ਨਵੋਦਿਆ ਵਿਦਿਆਲਿਆ ਦਾ ਪੇਪਰ ਪਾਸ ਕਰਨ ਵਿਚ ਹੋਈ ਕਾਮਯਾਬ
ਸਕੂਲ ਵੱਲੋਂ ਵਿਦਿਆਰਥਣ ਹਰਮਪ੍ਰੀਤ ਕੋਰ ਨੂੰ ਕੀਤਾ ਗਿਆ ਸਨਮਾਨਿਤ
ਫਿਰੋਜ਼ਪੁਰ 6 ਅਕਤੂਬਰ 2021
ਨਵੋਦਿਆ ਵਿਦਿਆਲਿਆ ਦੇ ਪੰਜਵੀ ਕਲਾਸ ਦੇ ਦਾਖਲੇ ਲਈ ਕਈ ਬੱਚਿਆ ਦੀ ਮਿਹਨਤ ਰੰਗ ਲੈ ਕੇ ਆਈ ਹੈ। ਸਰਕਾਰੀ ਪ੍ਰਾਇਮਰੀ ਸਕੂਲ ਰਾਜੋ ਕੇ ਉਸਪਾਰ ਦੀ ਵਿਦਿਆਰਥਣ ਹਰਮਨਪ੍ਰੀਤ ਕੋਰ ਆਪਣੀ ਸਖਤ ਮਿਹਨਤ ਅਤੇ ਅਧਿਆਪਕਾਂ ਦੀ ਯੋਗ ਅਗਵਾਈ ਸਦਕਾ ਨਵੋਦਿਆ ਵਿਦਿਆਲਿਆ ਦਾ ਪੇਪਰ ਪਾਸ ਕਰਨ ਵਿਚ ਕਾਮਯਾਬ ਹੋਈ ਹੈ। ਹਰਮਨਪ੍ਰੀਤ ਕੋਰ ਦੇ ਮਾਪੇ ਹਰਮਨਪ੍ਰੀਤ ਕੋਰ ਦੀ ਇਸ ਕਾਮਯਾਬੀ ਲਈ ਬਹੁਤ ਖੁਸ਼ ਹਨ। ਹਰਮਨਪ੍ਰੀਤ ਕੋਰ ਨੂੰ ਉਸ ਦੀ ਇਸ ਪ੍ਰਾਪਤੀ ਲਈ ਸਰਕਾਰੀ ਪ੍ਰਾਇਮਰੀ ਸਕੂਲ ਰਾਜੋ ਕੇ ਉਸਪਾਰ ਵਿਖੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਦੇ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਉਚੇਚੇ ਤੋਰ ਤੇ ਪਹੁੰਚੇ ਅਤੇ ਹਰਮਨਪ੍ਰੀਤ ਕੋਰ ਦੀ ਹੌਸਲਾ ਅਫਜ਼ਾਈ ਕੀਤੀ। ਡਾ. ਸਤਿੰਦਰ ਨੇ ਸਕੂਲ ਦੇ ਬਾਕੀ ਬੱਚਿਆ ਨੂੰ ਵੀ ਹਰਮਨਪ੍ਰੀਤ ਵਾਂਗ ਸਖਤ ਮਿਹਨਤ ਕਰਨ ਅਤੇ ਉੱਚੇ ਮੁਕਾਮ ਪ੍ਰਾਪਤ ਕਰਨ ਲਈ ਪ੍ਰਰਿਤ ਕੀਤਾ। ਸਕੂਲ ਅਤੇ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਵਿਦਿਆਰਥਣ ਸਨਮਾਨਿਤ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਮੁੱਖੀ ਕੁਲਵੰਤ ਸਿੰਘ ਸੰਧੂ, ਅਧਿਆਪਕ ਇਕਬਾਲਜੀਤ ਸਿੰਘ, ਅਧਿਆਪਕ ਰਾਜ ਕੁਮਾਰ ਅਤੇ ਈਜੀਐਸ ਅਤੇ ਅਧਿਆਪਕ ਬਲਵਿੰਦਰ ਸਿੰਘ ਸਮੇਤ ਸਮੂਹ ਸਟਾਫ ਤੇ ਹਰਮਨਪ੍ਰੀਤ ਕੋਰ ਦੇ ਮਾਪੇ ਹਾਜ਼ਰ ਸਨ।