ਸ਼੍ਰੀ ਚਮਕੌਰ ਸਾਹਿਬ, 9 ਫਰਵਰੀ 2022
ਜਰਨਲ ਆਬਜ਼ਰਵਰ ਆਈ.ਏ.ਐਸ. ਸ਼੍ਰੀ ਪੰਧਾਰੀ ਯਾਦਵ ਅਤੇ ਪੁਲਿਸ ਆਬਜ਼ਰਵਰ ਆਈ.ਪੀ.ਐਸ. ਸ਼੍ਰੀ ਧਰਮਿੰਦਰ ਸਿੰਘ ਦੀ ਨਿਗਰਾਨੀ ਤਹਿਤ ਬੁੱਧਵਾਰ ਨੂੰ ਸਬ-ਡਵੀਜਨਲ-ਮੈਜੀਸਟਰੇਟ, ਦਫਤਰ ਸ਼੍ਰੀ ਚਮਕੌਰ ਸਾਹਿਬ ਵਿਖੇ ਈ.ਵੀ.ਐਮ. ਮਸ਼ੀਨਾਂ ਦੀ ਦੂਜੀ ਰੈਂਡੋਮਾਈਜੈਸ਼ਨ ਰਾਜਨਿਤਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਕੀਤੀ ਗਈ।
ਇਸ ਮੌਕੇ ਆਬਜ਼ਰਵਰਾਂ ਵਲੋਂ ਚੋਣਾਂ ਸਬੰਧੀ ਪ੍ਰਬੰਧਾਂ ਦੀ ਜਾਣਕਾਰੀ ਰਿਟਰਨਿੰਗ ਅਫਸਰ ਸ. ਪਰਮਜੀਤ ਸਿੰਘ ਤੋਂ ਲਈ ਗਈ।
ਇਸ ਬਾਰੇ ਜਾਣਕਾਰੀ ਦਿੰਦਿਆ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰਿ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 51-ਸ਼੍ਰੀ ਚਮਕੌਰ ਸਾਹਿਬ ਵਿਖੇ ਚੋਣਾਂ ਦੀਆਂ ਤਿਆਰੀਆਂ ਜੰਗੀ ਪੱਧਰ ਤੇ ਚੱਲ ਰਹੀਆਂ ਹਨ ਅਤੇ ਪੋਲਿੰਗ ਸਟਾਫ ਨੂੰ ਚੋਣਾਂ ਸਬੰਧੀ ਸਿਖਲਾਈ ਵੀ ਦਿੱਤੀ ਜਾ ਰਹੀ ਹੈ।
ਇਸ ਉਪਰੰਤ ਆਬਜਰਵਾਂ ਵਲੋਂ ਬੇਲਾ ਵਿਖੇ ਬਣਾਏ ਗਏ ਸਟਰਾਂਗ ਰੂਮ ਦਾ ਦੌਰਾ ਕੀਤਾ ਗਿਆ ਅਤੇ ਪੋਲਿੰਗ ਬੂਥਾਂ ਵਿਖੇ ਵਰਤੋਂ ਦੇ ਵਿੱਚ ਆਉਣ ਵਾਲੇ ਸਮਾਨ ਦੀਆਂ ਕਿੱਟਾਂ ਦੀ ਚੈਕਿੰਗ ਕੀਤੀ ਗਈ।