ਝੋਨੇ ਦੀ ਸਿਧੀ ਬਿਜਾਈ ਤੇ 1500 /- ਰੁਪਏ  ਪ੍ਰਤੀ ਏਕੜ ਪ੍ਰੋਤਸਾਹਨ ਰਾਸੀ ਪ੍ਰਾਪਤ ਕਰੋ

ਗੁਰਦਾਸਪੁਰ 26 ਮਈ (   ) : ਡਾ: ਰਣਧੀਰ ਸਿੰਘ ਠਾਕੁਰ ,ਖੇਤੀਬਾੜੀ ਅਫਸਰ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋ ਸਾਲ 2022-23 ਦੋਰਾਂਨ ਝੋਨੇ ਦੀ ਸਿਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 /- ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਦਿੱਤੀ ਜਾ ਰਹੀ ਹੈ  । ਕਿਸਾਨ ਵੀਰ ਆਪਣੀ ਸਹਿਮਤੀ https://agrimachinerypb.com/home/DSR22 ਲਿੰਕ ਤੇ ਕਲਿੱਕ ਕਰ ਕੇ ਦੇ ਸਕਦੇ ਹਨ
ਉਨ੍ਹਾ ਅੱਗੇ ਦੱਸਿਆ ਕਿ ਕਿਸਾਨ ਵੀਰ ਲਿੰਕ ਖੋਲ੍ਹ ਕੇ ਆਪਣਾ ਆਧਾਰ ਨੰਬਰ ਭਰਨਗੇ ਅਤੇ ਆਪਣੇ ਪਿੰਡ ਦਾ ਨਾਮ ਚੁਣਨਗੇ ,ਉਸ ਤੋ ਉਪਰੰਤ ਜਿਹੜੇ ਖੇਤਾਂ ਵਿੱਚ ਸਿੱਧੀ ਬਿਜਾਈ ਕਰਨੀ ਹੈ ਉਸਦਾ ਖੇਵਟ /ਖਸਰਾ ਨੰਬਰ ਭਰਨਗੇ ਅਤੇ ਉਸ ਉਪਰੰਤ ਸਬਮਿਟ ਕਰਨ ਲਈ ਕਲਿੱਕ ਕਰਨਗੇ । ਕਾਸਤਕਾਰ ਕਿਸਾਨ ਆਪਣੀ ਦਿੱਤੀ ਗਈ ਜਾਣਕਾਰੀ ਵਿੱਚ 5 ਜੂਨ 2022 ਤੱਕ ਐਡਿਟ /ਤਬਦੀਲ ਕਰ ਸਕਦੇ ਹਨ । ਝੋਨੇ  ਦੀ ਸਿਧੀ ਬਿਜਾਈ ਦੀ ਤਸਦੀਕ 18 ਜੂਨ 2022 ਅਤੇ 25 ਜੂਨ ਤੋ 30 ਜੂਨ 2022 ਤੱਕ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਕੀਤੀ ਜਾਵੇਗੀ । ਵਧੇਰੇ ਜਾਣਕਾਰੀ ਲਈ ਕਿਸਾਨ  ਜਿਲ੍ਹੇ ਦੇ ਖੇਤੀਬਾੜੀ ਅਧਿਕਾਰੀ ਨਾਲ ਮੋਬਾਇਲ ਫੋਨ ਨੰਬਰ 98149-43333 ਤੇ ਸੰਪਰਕ ਕਰ ਸਕਦੇ ਹਨ । 


Spread the love