ਰੂਪਨਗਰ 9 ਫਰਵਰੀ 2022
ਜ਼ਿਲ੍ਹਾ ਰੂਪਨਗਰ ਵਿੱਚ ਮਾਈਕਰੋ ਅਬਜ਼ਰਵਰਾਂ ਦੀ ਪਹਿਲੇ ਪੜਾਅ ਦੀ ਰੈਂਡੋਮਾਈਜੇਸ਼ਨ ਜਨਰਲ ਅਬਜ਼ਰਵਰ ਸ਼੍ਰੀ ਪੰਡਾਰੀ ਯਾਦਵ ਅਤੇ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰਿ ਰੂਪਨਗਰ ਦੀ ਮੌਜੂਦਗੀ ਵਿੱਚ ਕੀਤੀ ਗਈ।
ਹੋਰ ਪੜ੍ਹੋ :-ਜ਼ਿਲਾ ਕਚਿਹਰੀਆਂ ਬਰਨਾਲਾ ’ਚ ਕੌਮੀ ਲੋਕ ਅਦਾਲਤ 12 ਮਾਰਚ ਨੂੰ
ਸ਼੍ਰੀਮਤੀ ਸੋਨਾਲੀ ਗਿਰਿ ਨੇ ਦੱਸਿਆ ਕਿ ਮਾਈਕਰੋ ਅਬਜ਼ਰਵਰਾਂ ਦੀ ਪਹਿਲੀ ਸਿਖਲਾਈ 11 ਫਰਵਰੀ 2022 ਨੂੰ ਮਿੰਨੀ ਸਕੱਤਰੇਤ ਰੂਪਨਗਰ ਵਿਖੇ ਹੋਵੇਗੀ। ਰੂਪਨਗਰ ਜ਼ਿਲ੍ਹੇ ਵਿੱਚ ਕੁੱਲ 89 ਮਾਈਕਰੋ ਅਬਜ਼ਰਵਰਾ ਤੈਨਾਤ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਇਸ ਰੈਂਡੋਮਾਈਜੇਸ਼ਨ ਲਈ ਵਿਧਾਨ ਸਭਾ ਹਲਕਾ 49-ਸ੍ਰੀ ਅਨੰਦਪੁਰ ਸਾਹਿਬ ਲਈ 23 ਮਾਈਕਰੋ ਅਬਜ਼ਰਵਰ, ਵਿਧਾਨ ਸਭਾ ਹਲਕਾ 50-ਰੂਪਨਗਰ ਲਈ 44 ਮਾਈਕਰੋ ਅਬਜ਼ਰਵਰ ਅਤੇ ਵਿਧਾਨ ਸਭਾ ਹਲਕਾ 51-ਸ੍ਰੀ ਚਮਕੌਰ ਸਾਹਿਬ ਲਈ 22 ਮਾਈਕਰੋ ਆਬਜ਼ਰਵਰ ਚੋਣ ਡਿਊਟੀ ਲਈ ਤਾਇਨਾਤ ਕੀਤੇ ਗਏ ਹਨ।