ਸ੍ਰੀ ਚਮਕੌਰ ਸਾਹਿਬ 10 ਅਪ੍ਰੈਲ 2022
ਸਰਕਾਰੀ ਹਾਈ ਸਕੂਲ ਬਰਸਾਲਪੁਰ ਦੇ ਸਮੂਹ ਅਧਿਆਪਕਾਂ ਨੇ ਰਲ ਮਿਲਕੇ ਸ੍ਰੀ ਸੁਖਮਣੀ ਸਾਹਿਬ ਦੇ ਪਾਠ ਦੇ ਭੋਗ ਪਾਏ ਕੇ ਨਵੇਂ ਸੈਸ਼ਨ 2022-2023 ਦੀ ਸ਼ੁਰੂਆਤ ਕੀਤੀ।ਇਸ ਗੁਰਮਤਿ ਸਮਾਗਮ ਵਿੱਚ ਪਿੰਡ ਵਾਸੀਆਂ ਨੇ ਵੱਧ ਚੜ੍ਹ ਕੇ ਹਿੱਸਾ ਪਾਇਆ। ਬਰਸਾਲਪੁਰ ਸਕੂਲ ਦੇ ਨਾਲ ਲੱਗਦੇ ਸਕੂਲਾਂ ਦੇ ਅਧਿਆਪਕਾਂ ਨੇ ਵੀ ਉਚੇਚੀ ਸ਼ਮੂਲੀਅਤ ਕੀਤੀ।
ਹੋਰ ਪੜ੍ਹੋ :-3 ਲੱਖ ਰੁਪਏ ਦੇ ਕਰੀਬ ਜੁਰਮਾਨੇ ਨਾਲ 10 ਓਵਰਲੋਡਡ ਵਾਹਨਾਂ ਜਬਤ ਕੀਤੇ ਗਏ
ਕਾਰਜਕਾਰੀ ਮੁੱਖ ਅਧਿਆਪਕ ਸ਼੍ਰੀ ਰਾਜੇਸ਼ ਕੁਮਾਰ ਜੀ ਨੇ ਸਾਰੇ ਆਏ ਹੋਏ ਅਧਿਆਪਕਾਂ ਅਤੇ ਪਿੰਡ ਵਾਸੀਆਂ ਦਾ ਨਿੱਘਾ ਸਵਾਗਤ ਕੀਤਾ।ਬੀ.ਐੱਮ ਸਾਇੰਸ ਤੇਜਿੰਦਰ ਸਿੰਘ ਬਾਜ਼ ਨੇ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਉਂਦਿਆਂ ਸਾਰੇ ਪਤਵੰਤੇ ਸੱਜਣਾਂ ਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਸਕੂਲ ਨਾਲ ਤਨੋਂ ਮਨੋਂ ਅਤੇ ਧਨੋ ਜੁੜਨ ਦੀ ਬੇਨਤੀ ਕੀਤੀ। ਜ਼ਿਲ੍ਹਾ ਕੁਆਰਡੀਨੇਟਰ ਰਵਿੰਦਰ ਸਿੰਘ ਰੱਬੀ ਨੇ ਆਪਣੀ ਸਟੇਜ ਤੇ ਹਾਜ਼ਰੀ ਲਗਵਾਈ। ਸਕੂਲ ਅਧਿਆਪਕ ਸਰਬਜੀਤ ਸਿੰਘ, ਮਨਦੀਪ ਸਿੰਘ, ਗੁਰਵਿੰਦਰ ਸਿੰਘ ਅਤੇ ਸੁਖਦੇਵ ਸਿੰਘ ਨੇ ਆਪਣੀ ਆਪਣੀ ਡਿਊਟੀ ਬਾਖ਼ੂਬੀ ਨਿਭਾਈ। ਇਸ ਸਮਾਗਮ ਵਿੱਚ ਹੋਰਾਂ ਤੋਂ ਇਲਾਵਾ ਬੀ.ਐੱਮ ਕੰਵਲਜੀਤ ਸਿੰਘ, ਬੀ.ਐੱਮ ਜਸਵੀਰ ਸਿੰਘ, ਗਗਨਪ੍ਰੀਤ ਕੌਰ, ਸੰਦੀਪ ਕੌਰ, ਸਰਬਜੀਤ ਕੌਰ, ਪਰਮਜੀਤ ਕੌਰ ਆਦਿ ਸਮੂਹ ਸਟਾਫ਼ ਹਾਜ਼ਰ ਸੀ।