ਸਰਕਾਰੀ ਬਹੁਤਕਨੀਕੀ ਕਾਲਜ, ਬਡਬਰ ਵਿਖੇ ਮਨਾਇਆ ਕੌਮੀ ਵੋੋਟਰ ਦਿਵਸ

Government Polytechnic College
ਸਰਕਾਰੀ ਬਹੁਤਕਨੀਕੀ ਕਾਲਜ, ਬਡਬਰ ਵਿਖੇ ਮਨਾਇਆ ਕੌਮੀ ਵੋੋਟਰ ਦਿਵਸ

ਬਰਨਾਲਾ, 25 ਜਨਵਰੀ 2022

ਸੰਤ ਬਾਬਾ ਅਤਰ ਸਿੰਘ ਸਰਕਾਰੀ ਬਹੁ-ਤਕਨੀਕੀ ਕਾਲਜ, ਬਡਬਰ (ਬਰਨਾਲਾ) ਵਿਖੇ ਕਾਲਜ ਦੇ ਸਟਾਫ ਮੈਂਬਰਾਂ ਵੱਲੋਂ ਕੋਵਿਡ ਗਾਈਡਲਾਈਨਜ਼ ਦੀ ਪਾਲਣਾ ਕਰਦੇ ਹੋਏ ਕੌਮੀ ਵੋਟਰ ਦਿਵਸ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਸਮੂਹ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਪ੍ਰਣ ਦਿਵਾਇਆ ਗਿਆ ਤਾਂ ਜੋ ਉਹ ਲੋੋਕਤੰਤਰਿਕ ਪ੍ਰੰਪਰਾਵਾਂ ਨੂੰ ਬਰਕਰਾਰ ਰੱਖਦੇ ਹੋੋਏ ਆਪਣੇ ਵੋੋਟ ਦੇ ਅਧਿਕਾਰ ਦੀ ਵਰਤੋੋਂ ਸਮਝਦਾਰੀ ਨਾਲ ਕਰਨ।

ਹੋਰ ਪੜ੍ਹੋ :-ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ ਨੈਸ਼ਨਲ ਵੋਟਰ ਦਿਵਸ

ਇਸ ਮੌਕੇ ਵਿਦਿਆਰਥੀਆਂ ਦਾ  ਵੀ ਕਰਵਾਇਆ ਗਿਆ, ਜਿਸ ਵਿੱਚ ਮਕੈਨੀਕਲ ਇੰਜਨੀਅਰਿੰਗ ਅਤੇ ਸਿਵਲ ਇੰਜਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੁਕਾਬਲੇ ਵਿੱਚ ਸਿਵਲ ਇੰਜੀ: ਦੇਹਰਪਿੰਦਰ ਕੌੌਰ ਨੇ ਪਹਿਲਾ, ਹਰਸ਼ਪ੍ਰੀਤ ਕੌਰ ਨੇ ਦੂਜਾ ਅਤੇ ਜਸਵੰਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ  ਕੀਤਾ ਅਤੇ ਸਿਵਲ ਇੰਜਨੀਅਰ ਦੀ ਹੀ ਵਿਦਿਆਰਥਣ ਮਨਪ੍ਰੀਤ ਕੌੌਰ ਨੂੰ ਹੌੌਸਲਾ  ਵਧਾਊ ਇਨਾਮ ਦਿੱਤਾ ਗਿਆ। ਇਹ ਪੋਸਟਰ ਮੁਕਾਬਲਾ ਸ੍ਰੀਮਤੀ ਮਨਪ੍ਰੀਤ ਕੌਰ ਲੈਕਚਰਾਰ ਅੰਗਰੇਜ਼ੀ ਦੀ ਦੇਖ-ਰੇਖ ਹੇਠ ਕਰਵਾਇਆ ਗਿਆ।

ਕਾਲਜ ਦੇ ਪਿ੍ਰੰਸੀਪਲ ਯਾਦਵਿੰਦਰ ਸਿੰਘ ਨੇ ਕੌਮੀ ਵੋੋਟਰ ਦਿਵਸ ਦੀ ਮਹੱਤਤਾ ਦੱਸਦੇ ਹੋਏ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆ ਦੱਸਿਆ ਕਿ ਦੇਸ਼ ਭਰ ਵਿੱਚ ਅੱਜ ਦਾ ਦਿਨ ਕੌਮੀ ਵੋੋਟਰ ਦਿਵਸ ਵਜੋੋਂ ਮਨਾਇਆ ਜਾ ਰਿਹਾ ਹੈ ਤਾਂ ਕਿ ਨਵੇਂ ਵੋਟਰਾਂ ਖਾਸ ਕਰਕੇ ਵਿਦਿਆਰਥੀਆਂ ਨੂੰ ਭਾਰਤ ਦੀ ਲੋੋਕਤੰਤਰਿਕ ਪ੍ਰਣਾਲੀ ਦੇ ਮਹੱਤਵ ਬਾਰੇ ਜਾਗਰੂਕ ਕੀਤਾ ਜਾ ਸਕੇ। ਇਸ ਮੌਕੇ ਹਰਿੰਦਰ ਸਿੰਘ ਸਿੱਧੂ, ਅਰੁਣ ਕੁਮਾਰ ਅਤੇ ਕਿ੍ਰਸ਼ਨ ਸਿੰਘ ਮੁਖੀ ਵਿਭਾਗ ਤੋਂ ਇਲਾਵਾ ਸਾਰੇ ਸਟਾਫ਼ ਮੈਂਬਰ ਮੌਜੂਦ ਸਨ।

ਸਿਹਤ ਵਿਭਾਗ ਦੇ ਸਟਾਫ਼ ਵੱਲੋਂ ਵੋਟਰ ਦਿਵਸ ਮੌਕੇ ਪ੍ਰਣ

ਬਰਨਾਲਾ: ਜ਼ਿਲਾ ਚੋਣ ਅਫਸਰ ਬਰਨਾਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ 12ਵਾਂ ਰਾਸ਼ਟਰੀ ਵੋਟਰ ਦਿਵਸ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਅਤੇ ਸੀਨੀਅਰ ਮੈਡੀਕਲ ਅਫਸਰ ਬਰਨਾਲਾ ਡਾ. ਤਪਿੰਦਰਜੋਤ ਕੌਸ਼ਲ ਦੀ ਅਗਵਾਈ ਹੇਠ ਸਿਵਲ ਹਸਪਤਾਲ ਬਰਨਾਲਾ ਵਿਖੇ ਮਨਾਇਆ ਗਿਆ। ਇਸ ਮੌਕੇ ਸੁਤੰਤਰ, ਸ਼ਾਂਤਮਈ ਤੇ ਨਿਰਪੱਖ ਚੋਣਾਂ ਬਾਬਤ ਪ੍ਰਣ ਲਿਆ ਗਿਆ।