ਭਾਰਤ ਸਰਕਾਰ ਅਤੇ ਯੂਰਪੀ ਇਨਵੈਸਟਮੈਂਟ ਬੈਂਕ (ਈ.ਆਈ.ਬੀ.) ਨੇ ਅੱਜ ਇਕ ਵਰਚੁਅਲ ਦਸਤਖਤ ਸਮਾਰੋਹ ਰਾਹੀਂ ਪੁਣੇ ਮੈਟਰੋ ਰੇਲ ਪ੍ਰਾਜੈਕਟ ਲਈ 150 ਮਿਲੀਅਨ ਯੂਰੋ ਦੀ ਦੂਸਰੀ ਕਿਸ਼ਤ ਦੇ ਵਿੱਤ ਸਮਝੌਤੇ ‘ਤੇ ਦਸਤਖਤ ਕੀਤੇ। ਦਸਤਖਤ ਸਮਾਰੋਹ ਪੁਰਤਗਾਲ ਦੇ ਵਿਦੇਸ਼ੀ ਮਾਮਲਿਆਂ ਅਤੇ ਸਹਿਕਾਰਤਾ ਬਾਰੇ ਮੰਤਰੀ ਐਚਈ ਸ਼੍ਰੀ ਫ੍ਰਾਂਸਿਸਕੋ ਆਂਡਰੇ ਅਤੇ ਈਆਈਬੀ ਦੇ ਪ੍ਰਧਾਨ ਐਚਈ ਸ੍ਰੀ ਵਰਨਰ ਹੋਇਰ ਦੀ ਮੌਜੂਦਗੀ ਵਿੱਚ ਆਯੋਜਿਤ ਹੋਇਆ। ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਦੇ ਵਿਭਾਗ ਦੇ ਵਧੀਕ ਸਕੱਤਰ, ਸ਼੍ਰੀ ਕੇ. ਰਾਜਰਮਨ ਨੇ ਭਾਰਤ ਸਰਕਾਰ ਵਲੋਂ ਕਰਜ਼ੇ ਤੇ ਦਸਤਖਤ ਕੀਤੇ ਅਤੇ ਈਆਈਬੀ ਵਲੋਂ, ਕ੍ਰਿਸਚੀਅਨ ਕੇਟਲ ਥਾਮਸਨ, ਉਪ-ਪ੍ਰਧਾਨ ਨੇ ਦਸਤਖਤ ਕੀਤੇ।
ਈਆਈਬੀ ਨੇ ਪੁਣੇ ਮੈਟਰੋ ਰੇਲ ਪ੍ਰਾਜੈਕਟ ਨੂੰ ਫੰਡ ਦੇਣ ਲਈ 600 ਮਿਲੀਅਨ ਯੂਰੋ ਦੇ ਕੁਲ ਕਰਜ਼ੇ ਨੂੰ ਪ੍ਰਵਾਨਗੀ ਦਿੱਤੀ ਸੀ। ਭਾਰਤ ਸਰਕਾਰ ਅਤੇ ਈਆਈਬੀ ਵਿਚਕਾਰ 22.7.2019 ਨੂੰ 200 ਮਿਲੀਅਨ ਯੂਰੋ ਦੀ ਪਹਿਲੀ ਕਿਸ਼ਤ ਦਾ ਵਿੱਤੀ ਸਮਝੌਤਾ ਸਹੀਬੰਦ ਕੀਤਾ ਗਿਆ ਸੀ। ਇਸ ਪ੍ਰਾਜੈਕਟ ਦਾ ਉਦੇਸ਼ ਪੁਣੇ ਸ਼ਹਿਰ ਵਿੱਚ ਸੰਘਣੀ ਆਬਾਦੀ ਵਾਲੇ ਖੇਤਰ ਵਿੱਚ ਕੁਸ਼ਲ, ਸੁਰੱਖਿਅਤ, ਆਰਥਿਕ ਅਤੇ ਪ੍ਰਦੂਸ਼ਣ ਮੁਕਤ ਮਾਸ ਰੈਪਿਡ ਟ੍ਰਾਂਜਿਟ ਸਿਸਟਮ ਪ੍ਰਦਾਨ ਕਰਨਾ ਹੈ ਜੋ ਵਿਭਿੰਨ ਟ੍ਰੈਫਿਕ ਵਿਕਲਪਾਂ ਨਾਲ ਕੰਮ ਕਰਦਾ ਹੈ।
ਈਆਈਬੀ ਤੋਂ ਵਿੱਤੀ ਸਹਾਇਤਾ, ਕੋਰੀਡੋਰ 1 (ਉੱਤਰ-ਦੱਖਣ) – ਪਿੰਪਰੀ ਚਿੰਚਵਾੜ ਮਿਉਂਸਪਲ ਕਾਰਪੋਰੇਸ਼ਨ (ਪੀਸੀਐੱਮਸੀ) ਤੋਂ ਸਵਰਗੇਟ ਅਤੇ ਕੋਰੀਡੋਰ 2 (ਪੱਛਮੀ-ਪੂਰਬ) – ਵਨਾਜ (ਕੋਥਰੂਡ) ਤੋਂ ਰਾਮਵਾੜੀ ਤਕ ਕੁੱਲ 31.25 ਕਿਲੋਮੀਟਰ (ਕੇ ਐਮ) ਦੇ ਨਿਰਮਾਣ ਅਤੇ ਸੰਚਾਲਨ ਲਈ ਫੰਡ ਦੇਣ ਵਿੱਚ ਸਹਾਇਤਾ ਕਰੇਗੀ ਅਤੇ ਮੈਟਰੋ ਕਾਰਾਂ ਨਾਲ ਸਬੰਧਤ ਫਲੀਟ ਦੀ ਖਰੀਦ ਨਾਲ ਸੰਬੰਧਤ ਹੈ। ਇਸ ਤੋਂ ਇਲਾਵਾ, ਇਹ ਪ੍ਰਾਜੈਕਟ ਵੱਡੀ ਆਬਾਦੀ ਦੀ ਸੇਵਾ ਕਰੇਗਾ ਜੋ ਆਪਣੀ ਰੋਜ਼ੀ-ਰੋਟੀ ਲਈ ਸ਼ਹਿਰੀ ਗਤੀਸ਼ੀਲਤਾ ਪ੍ਰਦਾਨ ਕਰਨ ਵਾਲਾ ਮਜ਼ਦੂਰ ਵਰਗ ਹੈ। ਮਹਾਰਾਸ਼ਟਰ ਮੈਟਰੋ ਰੇਲ ਕਾਰਪੋਰੇਸ਼ਨ ਲਿਮਟਡ (ਮਹਾਮੈਟਰੋ) ਇਸ ਪ੍ਰਾਜੈਕਟ ਨੂੰ ਲਾਗੂ ਕਰਨ ਵਾਲੀ ਏਜੰਸੀ ਹੈ।