ਇਲਾਕੇ ਦੇ ਵਿਕਾਸ ਲਈ ਹੋਰ ਸੜਕਾਂ ਦਾ ਵੀ ਮਜਬੂਤੀਕਰਨ ਕੀਤਾ ਜਾਵੇਗਾ
ਰੂਪਨਗਰ, 16 ਨਵੰਬਰ 2021
ਇਲਾਕੇ ਦੀ ਚਿਰੋਕਣੀ ਮੰਗ ਪੂਰਾ ਕਰਦਿਆਂ ਅੱਜ ਮੈਂਬਰ ਪਾਰਲੀਮੈਂਟ ਸ਼੍ਰੀ ਮਨੀਸ਼ ਤਿਵਾੜੀ ਨੇ 6.97 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਘਨੌਲੀ-ਨਾਲਾਗੜ (ਹਿਮਾਚਲ ਪ੍ਰਦੇਸ਼ ਬਾਰਡਰ) ਰੋਡ ਦੀ ਉਸਾਰੀ ਦੀ ਸ਼ੁਰੂਆਤ ਕਰਵਾਈ।
ਹੋਰ ਪੜ੍ਹੋ :-ਸਵੀਪ ਅਤੇ ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਤਹਿਤ ਭਾਸ਼ਣ ਮੁਕਾਬਲੇ
ਇਸ ਮੌਕੇ ਸ਼੍ਰੀ ਤਿਵਾੜੀ ’ਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਇਸ ਰੋਡ ਦੀ ਉਸਾਰੀ ਛੇ ਮਹੀਨੇ ਵਿਚ ਯਕੀਨੀ ਤੌਰ ’ਤੇ ਮੁਕੰਮਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੇਜਰ ਡਿਸਟਰਿਕ ਰੋਡ-59 ਦੇ ਬਣਨ ਨਾਲ ਇਲਾਕੇ ਦੇ ਲੋਕਾਂ ਅਤੇ ਉਦਯੋਗਾਂ ਨੂੰ ਕਾਫੀ ਫਾਇਦਾ ਪਹੁੰਚੇਗਾ।
ਸ਼੍ਰੀ ਤਿਵਾੜੀ ਨੇ ਅੱਗੇ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਰੋਡ ਦੀ ਉਸਾਰੀ ਦੌਰਾਨ ਲੋਕਲ ਛੋਟੇ ਵਾਹਨਾਂ ਨੂੰ ਛੱਡ ਕੇ ਭਾਰੀ ਵਾਹਨਾਂ ਦੀ ਆਵਾਜਾਈ ’ਤੇ ਮੁਕਮੰਲ ਪਾਬੰਦੀ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਰੋਡ ਤੋਂ ਇਲਾਵਾ ਇਲਾਕੇ ਦੇ ਵਿਕਾਸ ਲਈ ਹੋਰ ਸੜਕਾਂ ਦਾ ਵੀ ਮਜਬੂਤੀਕਰਨ ਕੀਤਾ ਜਾਵੇਗਾ।
ਘਨੌਲੀ-ਨਾਲਾਗੜ ਰੋਡ ਅਪਟੂ ਹਿਮਾਚਲ ਪ੍ਰਦੇਸ਼ ਬਾਰਡਰ (ਐਮ.ਡੀ.ਆਰ.-59), ਸੀ.ਆਰ.ਆਈ.ਐਫ. ਸਕੀਮ 2021-22 ਤਹਿਤ ਬਣਾਈ ਜਾ ਰਹੀ ਹੈ ਅਤੇ ਇਸ ਸੜਕ ਦੀ ਲੰਬਾਈ 3 ਕਿਲੋਮੀਟਰ ਅਤੇ ਚੋੜਾਈ 10 ਮੀਟਰ ਹੈ। ਸੜਕ ਨੂੰ ਕੰਕਰੀਟ ਰੋਡ ਦੇ ਤੌਰ ਤੇ ਅਪਗ੍ਰੇਡ ਕਰਨ ਲਈ ਸੀ.ਆਰ.ਆਈ.ਐਫ. ਸਕੀਮ 2021-22 ਤਹਿਤ ਬਣਾਉਣ ਦੀ ਮੰਜੂਰੀ ਮਿਲੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਸੜਕ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਕਰ ਦਿੱਤਾ ਗਿਆ ਹੈ ਇਸ ਕੰਮ ਨੂੰ ਸਮਾਂਬੱਧ ਸੀਮਾ ਵਿਚ ਮੁਕੰਮਲ ਕਰ ਲਿਆ ਜਾਵੇਗਾ।