ਘਨੌਲੀ-ਨਾਲਾਗੜ ਰੋਡ 9.15 ਕਰੋੜ ਦੀ ਲਾਗਤ ਨਾਲ ਜਲਦ ਬਣਾਈ ਜਾਵੇਗੀ

ਰੂਪਨਗਰ, 10 ਨਵੰਬਰ 2021

ਘਨੌਲੀ-ਨਾਲਾਗੜ ਰੋਡ ਅਪਟੂ ਹਿਮਾਚਲ ਪ੍ਰਦੇਸ਼ ਬਾਰਡਰ (ਐਮ.ਡੀ.ਆਰ.-59) ਸੜਕ ਸੀ.ਆਰ.ਆਈ.ਐਫ. ਸਕੀਮ 2021-22 ਤਹਿਤ 9.15 ਕਰੋੜ ਲਾਗਤ ਨਾਲ ਜਲਦ ਬਣਾਈ ਜਾਵੇਗੀ। ਇਸ ਗੱਲ ਦਾ ਪ੍ਰਗਟਾਵਾ ਕਾਰਜਕਾਰੀ ਇੰਜੀਨੀਅਰ, ਨੈਸ਼ਨਲ ਹਾਈਵੇ ਮੰਡਲ ਦਵਿੰਦਰ ਕੁਮਾਰ ਨੇ ਕੀਤਾ।

ਹੋਰ ਪੜ੍ਹੋ :-ਸੀ-ਪਾਈਟ ਕੈਂਪ ਵਿਖੇ ਫ਼ੌਜ ਵਿਚ ਭਰਤੀ ਲਈ ਮੁਫ਼ਤ ਪ੍ਰੀ-ਟ੍ਰੇਨਿੰਗ ਕੈਂਪ ਸ਼ੁਰੂ

ਉਨ੍ਹਾਂ ਦੱਸਿਆ ਕਿ ਇਸ ਸੜਕ ਦੀ ਲੰਬਾਈ 3 ਕਿਲੋਮੀਟਰ ਅਤੇ ਚੋੜਾਈ 10 ਮੀਟਰ ਹੈ। ਸੜਕ ਨੂੰ ਕੰਕਰੀਟ ਰੋਡ ਦੇ ਤੌਰ ਤੇ ਅਪਗ੍ਰੇਡ ਕਰਨ ਲਈ ਸੀ.ਆਰ.ਆਈ.ਐਫ. ਸਕੀਮ 2021-22 ਤਹਿਤ 9.15 ਕਰੋੜ ਦੀ ਮੰਨਜੂਰੀ ਦਿੱਤੀ ਜਾ ਚੁੱਕੀ ਹੈ।

ਦਵਿੰਦਰ ਕੁਮਾਰ ਨੇ ਦੱਸਿਆ ਕਿ ਇਸ ਸੜਕ ਦਾ ਕੰਮ ਇੱਕ ਹਫਤੇ ਦੇ ਅੰਦਰ-ਅੰਦਰ ਸ਼ੁਰੂ ਹੋ ਜਾਵੇਗਾ। ਇਸ ਕੰਮ  ਨੂੰ 6 ਮਹੀਨੇ ਦੇ ਅੰਦਰ ਮੁਕੰਮਲ ਕੀਤਾ ਜਾਵੇਗਾ ਅਤੇ ਇਸ ਸੜਕ ਦਾ ਡੀਫੈਕਟ ਲਾਈਬਿਲਟੀ ਸਮਾਂ 5 ਸਾਲ ਦਾ ਹੈ।

Spread the love