ਸਰਕਾਰੀ ਆਈ.ਟੀ.ਆਈ ਵਿਖੇ ਸੁਵਿਧਾ ਕੈਂਪ ਦਾ ਕੀਤਾ ਆਯੋਜਨ

ਸਰਕਾਰੀ ਆਈ.ਟੀ.ਆਈ ਵਿਖੇ ਸੁਵਿਧਾ ਕੈਂਪ ਦਾ ਕੀਤਾ ਆਯੋਜਨ
ਸਰਕਾਰੀ ਆਈ.ਟੀ.ਆਈ ਵਿਖੇ ਸੁਵਿਧਾ ਕੈਂਪ ਦਾ ਕੀਤਾ ਆਯੋਜਨ
ਸੰਸਥਾ ਕਮਜ਼ੋਰ ਪਰਿਵਾਰਾਂ ਦੀਆਂ ਲੜਕੀਆਂ ਦੀ ਬਿਹਤਰੀ ਲਈ ਵਚਨਬੱਧ : ਪੁਰਖਾਲਵੀ
200 ਸਿਖਿਆਰਥਣਾਂ ਦੇ ਖੋਲੇ ਜ਼ੀਰੋ ਬੈਲੈਂਸ ਬੱਚਤ ਖਾਤੇ
ਐਸ.ਏ.ਐਸ ਨਗਰ 30 ਦਸੰਬਰ 2021
ਪੰਜਾਬ ਸਰਕਾਰ ਵੱਲੋਂ ਕਮਜ਼ੋਰ ਵਰਗ ਦੀਆਂ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਚਲਾਈ ਗਈ ਪੰਜਾਬ ਅੰਬੇਦਕਰ ਪੋਰਟਲ ਸਕਾਲਰਸ਼ਿਪ ਸਕੀਮ ਦੇ ਲਾਭਪਾਤਰੀਆਂ ਦੀ ਸੁਵਿਧਾ ਲਈ ਸਰਕਾਰੀ ਆਈ.ਟੀ.ਆਈ (ਇ) ਐਸ.ਏ.ਐਸ ਨਗਰ ਗ੍ਰੇਟਰ ਮੁਹਾਲੀ ਵਿਖੇ ਇੰਸਟੈਂਟ ਬੈਂਕ ਖਾਤੇ ਖੋਲਣ ਲਈ ਸੰਸਥਾ ਵੱਲੋਂ ਯੂਨੀਅਨ ਬੈਂਕ ਦੇ ਸਹਿਯੋਗ ਨਾਲ ਇੱਕ ਸੁਵਿਧਾ ਕੈਂਪ ਦਾ ਆਯੋਜਨ ਕੀਤਾ ਗਿਆ।
ਇਸ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਿੰਸੀਪਲ ਸ਼੍ਰੀ ਸ਼ਮਸ਼ੇਰ ਪੁਰਖਾਲਵੀ ਨੇ ਦੱਸਿਆ ਕਿ ਸੰਸਥਾ ਵਿੱਚ ਵੱਖ-ਵੱਖ ਟਰੇਡਾਂ ਅਧੀਨ ਸਿਖਲਾਈ ਪ੍ਰਾਪਤ ਕਰ ਰਹੀਆਂ ਸਿਖਿਆਰਥਣਾਂ ਦੀ ਖੱਜਲ ਖੁਆਰੀ ਨੂੰ ਕੁੱਜੇ ਪਾਉਣ ਲਈ ਸੰਸਥਾ ਵਿੱਚ ਹੀ ਯੂਨੀਅਨ ਬੈਂਕ ਦੇ ਸਹਿਯੋਗ ਨਾਲ ਲਗਾਏ ਗਏ ਇਸ ਸੁਵਿਧਾ ਕੈਂਪ ਦੌਰਾਨ ਕਰੀਬ 200 ਸਿਖਿਆਰਥਣਾਂ ਦੇ ਜ਼ੀਰੋ ਬੈਲੈਂਸ ਉੱਤੇ ਨਵੇਂ ਬੱਚਤ ਖਾਤੇ ਖੋਲੇ ਗਏ ਤਾਂ ਜੋ ਪੰਜਾਬ ਸਰਕਾਰ ਵੱਲੋਂ ਕਮਜ਼ੋਰ ਵਰਗ ਦੀਆਂ ਲੜਕੀਆਂ ਨੂੰ ਅੰਬੇਦਕਰ ਸਕਾਲਰਸ਼ਿਪ ਸਕੀਮ ਅਧੀਨ ਮਿਲਦੀ ਵਜੀਫਾ ਰਕਮ ਦੇ ਦੇਣ-ਲੈਣ ਦੌਰਾਨ ਲੜਕੀਆਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਬੈਂਕ ਵਿੱਚ ਆਪਣਾ ਖਾਤਾ ਖੁਲਵਾਉਣ ਉਪਰੰਤ ਸਿਲਾਈ ਕਟਾਈ ਟਰੇਡ ਦੀਆਂ ਸਿਖਿਆਰਥਣਾਂ ਸ਼ਿਵਾਨੀ ਤੇ ਗਗਨਦੀਪ ਕੌਰ, ਸੈਕਰੇਟੇਰੀਅਲ ਪ੍ਰੈਕਟਿਸ ਦੀਆਂ ਸਿਖਿਆਰਥਣਾਂ ਕੋਮਲਪ੍ਰੀਤ ਕੌਰ ਤੇ ਗੌਰੀ ਵਰਮਾ, ਬਿਊਟੀ ਪਾਰਲਰ ਦੀਆਂ ਸਿਖਿਆਰਥਣਾਂ ਸੁੱਖਜੀਤ ਕੌਰ ਤੇ ਰਵਿੰਦਰ ਕੌਰ ਅਤੇ ਕੰਪਿਊਟਰ ਦੀਆਂ ਸਿਖਿਆਰਥਣਾਂ ਜਸ਼ਨਦੀਪ ਕੌਰ ਤੇ ਸਿਮਰਨ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸੰਸਥਾ ਦੇ ਪ੍ਰਿੰਸੀਪਲ ਅਤੇ ਸਟਾਫ ਦਾ ਧੰਨਵਾਦ ਕੀਤਾ ਜੋ ਹਰ ਵੇਲੇ ਸਿਖਿਆਰਥਣਾਂ ਦੀ ਬਿਹਤਰੀ, ਉਥਾਨ ਅਤੇ ਭਲਾਈ ਲਈ ਵੱਖ-ਵੱਖ ਉਪਰਾਲੇ ਕਰਕੇ ਬੱਚਿਆਂ ਦੀਆਂ ਸਮੱਸਿਆਵਾਂ ਨੂੰ ਸਮਾਬੱਧ ਅਤੇ ਸਮੇਂ ਸਿਰ ਹੱਲ ਕਰਨ ਲਈ ਵਿਸ਼ੇਸ਼ ਤਵੱਜੋਂ ਦਿੰਦੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਨੀਅਨ ਬੈਂਕ ਆਫ ਇੰਡੀਆਂ ਦੀ ਬਰਾਂਚ ਮੈਨੇਜਰ ਸ਼੍ਰੀਮਤੀ ਮੌਨੀਕਾ ਕੋਹਲੀ, ਕੈਸ਼ੀਅਰ ਸ਼੍ਰੀਮਤੀ ਆਰੂਪੀ ਸੂਦ, ਸੰਸਥਾ ਦੇ ਗਰੁੱਪ ਇੰਸਟਰਕਟਰ ਸ਼੍ਰੀ ਸਤਨਾਮ ਸਿੰਘ, ਟ੍ਰੇਨਿੰਗ ਕੋਆਰਡੀਨੇਟਰ ਸ਼੍ਰੀ ਰਾਕੇਸ਼ ਕੁਮਾਰ, ਪਲੇਸਮੈਂਟ ਅਫਸਰ ਸ਼੍ਰੀ ਅਮਨਦੀਪ ਸ਼ਰਮਾ, ਸ਼੍ਰੀਮਤੀ ਉਪਾਸਨਾ ਅੱਤਰੀ, ਸ਼੍ਰੀਮਤੀ ਰੇਨੂੰ ਸ਼ਰਮਾ, ਸ਼੍ਰੀਮਤੀ ਰਮਨਦੀਪ ਕੌਰ, ਸ਼੍ਰੀਮਤੀ ਸ਼ਵੀ ਗੋਇਲ ਅਤੇ ਸਮੂਹ ਸਿਖਿਆਰਥੀ ਹਾਜ਼ਰ ਸਨ।
ਸਥਾਨਕ ਸਰਕਾਰੀ ਆਈ.ਟੀ.ਆਈ (ਲੜਕੀਆਂ) ਵੱਲੋਂ ਲਗਾਏ ਗਏ ਸੁਵਿਧਾ ਕੈਂਪ ਦੌਰਾਨ ਬੈਂਕ ਖਾਤੇ ਖੁਲਵਾਉਂਦੀਆਂ ਵੱਖ-ਵੱਖ ਟਰੇਡਾਂ ਦੀਆਂ ਸਿਖਿਆਰਥਣਾਂ।
Spread the love