ਪੰਜਾਬ ਸਰਕਾਰ ਨੌਜਵਾਨਾ ਨੂੰ ਮੁਫਤ ਕਿੱਤਾ ਮੁਖੀ ਹੁਨਰ ਸਿਖਲਾਈ ਦੇ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਰੋਜ਼ਗਾਰ ਦੇ ਕਾਬਿਲ ਬਣਾਉਣ ਲਈ ਕਰ ਰਹੀ ਹੈ ਸੁਰਹਿਦ ਉਪਰਾਲੇ: ਡਾ ਸੰਦੀਪ ਸਿੰਘ ਕੌੜਾ

SANDEEP KORA
ਪੰਜਾਬ ਸਰਕਾਰ ਨੌਜਵਾਨਾ ਨੂੰ ਮੁਫਤ ਕਿੱਤਾ ਮੁਖੀ ਹੁਨਰ ਸਿਖਲਾਈ ਦੇ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਰੋਜ਼ਗਾਰ ਦੇ ਕਾਬਿਲ ਬਣਾਉਣ ਲਈ ਕਰ ਰਹੀ ਹੈ ਸੁਰਹਿਦ ਉਪਰਾਲੇ: ਡਾ ਸੰਦੀਪ ਸਿੰਘ ਕੌੜਾ

ਅੰਮਿ੍ਰਤਸਰ 4 ਜਨਵਰੀ 2022

ਡਾਸੰਦੀਪ ਸਿੰਘ ਕੋੜਾਅਡਵਾਈਜਰ ਪੰਜਾਬ ਸਰਕਾਰਸਕਿੱਲ ਡਿਵੈਲਪਮੈਂਟ ਅਤੇ ਟੈਕਨੀਕਲ ਐਜੂਕੇਸ਼ਨ ਵੱਲੋਂ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿਚ ਦੋਰਾ ਕੀਤਾ ਗਿਆਜੋ ਕਿ ਸੰਨ ਫਾਊਡੇਸ਼ਨ (ਟ੍ਰੇਨਿੰਗ ਪਾਟਨਰਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨਵੱਲੋਂ ਚਲਾਇਆ ਜਾ ਰਿਹਾ ਹੈ 

ਡਾਕਟਰ ਸੰਦੀਪ ਸਿੰਘ ਕੋੜਾ ਜੀ ਵੱਲੋਂ ਸਿੱਖਿਆਰਥੀਆਂ ਨਾਲ ਗੱਲਬਾਤ ਕਰਦਿਆਂ ਵੱਖਵੱਖ ਕੋਰਸਾਂ ਅਤੇ ਸਕਿਲ ਡਿਵੈਲਪਮੈਂਟ ਦੀਆਂ ਸਕੀਮਾਂ ਦੀ ਜਾਣਕਾਰੀ ਦਿੱਤੀਉਹਨਾਂ ਨੇ ਸਿੱਖਿਆਰਥੀਆਂ ਨੂੰ ਕਿਹਾ ਕਿ ਉਹ ਵੱਖ– ਵੱਖ ਸਕਿਲ ਵਿਚ ਮੁਹਾਰਤ ਕਰਨ ਉਪਰੰਤ ਆਪਣੇ ਦੇਸ਼ ਵਿਚ ਹੀ ਨਹੀਂ ਬਲਕਿ ਵਿਦੇਸ਼ਾ ਵਿਚ ਵੀ ਰੋਜਗਾਰ ਲੈ ਸਕਦੇ ਹਨ 

ਮਲਟੀ ਸਕਿਲ ਡਿਵੈਪਮੈਂਟ ਸੈਂਟਰ ਵਿਚ ਇਸ ਸਮੇਂ ਵੱਖ– ਵੱਖ ਤਰਾਂ ਦੇ 6 ਕੋਰਸ ਚਲਾਏ ਜਾ ਰਹੇ ਹਨ ਜਿਸ ਵਿਚ ਫਿਟਰ ਮਕੈਨੀਕਲ ਅਸੈਬਲੀਫੂਡ ਐਡ ਬੈਵਰਿਜ ਸਟੀਵਰਡਹੋਮ ਹੈਲਥ ਏਡਡੋਮੈਸਟਿਕ ਡਾਟਾ ਐਂਟਰੀ ਆਪਰੇਟਰਕਸਟਮਰ ਕੇਅਰ ਐਗਜੀਕਿਊਟਿਵ ਅਤੇ ਅਸਿਸਟੈਂਟ ਇਲੈਟਰੀਸ਼ੀਅਨ ਦੇ ਕੋਰਸ ਹਨ  

ਇਹਨਾਂ ਕੋਰਸਾਂ ਵਿਚ 300 ਤੋਂ ਵੱਧ ਸਿਖਿਆਰਥੀ ਐਨ.ਯੂ.ਐਲ.ਐਮ ਸਕੀਮ ਅਧੀਨ ਫਰੀ ਐਡਮੀਸ਼ਨ ਲੈ ਕੇ ਸਕਿਲ ਟ੍ਰੇਨਿੰਗ ਪ੍ਰਾਪਤ ਕਰ ਰਹੇ ਹਨ ਟ੍ਰੇਨਿੰਗ ਕਰਨ ਉਪਰੰਤ ਸਿੱਖਿਆਰਥੀਆਂ ਨੂੰ ਨੌਕਰੀ ਪ੍ਰਾਪਤ ਕਰਨ ਵਿਚ ਵੀ ਸੰਨ ਫਾਊਡੇਂਸ਼ਨ ਵੱਲੋਂ ਸਹਾਇਤਾ ਕੀਤੀ ਜਾਵੇਗੀ ਮਲਟੀ ਸਕਿਲ ਡਿਵੈਲਪਮੈਂਟ ਸੈਂਟਰ ਸੰਨ ਫਾਊਡੇਂਸ਼ਨ ਦੁਆਰਾ ਪਦਰ ਸ਼੍ਰੀ ਵਿਕਰਮ ਜੀਤ ਸਿੰਘ ਸਹਾਨੀ ਜੀ ਅਗਵਾਈ ਹੇਠ ਚਲਾਇਆ ਜਾ ਰਿਹਾ ਹੈ  ਜਿਨਾਂ ਦਾਸੁਪਣਾ ਪੰਜਾਬ ਦੇ ਨੋਜਵਾਨਾਂ ਨੂੰ ਰੋਜਗਾਰ ਮੁਹਇਆ ਕਰਵਾ ਕੇ ਆਪਣੇ ਪੈਰਾਂ ਤੇ ਖੜਾ ਕਰਨਾ ਹੈ 

ਸਿੱਖਿਆਰਥੀਆਂ ਦੀ ਹੋਸਲਾ ਅਫਜਾਈ ਲਈ ਡਾਕਟਰ ਸੰਦੀਪ ਸਿੰਘ ਕੋੜਾ ਜੀ ਵੱਲੋਂ ਸਿਖਿਆਰਥੀਆਂ ਨੂੰ ਮੁਫਤ ਕਿਤਾਬਾਂ ਵੀ ਵੰਡੀਆਂ ਗਈਆਂ 

ਇਸ ਸਮੇਂ ਡਾਕਟਰ ਸੰਦੀਪ ਸਿੰਘ ਕੋੜਾਸ੍ਰੀ ਕੰਵਲਜੀਤ ਸਿੰਘ ਕੋੜਾਸ਼੍ਹੀ ਜ਼ਸਬੀਰ ਸਿੰਘ ਕੋੜਾਸ਼੍ਰੀ ਗੁਰਭੇਜ਼ ਸਿੰਘ (ਮਿਸ਼ਨ ਮੈਨੇਜ਼ਰਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ), ਸ਼੍ਰੀ ਸੁਰਿੰਦਰ ਸਿੰਘ (ਮੋਬਲਾਈਜੇਸ਼ਨ ਮੈਨੇਜ਼ਰਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ), ਸ਼੍ਰੀ ਮਤੀ ਪਰਮਿੰਦਰ ਜੀਤ (ਡਿਪਟੀ ਡਾਇਰੈਕਟਰ ਸੰਨ ਫਾਊਡੇਸ਼ਨ), ਸ਼੍ਰੀ ਰਾਹੁਲ ਸ਼ਰਮਾ (ਐਡਮਿਨ ਮੈਨੇਜਰਸੰਨ ਫਾਊਡੇਸ਼ਨ), ਸ਼੍ਰੀ ਪ੍ਰਦੀਪ ਬੋਸਪਲੇਸਮੈਂਟ ਮੈਨੇਜ਼ਰਸੰਨ ਡਾਊਡੇਸ਼ਨਅਤੇ ਸਮੂਹ ਸਟਾਫ ਹਾਜ਼ਿਰ ਸਨ 

Spread the love