ਨਵਾਂਸ਼ਹਿਰ, 22 ਨਵੰਬਰ 2021
ਪੰਜਾਬ ਸਰਕਾਰ ਦੇ ਦਿਸ਼ਾ- ਨਿਰਦੇਸ਼ਾਂ ਅਨੁਸਾਰ ਮਾਨਯੋਗ ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ ਵਿਭਾਗ ਪੰਜਾਬ, ਮੌਹਾਲੀ ਦੀ ਰਹਿਨੁਮਾਈ ਹੇਠ ਮੱਛੀ ਪੂੰਗ ਫਾਰਮ ਢੰਡੂਆ ਸਹੀਦ ਭਗਤ ਸਿੰਘ ਨਗਰ ਵਿਖੇ ਵਿਸ਼ਵ ਮੱਛੀ ਪਾਲਣ ਦਿਵਸ ਮਨਾਇਆ ਗਿਆ।
ਹੋਰ ਪੜ੍ਹੋ :-ਸਰਕਾਰੀ ਪ੍ਰਾਇਮਰੀ ਸਕੂਲ ਨਿਧਾਨਾ ਵਿਖੇ ਮਨਾਇਆ ਗਿਆ ਬਾਲ ਮੇਲਾ
ਇਸ ਦਿਵਸ ਦੇ ਮੌਕੇ ਤੇ ਪੇਂਡੂ ਵਿਕਾਸ ਵਿਭਾਗ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਮੰਤਰੀ ਮਾਨਯੋਗ ਸਰਦਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਮੱਛੀ ਪਾਲਕਾਂ ਨੂੰ ਵਿਸ਼ਵ ਮੱਛੀ ਪਾਲਣ ਦਿਵਸ ਦੀ ਵਧਾਈ ਦਿੰਦੇ ਹੋਏ ਵੱਧ ਤੋਂ ਵੱਧ ਮੱਛੀ ਦੀ ਪੈਦਾਵਾਰ ਕਰਨ ਅਤੇ ਰੋਜਗਾਰ ਦੇ ਵਸੀਲੇ ਪੈਦਾ ਕਰਨ ਦਾ ਸੱਦਾ ਦਿੱਤਾ। ਇਸ ਦਿਹਾੜੇ ਨੂੰ ਮਨਾਉਣ ਦਾ ਮੁੱਖ ਮੰਤਵ ਕੁਦਰਤੀ ਪਾਣੀਆਂ ਵਿੱਚ ਮੱਛੀ ਸਰੋਤਾਂ ਨੂੰ ਸੰਭਾਲ ਕੇ ਰੱਖਣ ਅਤੇ ਸਹੀ ਢੰਗ ਨਾਲ ਇਸਤੇਮਾਲ ਕਰਨ ਵਾਸਤੇ ਲੋਕਾਂ ਨੂੰ ਪ੍ਰੇਰਿਤ ਕਰਨਾ ਹੈ, ਤਾਂ ਜੋ ਇਹਨਂ ਸਰੋਤਾਂ ਨੂੰ ਆਉਣ ਵਾਲੀਆਂ ਨਸਲਾਂ ਵਾਸਤੇ ਸੰਭਾਲ ਕੇ ਰੱਖਿਆ ਜਾ ਸਕੇ। ਉਨ੍ਹਾਂ ਆਪਣੇ ਵਧਾਈ ਸੰਦੇਸ ਵਿੱਚ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਇਹਨਾਂ ਕੁਦਰਤੀ ਸਾਧਨਾਂ ਨੂੰ ਸੰਭਾਲ ਕੇ ਰੱਖਣ ਲਈ ਅਤੇ ਮੱਛੀ ਛੱਪੜਾਂ ਵਿੱਚ ਵੱਧ ਤੋਂ ਵੱਧ ਮੱਛੀ ਦੀ ਪੈਦਾਵਾਰ ਪ੍ਰਾਪਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਉਪਰਾਲਿਆਂ ਨਾਲ ਦਿਹਾਤੀ ਇਲਾਕਿਆਂ ਵਿੱਚ ਰੋਜਗਾਰ ਦੇ ਸਾਧਨ ਵੀ ਪੈਦਾ ਹੋ ਰਹੇ ਹਨ।
ਇਸ ਮੌਕੇ ਬੋਲਦਿਆ ਸਹਾਇਕ ਪ੍ਰੋਜੈਕਟ ਅਫਸਰ ਮੱਛੀ ਪਾਲਣ ਢੰਡੂਆਂ ਭੀਮ ਸੈਨ ਨੇ ਦੱਸਿਆ ਕਿ ਪੰਜਾਬ ਮੱਛੀ ਪਾਲਣ ਦੇ ਖੇਤਰ ਵਿੱਚ ਨੀਲੀ ਕ੍ਰਾਂਤੀ ਵੱਲ ਵੱਧ ਰਿਹਾ ਹੈ। ਇਸ ਧੰਦੇ ਨੂੰ ਸ਼ੁਰੂ ਕਰਨ ਲਈ ਸਰਕਾਰ ਦੁਆਰਾ ਨੈਸ਼ਨਲ ਫਿਸਰੀਜ਼ ਡਿਵੈਲਪਮੈਂਟ ਬੋਰਡ ਰਾਹੀਂ ਮੱਛੀ ਦਾ ਧੰਦਾ ਅਪਣਾਉਣ ਵਾਲੇ ਮੱਛੀ ਕਿਸਾਨਾਂ ਨੂੰ ਸਬਸਿਡੀ ਦੇ ਰੂਪ ਵਿੱਚ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਭਾਰਤ ਸਰਕਾਰ ਵੱਲੋਂ ਪੰਜ ਸਾਲਾਂ 2020-2021 ਤੋਂ 2024-25 ਤੱਕ ਮੱਛੀ ਧੰਦਾ ਅਪਣਾਉਣ ਵਾਲੇ ਮੱਛੀ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਇੱਕ ਸਕੀਮ “ਪ੍ਰਧਾਨ ਮੰਤਰੀ ਮਤੱਸਿਯਾ ਸੰਪਦਾ ਯੋਜਨਾ” ਉਲੀਕੀ ਗਈ ਹੈ।
ਇਸ ਸਕੀਮ ਦੇ ਤਹਿਤ ਘੱਟ ਜਮੀਨ ਵਿੱਚ ਮੱਛੀ ਪਾਲਣ ਦੇ ਕਿੱਤੇ ਨੂੰ ਅਪਨਾਉਣ ਲਈ ਨਵੀਂ ਤਕਨਾਲੌਜੀ ਜਿਵੇਂ ਆਰ.ਏ.ਐਸ ਅਤੇ ਬਾਇਓਫਲਾਕ ਰਾਹੀਂ ਮੱਛੀ ਦੀ ਵੱਧ ਪੈਦਾਵਾਰ ਕਰਕੇ ਮੱਛੀ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨਾ ਹੈ। ਇਸ ਸਕੀਮ ਦਾ ਮਕਸਦ ਛੋਟੇ ਮੱਛੀ ਕਿਸਾਨਾਂ, ਮੱਧ ਵਰਗ ਦੇ ਮੱਛੀ ਕਿਸਾਨਾਂ ਨੂੰ ਇਸ ਧੰਦੇ ਨਾਲ ਜੋੜਨਾਂ ਅਤੇ ਉਹਨਾਂ ਦੀ ਆਮਦਨ ਵਿੱਚ ਵਾਧਾ ਕਰਨਾ ਹੈ। ਇਸ ਤੋ ਇਲਾਵਾ ਮੱਛੀ ਵਿਕਰੇਤਾਵਾਂ ਅਤੇ ਮੱਛੀ ਪਕੜ੍ਹਨ ਵਾਲੇ ਫਿਸਰਮੈਨਾਂ ਦੀ ਸਹੂਲਤ ਲਈ ਤਾਜਾ ਮੱਛੀ ਦੀ ਢੋਆ ਢੋਆਈ ਅਤੇ ਨੌਜਵਾਨਾਂ ਨੂੰ ਰੋਜਗਾਰ ਦੇ ਨਵੇਂ ਸਾਧਨ ਮੁਹੱਈਆ ਕਰਵਾਉਣ ਵਾਸਤੇ ਚਾਰ ਪਹੀਆ, ਤਿੰਨ ਪਹੀਆ ਅਤੇ ਦੋ ਪਹੀਆ ਵਾਹਨ ਸਮੇਤ ਆਈਸ ਬਾਕਸ ਸਬਸਿਡੀ ਤੇ ਪ੍ਰਵਾਨ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਮੱਤਸਿਯਾ ਸੰਪਦਾ ਯੋਜਨਾ ਦੇ ਤਹਿਤ ਲਾਭ ਪਾਤਰੀ ਨੂੰ ਦੇ ਤਹਿਤ ਯੂਨਿਟ ਕਾਸਟ ਦਾ 60 ਫ਼ੀਸਦੀ ਐਸ.ਸੀੇ./ਐਸ.ਟੀ. ਤੇ ਔਰਤਾਂ ਵਰਗ ਲਈ ਅਤੇ 40 ਫ਼ੀਸਦੀ ਜਨਰਲ ਨੂੰ ਸਬਸਿਡੀ ਦੇ ਰੂਪ ਵਿੱਚ ਦਿੱਤੀ ਜਾਦੀ ਹੈ।
ਇਸ ਮੌਕੇ `ਤੇ ਪਿੰਡ ਢੰਡੂਆਂ ਦੀ ਸਰਪੰਚ ਸ੍ਰੀਮਤੀ ਬਲਬੀਰ ਕੌਰ, ਪੰਚ ਰਾਜਕੁਮਾਰ, ਬਲਕਾਰ ਸਿੰਘ, ਬਿੱਟੂ ਟਿਵਾਣਾ ਅਤੇ ਮੱਛੀ ਪੂੰਗ ਫਾਰਮ ਦਾ ਸਮੂਹ ਸਟਾਫ ਹਾਜਰ ਸੀ।