ਜਨਰਲ ਆਬਜ਼ਰਵਰ, ਸ੍ਰੀ ਕਲਿਆਣ ਚੰਦ ਚਮਨ ਆਈ.ਏ.ਐਸ ਵਲੋਂ ਪਿੰਡ ਅਰਲੀਭੰਨ ਵਿਖੇ ਸਥਾਪਤ ਵੂਮਨ ਪੋਲਿੰਗ ਬੂਥ ਦਾ ਦੌਰਾ

KALYAN CHAND
ਜਨਰਲ ਆਬਜ਼ਰਵਰ, ਸ੍ਰੀ ਕਲਿਆਣ ਚੰਦ ਚਮਨ ਆਈ.ਏ.ਐਸ ਵਲੋਂ ਪਿੰਡ ਅਰਲੀਭੰਨ ਵਿਖੇ ਸਥਾਪਤ ਵੂਮਨ ਪੋਲਿੰਗ ਬੂਥ ਦਾ ਦੌਰਾ

ਗੁਰਰਦਾਸਪੁਰ, 14 ਫਰਵਰੀ 2022

ਜਨਰਲ ਆਬਜ਼ਰਵਰ, ਸ੍ਰੀ ਕਲਿਆਣ ਚੰਦ ਚਮਨ, ਆਈ.ਐਸ ਵਲੋਂ ਅੱਜ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿੱਚ ਪੈਂਦੇ ਪਿੰਡ ਅਰਲੀਭੰਨ ਦੇ ਪੋਲਿੰਗ ਬੂਥ ਨੰਬਰ 161 ਦਾ ਦੌਰਾ ਕੀਤਾ ਤੇ 20 ਫਰਵਰੀ ਨੂੰ ਪੈ ਰਹੀਆਂ ਵੋਟਾਂ ਸਬੰਧੀ ਕੀਤੀਆਂ ਗਈਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਹ ਪੋਲਿੰਗ ਬੂਥ, ਵੂਮਨ ਬੂਥ ਹੈ, ਜਿਥੇ ਸਾਰਾ ਪੋਲਿੰਗ ਸਟਾਫ ਵੂਮਨ ਹੈ। ਇਸ ਮੌਕੇ ਬਲਦੇਵ ਸਿੰਘ ਬਾਜਵਾ, ਐਕਸੀਅਨ ਪੰਜਾਬ ਮੰਡੀ ਬੋਰਡ –ਕਮ-ਲਾਇਜ਼ਨ ਅਫਸਰ ਅਤੇ ਪੋਲਿੰਗ ਸਟਾਫ ਮੋਜੂਦ ਸੀ।

ਹੋਰ ਪੜ੍ਹੋ :-ਮੁੱਖ ਚੋਣ ਅਫਸਰ ਨੇ ਸਟਰਾਂਗ ਰੂਮ ਤੇ ਡਿਸਪੈਚ ਕੇਂਦਰ ਦਾ ਨਿਰੀਖਣ ਕੀਤਾ

ਆਈ.ਏ.ਐਸ ਸ੍ਰੀ ਕਲਿਆਣ ਚੰਦ ਚਮਨ, ਜੋ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ-10 ਤੇ ਫਤਹਿਗੜ੍ਹ ਚੂੜੀਆਂ-09 ਦੇ ਜਨਰਲ ਆਬਜਰਵਰ ਹਨ, ਵਲੋਂ ਪੋਲਿੰਗ ਸਟਾਫ ਨਾਲ ਗੱਲ ਕਰਦਿਆਂ ਕਿਹਾ ਕਿ ਮਾਣਯੋਗ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਜਿਥੇ ਚੋਣਾਂ ਨਿਰਪੱਖ, ਸੁਤੰਤਰ ਤੇ ਬਿਨਾਂ ਕਿਸੇ ਡਰ ਤੇ ਲਾਲਚ ਤੋਂ ਮੁਕੰਮਲ ਕਰਵਾਈਆਂ ਜਾਣ, ਉਸਦੇ ਨਾਲ ਵੋਟਰਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਕਰਨ ਨੂੰ ਵੀ ਯਕੀਨੀ ਬਣਾਇਆ ਜਾਵੇ।

ਉਨਾਂ ਅੱਗੇ ਕਿਹਾ ਕਿ ਪੋਲਿੰਗ ਬੂਥ ਦੇ ਸਾਰੇ ਦਾ ਸਾਰਾ ਸਟਾਫ ਵੂਮਨ, ਜਿਥੇ ਸਮੂਹ ਵੋਟਰਾਂ ਅਤੇ ਖਾਸਕਰਕੇ ਔਰਤ ਵੋਟਰਾਂ ਨੂੰ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕਰਨ ਦਾ ਇੱਕ ਸੋਮਾ ਹੈ, ਓਥੇ ਔਰਤਾਂ ਵੀ ਮਰਦ ਦੇ ਬਰਾਬਰ ਹਰ ਚੁਣੋਤੀ ਦਾ ਸਾਹਮਣਾ ਕਰ ਸਕਦੀਆਂ ਹਨ, ਦਾ ਪ੍ਰਤੱਖ ਪ੍ਰਣਾਮ ਹਨ।

ਇਸ ਮੌਕੇ ਉਨਾਂ ਪੋਲਿੰਗ ਸਟਾਫ ਨੂੰ ਪੂਰੀ ਤਨਦੇਹੀ ਅਤੇ ਨਿਰਪੱਖ ਢੰਗ ਨਾਲ ਡਿਊਟੀ ਨਿਭਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਵੋਟਰਾਂ ਨੂੰ ਵੋਟ ਦੇ ਹੱਕ ਦਾ ਵੱਧ ਤੋਂ ਵੱਧ ਵਰਤੋਂ ਕਰਨ ਲਈ ਉਤਸ਼ਾਹਤ ਕੀਤਾ ਜਾਵੇ, ਤਾਂ ਜੋ ਕੋਈ ਵੀ ਯੋਗ ਵੋਟਰ ਆਪਣੇ ਮਤਦਾਨ ਕਰਨ ਤੋਂ ਵਾਝਾਂ ਨਾ ਰਹਿ ਜਾਵੇ। ਇਸ ਮੌਕੇ ਉਨਾਂ ਪੋਲਿੰਗ ਬੂਥ ਵਿਚ ਵੋਟਰਾਂ ਦੀ ਸਹੂਲਤ ਲਈ ਕੀਤੇ ਪ੍ਰਬੰਧਾਂ ਤੇ ਤਸੱਲੀ ਪ੍ਰਗਟਾਈ।

ਜ਼ਿਕਰਯੋਗ ਹੈ ਕਿ 20 ਫਰਵਰੀ ਨੂੰ ਪੈ ਰਹੀਆਂ ਵੋਟਾਂ ਦੌਰਾਨ ਹਰੇਕ ਵਿਧਾਨ ਸਭਾ ਹਲਕੇ ਅੰਦਰ 2-2 ਪੋਲਿੰਗ ਬੂਥ ਅਜਿਹੇ ਹਨ, ਜਿਥੇ ਸਾਰਾ ਪੋਲਿੰਗ ਸਟਾਫ ਔਰਤਾਂ ਦਾ ਹੈ। ਇਨਾਂ ਪੋਲਿੰਗ ਬੂਥਾਂ ਉੱਪਰ ਕੋਈ ਵੀ ਵੋਟਰ (ਮਰਦ/ਔਰਤ) ਵੋਟ ਪਾ ਸਕਦਾ ਹੈ।

Spread the love