ਗੋਲੇਵਾਲ ਜਲ ਨਿਕਾਸ ਮੰਡਲ ਦੇ ਕਰਮਚਾਰੀਆਂ ਨੂੰ ਪੰਜਾਬ ਸੁਬਾਰੀਨੇਟ ਸਰਵਿਸ ਫੈਡਰੇਸ਼ਨ ਯੂਨੀਅਨ ਵਿਚ ਕੀਤਾ ਸ਼ਾਮਲ
ਫਿਰੋਜ਼ਪੁਰ 04 ਅਪ੍ਰੈਲ 2022
ਗੋਲੇਵਾਲ ਜਲ ਨਿਕਾਸ ਮੰਡਲ ਦੇ ਦਫ਼ਤਰ ਵਿਖੇ ਅੱਜ ਪੰਜਾਬ ਸੁਬਾਰੀਨੇਟ ਸਰਵਿਸ ਫੈਡਰੇਸ਼ਨ ਮੁੱਖ ਦਫ਼ਤਰ 16802220 ਬਰਾਂਚ ਜਿਲ੍ਹਾ ਫਿਰੋਜ਼ਪੁਰ ਯੂਨੀਅਨ ਦੀ ਮੀਟਿੰਗ ਹੋਈ ਇਸ ਮੌਕੇ ਗੋਲੇਵਾਲ ਜਲ ਨਿਕਾਸ ਮੰਡਲ ਦੇ ਦਫ਼ਤਰ ਵਿਚ ਜਿਲ੍ਹਾ ਪ੍ਰਧਾਨ ਰਾਮ ਪ੍ਰਸ਼ਾਦ ਅਤੇ ਜਿਲ੍ਹਾਂ ਜਨਰਲ ਸਕੱਤਰ ਸੁਖਵਿੰਦਰ ਸਿੰਘ ਭੁੱਲਰ ਦੀ ਅਗਾਵਾਈ ਵਿਚ ਮਕੈਨੀਕਲ ਮੰਡਲ ਜੋ ਕਿ ਗੋਲੇਵਾਲਾ ਜਲ ਨਿਕਾਸ ਮੰਡਲ ਵਿਚ ਮਰਜ਼ ਹੋਇਆ ਸੀ ਉਸਦੇ ਕਲੈਰੀਕਲ ਅਤੇ ਫੀਲਡ ਸਟਾਫ ਕਰਮਚਾਰੀਆਂ ਨੂੰ ਪੰਜਾਬ ਸੁਬਾਰੀਨੇਟ ਸਰਵਿਸ ਫੈਡਰੇਸ਼ਨ (ਪੀ.ਐਸ.ਐਸ.ਐਫ ) ਯੂਨੀਅਨ ਵਿਚ ਜਥੇਬੰਦੀ ਨੂੰ ਸ਼ਾਮਲ ਕਰਕੇ ਉਨ੍ਹਾਂ ਨੂੰ ਅਹੁੱਦੇ ਵੰਡ ਕੇ ਨਵੀਆਂ ਜਿਮੇਵਾਰੀਆਂ ਦਿੱਤੀਆਂ ਗਈਆਂ।
ਹੋਰ ਪੜ੍ਹੋ :-ਸਿਵਲ ਸਰਜਨ ਵਲੋਂ ਡੇਰਾਬੱਸੀ ਤੇ ਢਕੋਲੀ ਦੇ ਹਸਪਤਾਲਾਂ ਦਾ ਦੌਰਾ, ਦਿਤੀਆਂ ਹਦਾਇਤਾਂ
ਇਸ ਮੌਕੇ ਸ਼ਾਮਲ ਹੋਏ ਸਾਥੀ ਜਿਨ੍ਹਾਂ ਵਿਚੋਂ ਮਨਜੀਤ ਕੁਮਾਰ ਸਟੋਰ ਮੁਨਸ਼ੀ, ਸੁਖਦੇਵ ਸਿੰਘ ਸੁਪਰਵਾਇਜਰ, ਦਰਸ਼ਨ ਲਾਲ ਟਾਇਮ ਕਲਰਕ, ਰਾਮਬੀਰ ਸਿੰਘ ਟਾਇਮ ਕਲਰਕ, ਸਜੀਵ ਕੁਮਾਰ ਟਾਇਮ ਕਲਰਕ, ਸੁਰੇਸ਼ ਕੁਮਾਰ ਟਾਇਮ ਕਲਰਕ, ਓਂਕਾਰ ਸਿੰਘ, ਟੀ-ਮੇਟ, ਵਿਸ਼ਾਲਪਾਲ ਸਿੰਘ ਟੀ-ਮੇਟ ਅਤੇ ਅਵਤਾਰ ਸਿੰਘ ਚੌਕੀਦਾਰ ਸ਼ਾਮਲ ਹਨ।
ਇਸ ਮੌਕੇ ਵੱਖ -ਵੱਖ ਆਗੂਆਂ ਨੇ ਸ਼ਾਮਲ ਹੋਣ ਤੇ ਵਧਾਈ ਦਿੰਦਿਆਂ ਕਿਹਾ ਕਿ ਕਰਮਚਾਰੀ ਆਪਣੇ ਅਹੁੱਦੇ ਦਾ ਸਹੀ ਇਸਤੇਮਾਲ ਕਰਨ ਤੇ ਜ਼ਿਲ੍ਹਾ ਪੱਧਰ ਤੇ ਲੱਗਣ ਵਾਲੇ ਰੋਸ ਪ੍ਰਦਰਸ਼ਨ ਵਿਚ ਵੱਧ ਚੜ ਕੇ ਸ਼ਾਮਲ ਹੋਣ ਅਤੇ ਜ਼ਿਲ੍ਹਾ ਪੱਧਰ ਦੀ ਯੂਨੀਅਨ ਦਾ ਵੱਧ ਤੋ ਵੱਧ ਸਾਥ ਦੇਣ।
ਇਸ ਮੌਕੇ ਪ੍ਰਵੀਨ ਕੁਮਾਰ, ਰਾਜ ਕੁਮਾਰ, ਬੂਟਾ ਸਿੰਘ, ਵਿਲਸਨ, ਸ਼ਾਮ ਸੁੰਦਰ ਅਤੇ ਸੁਖਵਿੰਦਰ ਸਿੰਘ ਡੀਸੀ ਦਫ਼ਤਰ, ਮਾਨ ਸਿੰਘ ਭੱਟੀ ਪੰਜਾਬ ਪ੍ਰਧਾਨ ਪਨਸਪ, ਦਰਸ਼ਨ ਲਾਲ, ਜਗਮੀਤ ਸਿੰਘ, ਵਿਸ਼ਾਲ ਸਿੰਘ, ਰਮੇਸ਼ ਸਿੰਘ, ਕੁਲਵਿੰਦਰ, ਤਰਸੇਮ ਲਾਲ, ਮਹੇਸ਼ ਕੁਮਾਰ ਆਦਿ ਹਾਜਰ ਸਨ।