ਕਿਸਾਨ ਖੇਤੀ ਮਸ਼ੀਨਰੀ ਦੀ ਸੁਚੱਜੀ ਵਰਤੋਂ ਕਰਦੇ ਹੋਏ ਪਰਾਲੀ ਪ੍ਰਬੰਧਨ ਵੱਲ ਧਿਆਨ ਦੇਣ : ਖੇਤੀਬਾੜੀ ਮਾਹਰ
ਖੇਤੀ ਮਾਹਰਾਂ ਵੱਲੋਂ ਖੇਤੀ ਮਸ਼ੀਨਰੀ ਦੀ ਭੌਤਿਕ ਪੜਤਾਲ
ਬਰਨਾਲਾ, 3 ਨਵੰਬਰ 2021
ਪੰਜਾਬ ਸਰਕਾਰ ਵੱਲੋਂ ਪਰਾਲੀ ਦੇ ਸੁੱਚਜੇ ਪ੍ਰਬੰਧਨ ਲਈ ਕਿਸਾਨਾਂ ਨੂੰ ਸੀ ਆਰ ਐਮ ਸਕੀਮ ਤਹਿਤ ਸਾਲ 2021—22 ਅਧੀਨ ਖੇਤੀ ਮਸ਼ੀਨਰੀ ਤੇ ਸਬਸਿਡੀ ਲੈਣ ਲਈ ਅਰਜੀਆਂ ਦੀ ਮੰਗ ਕੀਤੀ ਗਈ ਸੀ ਜਿਸ ਵਿੱਚ ਨਿੱਜੀ ਕਿਸਾਨਾਂ ਨੂੰ 50% ਤੇ ਸੈਲਫ ਹੈਲਪ ਗਰੁੱਪਾਂ ਨੂੰ 80% ਸਬਸਿਡੀ ਦਿੱਤੀ ਜਾਣੀ ਹੈ, ਜਿਨ੍ਹਾਂ ਦੀ ਖਰੀਦ ਉਪਰੰਤ ਪੰਜਾਬ ਸਰਕਾਰ ਨੇ ਖੇਤੀ ਮਸ਼ੀਨਰੀ ਦਾ ਦਿਨ ਨਿਸ਼ਚਿਤ ਕੀਤਾ ਗਿਆ ਸੀ।
ਖੇਤੀਬਾੜੀ ਵਿਭਾਗ ਬਰਨਾਲਾ ਨੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਜਿਲ੍ਹੇ ਦੇ ਤਿੰਨੋਂ ਬਲਾਕਾਂ ਵਿੱਚ ਵੱਖ ਵੱਖ ਸਥਾਨ ਨਿਰਧਾਰਿਤ ਕੀਤੇ ਗਏ, ਜਿਸ ਵਿੱਚ ਬਰਨਾਲਾ ਬਲਾਕ ਵਿੱਚ ਟਰੈਕਟਰ ਮੰਡੀ, ਤਰਕਸ਼ੀਲ ਚੌਕ ਬਰਨਾਲਾ ਤੇ ਪਸ਼ੂ ਮੰਡੀ ਧਨੌਲਾ , ਬਲਾਕ ਸ਼ਹਿਣਾ ਵਿੱਚ ਬਲਾਕ ਖੇਤੀਬਾੜੀ ਦਫਤਰ ਸ਼ਹਿਣਾ, ਢਿੱਲਵਾਂ ਧਰਮਸ਼ਾਲਾ ਤੇ ਕੋਆਪ੍ਰੇਟਿਵ ਸੁਸਇਟੀ ਪਿੰਡ ਟੱਲੇਵਾਲ ਤੇ ਬਲਾਕ ਮਹਿਲਕਲਾਂ ਵਿਖੇ ਬਲਾਕ ਖੇਤੀਬਾੜੀ ਦਫਤਰ ਮਹਿਲਕਲਾਂ ਨਿਸ਼ਚਿਤ ਕੀਤੇ ਗਏ।
ਜਿਸ ਵਿੱਚ ਬਰਨਾਲਾ ਬਲਾਕ ਦੀ ਵੈਰੀਫਿਕੇਸ਼ਨ ਡਾ ਸੁਖਪਾਲ ਸਿੰਘ ਭੂਮੀ ਪਰਖ ਅਫਸਰ ਬਰਨਾਲਾ, ਡਾ ਗੁਰਮੀਤ ਸਿੰਘ ਖੇਤੀਬਾੜੀ ਅਫਸਰ ਬਰਨਾਲਾ, ਸ੍ਰੀ ਬੇਅੰਤ ਸਿੰਘ ਤਕਨੀਨੀਸ਼ਨ ਗਰੇਡ—1 ਨੇ ਕੀਤੀ, ਸਰਕਲ ਧਨੌਲਾ ਵਿਖੇ ਡਾ ਅਮ੍ਰਿਤਪਾਲ ਸਿੰਘ, ਦਿਲਦਾਰ ਸਿੰਘ, ਦਵਿੰਦਰ ਸਿੰਘ, ਬਲਾਕ ਸ਼ਹਿਣਾ ਵਿਖੇ ਡਾ ਗੁਰਚਰਨ ਸਿੰਘ ਖੇਤੀਬਾੜੀ ਅਫਸਰ ਸ਼ਹਿਣਾ, ਡਾ ਜਸਵਿੰਦਰ ਸਿੰਘ, ਸੁਖਦੀਪ ਸਿੰਘ , ਨਵਜਜੀਤ ਸਿੰਘ(ਖੇਤੀਬਾੜੀ ਵਿਕਾਸ ਅਫਸਰ), ਜਸਵਿੰਦਰ ਸਿੰਘ , ਬੀ ਟੀ ਐਮ, ਸਤਨਾਮ ਸਿੰਘ, ਦੀਪਕ ਕੁਮਾਰ, ਸੁਖਪਾਲ ਸਿੰਘ(ਏ ਟੀ ਐਮ, ਬਲਾਕ ਮਹਿਲਕਲਾਂ ਵਿਖੇ ਡਾ ਜਰਨੈਲ ਸਿੰਘ ਖੇਤੀਬਾੜੀ ਅਫਸਰ ਮਹਿਲਕਲਾਂ, ਡਾ ਜੈਸਮੀਨ ਸਿੱਧੂ, ਨਵਜੋਤ ਸਿੰਘ ਸਹਾਇਕ ਖੇਤੀਬਾੜੀ ਇੰਜੀਨੀਅਰ ਲੁਧਿਆਣਾ, ਸ੍ਰੀ ਯਾਦਵਿੰਦਰ ਸਿੰਘ, ਸ੍ਰੀ ਚਰਨਰਾਮ,ਸ੍ਰੀ ਸਨਵਿੰਦਰਪਾਲ ਸਿੰਘ, ਬੀ ਟੀ ਐਮ, ਜਸਵਿੰਦਰ ਸਿੰਘ, ਮਹਿੰਦਰ ਕੌਰ ਏ ਟੀ ਐਮ ਨੇ ਫਿਜੀਕਲ ਵੈਰੀਫਿਕੇਸ਼ਨ ਕੀਤੀ। ਸ੍ਰੀ ਬੇਅੰਤ ਸਿੰਘ ਨੇ ਦੱਸਿਆ ਕਿ ਜਿਲ੍ਹੇ ਵਿੱਚ ਕੁੱਲ 617 ਦੇ ਕਰੀਬ ਮਸ਼ੀਨਾਂ ਦੀ ਭੌਤਿਕ ਵੈਰੀਫਿਕੇਸ਼ਨ ਕੀਤੀ ਗਈ ਹੈ ਤਾਂ ਜੋ ਵੈਰੀਫਿਕੇਸ਼ਨ ਦਾ ਕੰਮ ਮੁਕੰਮਲ ਹੋਣ ਉਪਰੰਤ ਕਿਸਾਨਾਂ ਦੇ ਖਾਤਿਆਂ ਵਿੱਚ ਸਬਸਿਡੀ ਦੀ ਰਾਸ਼ੀ ਪੈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮਸ਼ੀਨਰੀ ਦੇ ਕਿਸਾਨਾ ਕੋਲ ਆਉਣ ਨਾਲ ਪਰਾਲੀ ਨੂੰ ਖੇਤ ਵਿੱਚ ਮਿਲਾਉਣਾ ਜਾਂ ਬਾਹਰ ਕੱਢਣਾ ਸੌਖਾ ਹੋ ਜਾਵੇਗਾ, ਜਿਸ ਨਾਲ ਕਿਸਾਨਾਂ ਦਾ ਖਰਚਾ ਘਟੇਗਾ ਤੇ ਝਾੜ ਵਧੇਗਾ।
ਡਾ ਸੁਖਪਾਲ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਖਰੀਦੀ ਮਸ਼ੀਨਰੀ ਦੀ ਯੋਗ ਵਰਤੋਂ ਕਰਨ ਤੇ ਪਰਾਲੀ ਨੂੰ ਅੱਗ ਨਾ ਲਗਾਉਣ ਤੇ ਦੂਸਰਿਆਂ ਨੂੰ ਵੀ ਇਸ ਮਸ਼ੀਨਰੀ ਦਾ ਲਾਭ ਦੇਣ ਤਾਂ ਜੋ ਦੂਸਰੇ ਕਿਸਾਨ ਵੀ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰ ਸਕਣ। ਡਾ ਗੁਰਚਰਨ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਹਾ ਲੈਣਾ ਚਾਹੀਦਾ ਹੈ ਤੇ ਸਟਾਅ ਮੈਨਜਮੈਟ ਨੂੰ ਅਪਨਾਊਂਦੇ ਹੋਏ ਪਰਾਲੀ ਨੂੰ ਅੱਗ ਨਾ ਲਗਾ ਕੇ ਮਲਚਰ, ਉਲਟਾਂਵੇ ਹਲ, ਸੁਪਰਸੀਡਰ ਤੋ ਹੋਰ ਖੇਤੀ ਮਸ਼ੀਨਰੀ ਦੀ ਵਰਤੋਂ ਕਰਨੀ ਚਾਹੀਦੀ ਹੈ। ਡਾ ਜਰਨੈਲ ਸਿੰਘ ਨੇ ਕਿਸਾਨਾਂ ਨੂੰ ਮਸ਼ੀਨਾਂ ਦੀ ਉਚਿਤ ਵਰਤੋਂ ਕਰਨ ਦੀ ਅਪੀਲ ਕੀਤੀ।