ਤਰਨ ਤਾਰਨ/ਭਿੱਖੀਵਿੰਡ 3 ਅਕਤੂਬਰ 2021
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਜਨਮ ਸ਼ਤਾਬਦੀ ਨੂੰ ਸਮਰਪਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਚੂੰਘ ‘ਚ ਭਾਸ਼ਣ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਵੱਧ ਚੜ ਕੇ ਭਾਗ ਲਿਆ। ਇਹਨਾਂ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਮਹਿਤਾਬ ਸਿੰਘ (ਬੀ. ਏ ਤੀਜਾ ਸਮੈਸਟਰ), ਦੂਜਾ ਸਥਾਨ ਸੋਨਾਲੀ ਚੋਪੜਾ (ਬੀ. ਐੱਸ . ਸੀ. ਨਾਨ ਮੈਡੀਕਲ ਤੀਜਾ ਸਮੈਸਟਰ) ਅਤੇ ਤੀਜਾ ਸਥਾਨ ਰਵੀਦੀਪ ਸਿੰਘ (ਬੀ. ਏ. ਪੰਜਵਾਂ ਸਮੈਸਟਰ) ਨੇ ਪ੍ਰਾਪਤ ਕੀਤਾ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਮੈਡਮ ਕਿੰਦਰਜੀਤ ਕੌਰ ਨੇ ਇਹਨਾਂ ਮੁਕਾਬਲਿਆਂ ‘ਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕੀਤੀ।
ਹੋਰ ਪੜ੍ਹੋ :-ਮੁੱਖ ਮੰਤਰੀ ਦੀ ਅਪੀਲ `ਤੇ ਕੇਂਦਰ ਵੱਲੋਂ ਪੰਜਾਬ ਨੂੰ 3 ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਕਰਨ ਦੀ ਇਜਾਜ਼ਤ
ਇਸ ਮੌਕੇ ਡਾ. ਗੁਰਿੰਦਰਜੀਤ ਕੌਰ ਨੇ ਗੁਰੂ ਜੀ ਦੀ ਦਾਰਸ਼ਨਿਕਤਾ ਤੇ ਕਲਾ ਬਾਰੇ ਵਿਚਾਰ ਪੇਸ਼ ਕੀਤੇ ਅਤੇ ਕਿਹਾ ਕਿ ਮੁਕਾਬਲੇ ‘ਚ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਕਾਲਜ ਦੇ ਰਜਿਸਟਰਾਰ ਪ੍ਰੋ. ਗੁਰਚਰਨਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਨਵੇਂ ਸੈਸ਼ਨ ਸ਼ੁਰੂ ਹੋਣ ਦੀ ਵਧਾਈ ਦਿੱਤੀ ਤੇ ਇਸ ਪ੍ਰੋਗਰਾਮ ਨੂੰ ਸੈਸ਼ਨ ਦਾ ਪਹਿਲਾ ਸਹਿ-ਅਕਾਦਮਿਕ ਪ੍ਰੋਗਰਾਮ ਦੱਸਿਆ। ਇਸ ਪ੍ਰੋਗਰਾਮ ਦਾ ਸੰਚਾਲਨ ਪ੍ਰੋ. ਮਨਦੀਪ ਕੌਰ (ਕਮਿਸਟਰੀ ਵਿਭਾਗ) ਨੇ ਕੀਤਾ। ਇਸ ਮੌਕੇ ਡਾ. ਮਨਜਿੰਦਰ ਕੌਰ , ਰਣਦੀਪ ਕੌਰ (ਕਮਿਸਟਰੀ ਵਿਭਾਗ) , ਵਿਨੈ ਕੁਮਾਰ ਧਵਨ ਅਤੇ ਪਾਰੁਲ ਚੋਪੜਾ (ਫਿਜ਼ਿਕਸ ਵਿਭਾਗ), ਬੇਅੰਤ ਸਿੰਘ ਅਤੇ ਗੁਰਸਿਮਰਨ ਸਿੰਘ (ਪੰਜਾਬੀ ਵਿਭਾਗ) ਸਮੇਤ ਸਮੁੱਚੇ ਅਧਿਆਪਕ ਸਾਹਿਬਾਨ ਹਾਜ਼ਰ ਸਨ।