ ਵਿਖੇ ਕੀਤੀ ਗਈ। ਇਸ ਮੌਕੇ ਜਨਾਬ ਮੁਹੰਮਦ ਇਸ਼ਫਾਕ ਜ਼ਿਲਾ ਚੋਣ ਅਫਸਰ-ਕਮ –ਡਿਪਟੀ ਕਮਿਸ਼ਨਰ ਗੁਰਦਾਸਪੁਰ, ਡਾ. ਨਾਨਕ ਸਿੰਘ ਐਸ.ਐਸ.ਪੀ ਗੁਰਦਾਸਪੁਰ, ਸ੍ਰੀ ਗੋਰਵ ਤੂਰਾ ਐਸ.ਐਸ.ਪੀ ਬਟਾਲਾ, ਸ੍ਰੀ ਰਾਹੁਲ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਸਮੇਤ ਸਮੂਹ ਆਰ.ਓਜ਼ ਅਤੇ ਵੱਖ-ਵੱਖ ਟੀਮਾਂ ਦੇ ਨੋਡਲ ਅਫਸਰ ਮੋਜੂਦ ਸਨ।

ਹੋਰ ਪੜ੍ਹੋ :-ਜਿਲ੍ਹਾ ਕੋਰਟ ਕੰਪਲੈਕਸ, ਪਠਾਨਕੋਟ ਵਿੱਚ 12 ਮਾਰਚ 2022  ਨੂੰ ਲਗਾਈ ਜਾਵੇਗੀ ਨੈਸਨਲ ਲੋਕ ਅਦਾਲਤ

ਜਨਰਲ ਆਬਜਰਵਰਾਂ ਵਲੋਂ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਪੋਲਿੰਗ ਸਟੇਸ਼ਨਾਂ ਵਿਖੇ ਕੀਤੇ ਗਏ ਪ੍ਰਬੰਧਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ ਗਿਆ। ਉਨਾਂ ਮੀਟਿੰਗ ਵਿਚ ਹਾਜ਼ਰ ਸਮੂਹ ਰਿਨਰਨਿੰਗ ਅਫਸਰਾਂ ਨੂੰ ਪੋਲਿੰਗ ਬੂਥਾਂ ਅੰਦਰ ਸਾਰੀਆਂ ਸਹੂਲਤਾਂ ਜਿਵੇ ਪੀਣ ਵਾਲੇ ਪਾਣੀ ਦਾ ਪ੍ਰਬੰਧ, ਟਾਇਲਟਸ ਤੇ ਰੈਂਪ ਆਦਿ ਦਾ ਫੰਕਸ਼ਨਲ ਹਾਲਤ ਵਿਚ ਹੋਣ ਲਈ ਕਿਹਾ ਤਾਂ ਜੋ ਵੋਟਾਂ ਵਾਲੇ ਦਿਨ ਵੋਟਰਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਨਾਲ ਹੀ ਉਨਾਂ ਦਿਵਿਆਂਗਜਨਾਂ ਅਤੇ 80 ਸਾਲ ਦੀ ਉਮਰ ਤੋਂ ਵੱਧ ਬਜ਼ੁਰਗ ਨੂੰ ਵੋਟ ਪਾਉਣ ਸਬੰਧੀ ਹਰ ਪੱਧਰ ’ਤੇ ਤਿਆਰੀ ਮੁਕੰਮਲ  ਕਰਨ ਦੀ ਹਦਾਇਤ ਕੀਤੀ।

ਜਨਰਲ ਆਬਜਰਵਰਾਂ ਨੇ ਰਿਟਰਨਿੰਗ ਅਫਸਰਾਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਇਹ ਲਾਜ਼ਮੀ ਹੈ ਕਿ ਚੋਣ ਲੜਨ ਵਾਲੇ ਉਮੀਦਵਾਰ ਅਤੇ ਸਬੰਧਤ ਪਾਰਟੀ ਵਲੋਂ ਘੱਟੋ-ਘੱਟ ਤਿੰਨ ਵਾਰ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰ ਦੀ ਜਾਣਕਾਰੀ ਦਿੱਤੀ ਜਾਵੇ ਅਤੇ ਅਪਰਾਧਿਕ ਪਿਛੋਕੜ ਉਮੀਦਵਾਰ ਦੀ ਜਾਣਕਾਰੀ ਵੈਬਸਾਈਟ ਉੱਪਰ ਪਾਈ ਜਾਵੇ। ਉਨਾਂ ਵਲੋਂ ਗੰਭੀਰ ਪੋਲਿੰਗ ਸਟੇਸ਼ਨਾਂ ਸੰਬਧੀ ਜਾਣਕਾਰੀ ਲਈ ਗਈ ਅਤੇ ਚੋਣਾਂ ਲਈ ਡਿਊਟੀ ਉੱਤੇ ਤਾਇਨਾਤ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਕੋਵਿਡ ਵੈਕਸ਼ੀਨੇਸ਼ਨ ਦਾ ਜਾਇਜ਼ਾ ਲਿਆ।

ਉਨਾਂ ਵਲੋਂ ਪੋਸਟਲ ਬੈਲਟ ਪੇਪਰ, ਟਰਾਂਸਪੋਰਟ ਪਲਾਨ. ਈ.ਵੀ.ਐਮਜ਼ ਦੀ ਸਿਖਲਾਈ, ਕੋਵਿਡ ਮੈਨਜੇਮੈਂਟ ਪਲਾਨ ਸਬੰਧੀ ਕੀਤੇ ਗਏ ਕੰਮਾਂ ਦੀ ਜਾਣਕਾਰੀ ਲਈ। ਉਨਾਂ ਸੀ-ਵਿਜ਼ਲ ਐਪ ਜਿਸ ਰਾਹੀ ਕੋਈ ਵੀ ਵਿਅਕਤੀ ਸ਼ਿਕਾਇਤ ਭੇਜ ਸਕਦਾ ਹੈ, ਜਿਸਦਾ 100 ਮਿੰਟ ਦੇ ਅੰਦਰ-ਅੰਦਰ ਨਿਪਟਾਰਾ ਕੀਤਾ ਜਾਂਦਾ ਹੈ, ਸਬੰਧੀ ਲੋਕਾਂ ਨੂੰ ਹੋਰ ਜਾਗਰੂਕ ਕਰਨ, ਵੋਟਰਾਂ ਨੂੰ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਜਾਗਰੂਕ ਕਰਨ ਲਈ ਹੋਰ ਯਤਨ ਵਿੱਢਣ, ਐਫ.ਐਸ.ਟੀ. ਐਸ.ਐਸ.ਟੀ ਤੇ ਵੀ.ਐਸ.ਟੀ ਟੀਮਾਂ  ਨੂੰ ਹੋਰ ਗਤੀਸ਼ੀਲ ਕਰਨ ਅਤੇ ਪੇਡ ਨਿਊਜ਼ ’ਤੇ ਸਖ਼ਤ ਨਿਗਰਾਨੀ ਰੱਖਣ ਦੇ ਆਦੇਸ਼ ਦਿੱਤੇ।

ਮੀਟਿੰਗ ਵਿਚ ਖਰਚਾ ਆਬਜਰਵਰਾਂ ਨੇ ਰਿਟਰਨਿੰਗ ਅਫਸਰਾਂ ਨੂੰ ਕਿਹਾ ਕਿ ਉਹ ਵੀਡੀਓ ਸਰਵੀਲੈਂਸ ਟੀਮਾਂ ਨੂੰ ਹੋਰ ਐਕਟਿਵ ਤੇ ਗਤੀਸ਼ੀਲ ਕੀਤਾ ਜਾਵੇ।  ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਜੋ ਰਾਜਨੀਤਿਕ ਮੀਟਿੰਗਾਂ ਜਾਂ ਪ੍ਰੋਗਰਾਮ ਆਦਿ ਕੀਤੇ ਜਾ ਰਹੇ ਹਨ, ਉਨਾਂ ਦੀ ਬਾਰੀਕੀ ਨਾਲ ਵੀਡੀਓਗਰਾਫੀ ਕੀਤੀ ਜਾਵੇ ਤਾਂ ਜੋ ਉਨਾਂ ਵਲੋਂ ਕੀਤੇ ਜਾ ਰਹੇ ਖਰਚੇ ਆਦਿ ਨੂੰ ਨੋਟ ਕੀਤਾ ਜਾ ਸਕੇ। ਉਨਾਂ ਕਿਹਾ ਕਿ ਚੋਣ ਕਮਿਸ਼ਨ ਵਲੋਂ ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਉਨਾਂ ਦੀ ਸਖਖ਼ਤੀ ਨਾਲ ਪਾਲਣਾ ਕਰਵਾਈ ਜਾਵੇ।

ਮੀਟਿੰਗ ਦੌਰਾਨ ਪੁਲਿਸ ਆਬਜਰਵਰਾਂ ਨੇ ਐਸ.ਐਸ.ਪੀ ਗੁਰਦਾਸਪੁਰ ਤੇ ਬਟਾਲਾ ਨੂੰ ਚੋਣਾਂ ਦੌਰਾਨ ਹਰ ਪੱਧਰ ’ਤੇ ਅਮਨ-ਸ਼ਾਂਤੀ ਬਰਕਰਾਰ ਰੱਖਣ ਲਈ ਕੀਤੇ ਗਏ ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਕਿਹਾ ਕਿ ਜ਼ਿਲੇ ਅਤੇ ਅੰਤਰਰਾਜੀ ਨਾਕਿਆਂ ਉੱਤੇ ਤਾਇਨਾਤ ਪੁਲਿਸ ਕਰਮਚਾਰੀਆਂ ਵਲੋਂ ਵਾਹਨ ਦੀ ਚੈਕਿੰਗ ਬਾਰੀਕੀ ਨਾਲ ਕੀਤੀ ਜਾਵੇ।

ਇਸ ਮੌਕੇ ਜ਼ਿਲ੍ਹਾ ਚੋਣ ਅਫਸਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਆਬਜ਼ਰਵਰਾਂ ਨੂੰ ਯਕੀਨ ਦਿਵਾਇਆ ਗਿਆ ਕਿ ਜ਼ਿਲਾ ਪ੍ਰਸ਼ਾਸਨ,  ਮਾਣਯੋਗ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਚੋਣਾਂ ਸੁਚਾਰੂ ਢੰਗ ਮੁਕੰਮਲ ਕਰਵਾਉਣ ਲਈ ਵਚਨਬੱਧ ਹੈ ਅਤੇ ਮੀਟਿੰਗ ਦੌਰਾਨ ਉਨਾਂ ਵਲੋਂ ਜੋ ਆਦੇਸ਼ ਦਿੱਤੇ ਗਏ ਹਨ, ਉਨਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ। ਉਨਾਂ ਮੀਟਿੰਗ ਵਿਚ ਹਾਜ਼ਰ ਰਿਟਰਨਿੰਗ ਅਫਸਰਾਂ ਤੇ ਸਮੂਹ ਟੀਮਾਂ ਦੇ ਨੋਡਲ ਅਫਸਰਾਂ ਨੂੰ ਕਿਹਾ ਕਿ ਉਹ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਕੀਤੇ ਜਾ ਰਹੇ ਕੰਮ ਵਿਚ ਹੋਰ ਤੇਜ਼ੀ ਲਿਆਉਣ ਤਾਂ ਜੋ ਚੋਣਾਂ ਨਿਰਪੱਖ, ਅਮਨ-ਸਾਂਤੀ ਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹੀਆਂ ਜਾ ਸਕਣ।

ਇਸ ਤੋਂ ਪਹਿਲਾਂ ਮੀਟਿੰਗ ਦੀ ਸ਼ੁਰੂਆਤ ਵਿਚ ਸ੍ਰੀ ਰਾਹੁਲ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਵਲੋਂ ਆਬਜ਼ਰਵਰਾਂ ਨੂੰ ਗੁਰਦਾਸਪੁਰ ਜ਼ਿਲੇ ਦੀ ਭੂਗੋਲਿਕ ਸਥਿਤੀ ਅਤੇ  ਕੋਵਿਡ ਮੈਨੇਜੈਮੈਂਟ ਆਦਿ ਸਬੰਧੀ ਵਿਸਥਾਰ ਵਿਚ ਜਾਣੂੰ ਕਰਵਾਇਆ । ਇਸ ਮੌਕੇ ਐਸ.ਐਸ.ਪੀ ਗੁਰਦਾਸਪੁਰ ਅਤੇ ਬਟਾਲਾ ਵਲੋਂ ਸੁਰੱਖਿਆ ਦੇ ਪ੍ਰਬੰਧ, ਪੁਲਿਸ ਨਾਕਿਆਂ, ਸੰਵੇਨਸ਼ੀਲ ਬੂਥਾਂ ਅਤੇ ਨਾਜਾਇਜ਼ ਸ਼ਰਾਬ ਤੇ ਲਾਹਣ ਜੋ ਚੋਣ ਜਾਬਤਾ ਲੱਗਣ ਬਾਅਦ ਬਰਾਮਦ ਕੀਤੀ, ਉਸ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਉਪੰਰਤ ਸਮੂਹ ਰਿਟਨਿੰਗ ਅਫਸਰਾਂ ਵਲੋਂ ਆਪਣੇ-ਆਪਣੇ ਵਿਧਾਨ ਸਭਾ ਹਲਕੇ ਏਤੇ ਚੋਣਾਂ ਸਬੰਧੀ ਕੀਤੀਆਂ ਗਈਆਂ ਤਿਆਰੀਆਂ ਤੋ ਜਾਣੂੰ ਕਰਵਾਇਆ ਗਿਆ।

ਇਸ ਮੌਕੇ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਰਿਟਰਨਿੰਗ ਅਫਸਰ ਸ੍ਰੀ ਰਾਹੁਲ (ਵਧੀਕ ਡਿਪਟੀ ਕਮਿਸ਼ਨਰ ਗੁਰਦਾਸਪੁਰ),  ਹਲਕਾ ਫਤਗਿਹੜ੍ਹ ਚੂੜੀਆਂ ਦੇ ਰਿਟਰਨਿੰਗ ਅਫਸਰ-ਕਮ-ਵਧੀਕ ਡਿਪਟੀ ਕਮਿਸਨਰ (ਸ਼ਹਿਰੀ ਵਿਕਾਸ) ਡਾ. ਅਮਨਦੀਪ ਕੋਰ, ਗੁਰਦਾਸਪੁਰ ਦੇ ਰਿਟਰਨਿੰਗ ਅਫਸਰ-ਕਮ-ਐਸ.ਡੀ.ਐਮ ਅਮਨਪ੍ਰੀਤ ਸਿੰਘ, ਦੀਨਾਨਗਰ ਦੇ ਰਿਟਰਨਿੰਗ ਅਫਸਰ-ਕਮ-ਐਸ.ਡੀ.ਐਮ ਮੈਡਮ ਨਿਧੀ ਕੁਮਦ, ਡੇਰਾ ਬਾਬਾ ਨਾਨਕ ਦੇ ਰਿਟਰਨਿੰਗ ਅਫਸਰ-ਕਮ-ਐਸ.ਡੀ.ਐਮ ਹਰਪ੍ਰੀਤ ਸਿੰਘ, ਬਟਾਲਾ ਦੇ ਰਿਟਰਨਿੰਗ ਅਫਸਰ –ਕਮ-ਐਸ.ਡੀ.ਐਮ ਰਾਮ ਸਿੰਘ, ਕਾਦੀਆਂ ਦੇ ਰਿਟਰਨਿੰਗ ਅਫਸਰ-ਕਮ-ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ੍ਰੀ ਪਵਿੱਤਰ ਸਿੰਘ, ਮੈਡਮ ਇਨਾਯਤ ਸਹਾਇਕ ਕਮਿਸ਼ਨਰ (ਜ), ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਹਰਜਿੰਦਰ ਸਿੰਘ ਸੰਧੂ ਡੀਡੀਪੀਓ, ਅਮਰਜੀਤ ਸਿੰਘ ਜਿਲਾ ਪ੍ਰੋਗਰਾਮ ਅਫਸਰ, ਮਨਜਿੰਦਰ ਸਿੰਘ ਚੋਣ ਕਾਨੂੰਗੋ ਗੁਰਦਾਸਪੁਰ ਸਮੇਤ ਵੱਖ-ਵੱਖ ਟੀਮਾਂ ਦੇ ਨੋਡਲ ਅਫਸਰ ਆਦਿ ਮੋਜੂਦ ਸਨ।

ਜਨਰਲ, ਖਰਚਾ ਅਤੇ ਪੁਲਿਸ ਆਬਜ਼ਰਵਰਾਂ ਵਲੋਂ ਸਥਾਨਕ ਪੰਚਾਇਤ ਭਵਨ ਗੁਰਦਾਸਪੁਰ ਵਿਖੇ ਚੋਣਾਂ ਦੇ ਸਬੰਧ ਵਿਚ ਕੀਤੀ ਗਈ ਮੀਟਿੰਗ ਦਾ ਦ੍ਰਿਸ਼।

Spread the love